Sirhind canal Bathinda: ਸਰਹਿੰਦ ਨਹਿਰ ’ਚ ਡੁੱਬਣ ਨਾਲ ਬੱਚੇ ਦੀ ਮੌਤ

Sirhind canal Bathinda
Sirhind canal Bathinda: ਸਰਹਿੰਦ ਨਹਿਰ ’ਚ ਡੁੱਬਣ ਨਾਲ ਬੱਚੇ ਦੀ ਮੌਤ

Sirhind canal Bathinda: ਬਠਿੰਡਾ (ਸੁਖਜੀਤ ਮਾਨ)। ਬਠਿੰਡਾ ’ਚੋਂ ਲੰਘਦੀ ਸਰਹਿੰਦ ਨਹਿਰ ’ਚ ਡੁੱਬਣ ਨਾਲ ਇੱਕ 10 ਸਾਲ ਦੇ ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਲਾਸ਼ ਪਿੰਡ ਕੋਟ ਗੁਰੂ ਕੋਲੋਂ ਲੰਘਦੇ ਸੂਏ ’ਚੋਂ ਮਿਲੀ ਹੈ। ਵੇਰਵਿਆਂ ਮੁਤਾਬਿਕ ਬਠਿੰਡਾ ਦੇ ਜਨਤਾ ਨਗਰ ’ਚ ਰਹਿਣ ਵਾਲਾ 10 ਸਾਲ ਦਾ ਬੱਚੇ ਕਿਸ਼ਨ ਦੇੇ ਮਾਪਿਆਂ ਨੇ ਅੱਜ ਸਵੇਰੇ ਦੱਸਿਆ ਕਿ ਉਹਨਾਂ ਦਾ ਬੱਚਾ ਕੱਲ੍ਹ ਦਾ ਘਰ ਨਹੀਂ ਪੁੱਜਿਆ ਸੀ।

Read Also : Aloe Vera Vegetable: ਕੀ ਤੁਸੀਂ ਕਦੇ ਖਾਧੀ ਹੈ? ਔਸ਼ਧੀ ਗੁਣਾਂ ਨਾਲ ਭਰਪੂਰ ਐਲੋਵੇਰਾ ਦੀ ਸਬਜ਼ੀ

ਬੱਚੇੇ ਦੇ ਦੋਸਤਾਂ ਨੇ ਦੱਸਿਆ ਕਿ ਉਹ ਨਹਿਰ ’ਚ ਨਹਾ ਰਿਹਾ ਸੀ, ਜਿੱਥੋਂ ਤੇਜ ਪਾਣੀ ਦੇ ਵਹਾਅ ’ਚ ਰੁੜ ਗਿਆ। ਬੱਚੇ ਨੂੰ ਲੱਭਣ ਲਈ ਸਮਾਜ ਸੇਵੀ ਸੰਸਥਾ ਸਹਾਰਾ ਅਤੇ ਐਨਡੀਆਰਐਫ ਦੀਆਂ ਟੀਮਾਂ ਲੱਗੀਆਂ ਹੋਈਆਂ ਸੀ। ਕਾਫੀ ਮੁਸ਼ੱਕਤ ਬਾਅਦ ਪਿੰਡ ਕੋਟ ਗੁਰੂ ਕਾ ਕੋਲੋਂ ਸੂਏ ’ਚੋਂ ਬੱਚੇ ਦੀ ਲਾਸ਼ ਮਿਲ ਗਈ। ਸਮਾਜ ਸੇਵੀ ਸੰਸਥਾ ਸਹਾਰਾ ਦੇ ਵਲੰਟੀਅਰਾਂ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ ਗਿਆ ਹੈ। Sirhind canal Bathinda