Punjab Government News: ਸੰਜੀਵ ਅਰੋੜਾ ’ਤੇ ਸਰਕਾਰ ਮਿਹਰਬਾਨ, 11 ਮੰਤਰੀਆਂ ਤੋਂ ਜ਼ਿਆਦਾ ਸੀਨੀਅਰ ਬਣਾਇਆ

Punjab Government News
Punjab Government News: ਸੰਜੀਵ ਅਰੋੜਾ ’ਤੇ ਸਰਕਾਰ ਮਿਹਰਬਾਨ, 11 ਮੰਤਰੀਆਂ ਤੋਂ ਜ਼ਿਆਦਾ ਸੀਨੀਅਰ ਬਣਾਇਆ

Punjab Government News: ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕੈਬਨਿਟ ’ਚ ਦਿੱਤਾ 5ਵਾਂ ਨੰਬਰ

Punjab Government News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੁਧਿਆਣਾ ਪੱਛਮੀ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਬਣੇ ਸੰਜੀਵ ਅਰੋੜਾ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕੁਝ ਜਿਆਦਾ ਹੀ ਮਿਹਰਬਾਨ ਹੁੰਦੀ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੰਜੀਵ ਅਰੋੜਾ ਨੂੰ ਕੈਬਨਿਟ ਮੰਤਰੀ ਬਣਾਉਣ ਤੋਂ ਬਾਅਦ ਮੰਤਰੀਆਂ ਦੀ ਸੀਨੀਅਰਤਾ ’ਚ ਵੀ 11 ਕੈਬਨਿਟ ਮੰਤਰੀਆਂ ਤੋਂ ਅੱਗੇ ਰੱਖਦੇ ਹੋਏ 5ਵਾਂ ਨੰਬਰ ਦੇ ਦਿੱਤਾ ਹੈ।

ਸੰਜੀਵ ਅਰੋੜਾ ਨੂੰ ਸੀਨੀਅਰਤਾ ਸੂਚੀ ’ਚ 5ਵਾਂ ਨੰਬਰ ਮਿਲਣ ਦੇ ਚਲਦੇ ਹੁਣ ਤੋਂ ਬਾਅਦ ਉਹ ਕੈਬਨਿਟ ਮੰਤਰੀ ’ਚ ਮੁੱਖ ਮੰਤਰੀ ਦੇ ਖੱਬੇ ਪਾਸੇ ਦੂਜੀ ਸੀਟ ’ਤੇ ਬੈਠਣਗੇ ਤਾਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਉਹ ਬੈਂਚ ਨੰਬਰ 3 ’ਤੇ ਸੀਟ ਨੰਬਰ 5 ’ਤੇ ਬੈਠਣਗੇ। ਸੰਜੀਵ ਅਰੋੜਾ ਨੂੰ ਇਹ ਸੀਨੀਅਰਤਾ ਮਿਲਣ ਦੇ ਚਲਦੇ ਕਈ ਕੈਬਨਿਟ ਮੰਤਰੀ ਨਿਰਾਸ਼ ਵੀ ਹਨ ਕਿਉਂਕਿ ਉਹ ਇਸ ਸਰਕਾਰ ’ਚ ਸੰਜੀਵ ਅਰੋੜਾ ਤੋਂ ਪਹਿਲਾਂ ਵਿਧਾਇਕ ਤੇ ਕੈਬਨਿਟ ਮੰਤਰੀ ਬਣਨ ਦੇ ਬਾਵਜ਼ੂਦ ਉਨ੍ਹਾਂ ਨੂੰ ਸੰਜੀਵ ਅਰੋੜ ਤੋਂ ਬਾਅਦ ਹੀ ਬੈਠਣਾ ਪਏਗਾ। ਸੰਜੀਵ ਅਰੋੜ ਤੋਂ ਬਾਅਦ ਬੈਠਣ ਵਾਲੇ ਕੈਬਨਿਟ ਮੰਤਰੀਆਂ ਦੀ ਲਾਈਨ ਕਾਫ਼ੀ ਜਿਆਦਾ ਲੰਮੀ ਹੈ, ਜਦੋਂ ਕਿ ਸੰਜੀਵ ਅਰੋੜਾ ਤੋਂ ਪਹਿਲਾਂ ਸਿਰਫ਼ 3 ਹੀ ਕੈਬਨਿਟ ਮੰਤਰੀ ਤੇ ਮੁੱਖ ਮੰਤਰੀ ਬੈਠਣਗੇ। Punjab Government News

Read Also : PRTC News: ਪੀਆਰਟੀਸੀ ਨੂੰ ਸਵਾ ਕਰੋੜ ਤੋਂ ਵੱਧ ਦਾ ਨੁਕਸਾਨ, ਜਾਣੋ ਕਿਸ ਕਾਰਨ ਹੋਇਆ ਇਹ ਨੁਕਸਾਨ

ਆਮ ਤੌਰ ’ਤੇ ਸਭ ਤੋਂ ਸੀਨੀਅਰ ਵਿਧਾਇਕਾਂ ਨੂੰ ਹੀ ਤਰਜ਼ੀਹ ਦੇਣ ਦੇ ਨਾਲ ਹੀ ਉਨ੍ਹਾਂ ਨੂੰ ਦਿੱਤੇ ਗਏ ਵਿਭਾਗਾਂ ਦੇ ਕਾਰਜ਼ਭਾਰ ਅਨੁਸਾਰ ਮੰਤਰੀਆਂ ਦੀ ਸੀਨੀਅਰਤਾ ’ਚ ਸ਼ਾਮਲ ਕੀਤਾ ਜਾਂਦਾ ਹੈ ਪਰ ਫਿਰ ਵੀ ਇਸ ਸੀਨੀਅਰਤਾ ਲਿਸਟ ਨੂੰ ਤਿਆਰ ਕਰਨ ਦੇ ਸਾਰੇ ਅਧਿਕਾਰੀ ਮੁੱਖ ਮੰਤਰੀ ਕੋਲ ਹੀ ਰਹਿੰਦੇ ਹਨ ਕਿਉਂਕਿ ਇਸ ਸੀਨੀਅਰਤਾ ਲਿਸਟ ਨੂੰ ਤਿਆਰ ਕਰਨ ਦੇ ਕੋਈ ਵੀ ਨਿਯਮ ਨਹੀਂ ਹਨ ਤੇ ਮੁੱਖ ਮੰਤਰੀ ਵੱਲੋਂ ਹੀ ਆਖ਼ਰੀ ਫੈਸਲਾ ਲੈਂਦੇ ਹੋਏ ਸਬੰਧਿਤ ਵਿਭਾਗ ਨੂੰ ਲਿਸਟ ਜਾਰੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਜਾਂਦੇ ਹਨ।

Punjab Government News

ਬੁੱਧਵਾਰ ਨੂੰ ਜਾਰੀ ਹੋਣ ਵਾਲੀ ਨਵੀਂ ਸੀਨੀਅਰਤਾ ਲਿਸਟ ਨੂੰ ਮੁੱਖ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਜਦੋਂ ਫਾਈਨਲ ਕੀਤਾ ਗਿਆ ਤਾਂ ਵਿਭਾਗ ਦੇ ਕਈ ਅਧਿਕਾਰੀ ਵੀ ਹੈਰਾਨ ਸਨ ਕਿ ਸੰਜੀਵ ਅਰੋੜਾ ’ਤੇ ਖ਼ਾਸ ਮਿਹਰਬਾਨੀ ਕੀਤੀ ਗਈ ਹੈ, ਕਿਉਂਕਿ ਪਿਛਲੀ ਲਿਸਟ ’ਚ ਕੈਬਨਿਟ ਮੰਤਰੀ ਬਣੇ ਮੋਹਿੰਦਰ ਭਗਤ ਨੂੰ ਸੀਨੀਅਰਤਾ ’ਚ ਆਖ਼ਰੀ ਨੰਬਰ ਹੀ ਦਿੱਤਾ ਗਿਆ ਸੀ।