Bathinda News: ਸੂਆ ਟੁੱਟਿਆ, ਘਰਾਂ ‘ਚ ਪਾਣੀ ਵੜ੍ਹਿਆ
Bathinda News: ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਸ਼ਹਿਰ ਦੀ ਆਈਟੀਆਈ ਨੇੜਿਓਂ ਲੰਘਦਾ ਸੂਆ ਅੱਜ ਸਵੇਰੇ ਟੁੱਟ ਗਿਆ। ਇਹ ਸੂਆ ਟੁੱਟਣ ਕਾਰਨ ਇੱਥੋਂ ਨੇੜਲੇ ਸ਼ਾਂਈ ਨਗਰ ਸਮੇਤ ਕਈ ਹੋਰਨਾਂ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ।
ਵੇਰਵਿਆਂ ਮੁਤਾਬਿਕ ਪਿਛਲੇ ਕੁਝ ਦਿਨਾਂ ਤੋਂ ਮੀਂਹ ਜ਼ਿਆਦਾ ਪੈਣ ਕਾਰਨ ਸੂਏ ਆਦਿ ਨੱਕੋ-ਨੱਕ ਭਰੇ ਵਗ੍ਹ ਰਹੇ ਹਨ। ਅੱਜ ਸਵੇਰੇ ਬਠਿੰਡਾ ‘ਚ ਇੱਕ ਸੂਆ ਟੁੱਟ ਗਿਆ ਜਿਸ ਦਾ ਪਾਣੀ ਨੇੜਲੇ ਸਾਈਂ ਨਗਰ ‘ਚ ਭਰ ਗਿਆ। ਕਈ ਘਰਾਂ ਤੇ ਦੁਕਾਨਾਂ ‘ਚ ਪਾਣੀ ਵੜ੍ਹ ਗਿਆ। ਲੋਕਾਂ ਵੱਲੋਂ ਆਪਣੀ ਜਾਨ-ਮਾਲ ਦੀ ਰਾਖੀ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਕੀਤਾ ਜਾ ਸਕੇ। Bathinda News
Read Also : ਕੇਂਦਰ ਸਰਕਾਰ ਵੱਲੋਂ ਔਰਤਾਂ ਲਈ ਆਈ ਚੰਗੀ ਖਬਰ
ਕੌਂਸਲਰ ਬਲਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਆ ਟੁੱਟਣ ਤੋਂ ਬਾਅਦ ਪ੍ਰਸਾਸ਼ਨ ਦੀ ਤਰਫ਼ੋਂ ਮੱਦਦ ਲਈ ਕੋਈ ਨਹੀਂ ਪਹੁੰਚਿਆ ਜਦੋੰਕਿ ਇਸ ਸਬੰਧੀ ਪ੍ਰਸਾਸ਼ਨ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ। ਕਾਫੀ ਖੇਤਰ ਵਿੱਚ ਪਾਣੀ ਭਰਨ ਕਾਰਨ ਲੋਕ ਘਿਰ ਗਏ ਹਨ। ਲੋਕਾਂ ਵੱਲੋਂ ਘਰਾਂ ਦੀਆਂ ਛੱਤਾਂ ਆਦਿ ਤੇ ਸਮਾਨ ਵਗੈਰਾ ਰੱਖ ਕੇ ਬਚਾਅ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।
ਹਰ ਤਰ੍ਹਾਂ ਦੇ ਇੰਤਜਾਮ ਕੀਤੇ ਜਾ ਰਹੇ ਹਨ : ਜੈਨ
ਮੇਅਰ ਪਦਮਜੀਤ ਸਿੰਘ ਮਹਿਤਾ ਦੇ ਸਲਾਹਕਾਰ ਸ਼ਾਮ ਲਾਲ ਜੈਨ ਨੇ ਕਿਹਾ ਉਹਨਾਂ ਨੂੰ ਰਾਤ ਕਰੀਬ 2:30 ਵਜੇ ਫੋਨ ਤੇ ਇਸ ਬਾਰੇ ਸੂਚਨਾ ਮਿਲੀ ਤਾਂ ਉਸੇ ਵੇਲੇ ਸਾਈਂ ਨਗਰ ‘ਚ ਪੁੱਜ ਗਏ। ਉਹਨਾਂ ਦੱਸਿਆ ਕਿ ਮੇਅਰ ਵੱਲੋਂ ਉਹਨਾਂ ਦੀ ਡਿਊਟੀ ਲਗਾਈ ਗਈ ਹੈ, ਉਹਨਾਂ ਵੱਲੋਂ ਪ੍ਰਸ਼ਾਸ਼ਨ ਨਾਲ ਮਿਲ ਕੇ ਪਾਣੀ ‘ਚ ਘਿਰੇ ਲੋਕਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ।