Primary School News: (ਸੁਸ਼ੀਲ ਕੁਮਾਰ) ਭਾਦਸੋਂ। ਸਰਕਾਰੀ ਪ੍ਰਾਇਮਰੀ ਸਕੂਲ ਰੰਨੋ ਕਲਾਂ ਬਲਾਕ ਭਾਦਸੋਂ-2 (ਪਟਿਆਲ਼ਾ) ਨੂੰ ਸਰਪੰਚ ਸੁਰਿੰਦਰ ਸਿੰਘ ਟਿਵਾਣਾ ਤੇ ਗ੍ਰਾਮ ਪੰਚਾਇਤ ਰੰਨੋ ਕਲਾਂ ਵੱਲੋਂਂ 25000 ਰੁਪਏ ਦੀ ਰਾਸ਼ੀ ਨਾਲ ਸਕੂਲ ਵਿੱਚ ਪੜ੍ਹਦੇ ਬੱਚਿਆਂ ਲਈ ਖਾਣਾ ਬਣਾਉਣ ਲਈ ਜ਼ਰੂਰੀ ਬਰਤਨ ਦਾਨ ਕੀਤੇ ਗਏ। ਇਸ ਸਮੇਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਾਦਸੋਂ-2 ਜਗਜੀਤ ਸਿੰਘ ਨੌਹਰਾ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਅੱਗੇ ਤੋਂ ਵੀ ਸਕੂਲ ਨੂੰ ਸਹਿਯੋਗ ਦਿੰਦੇ ਰਹਿਣ ਲਈ ਕਿਹਾ ਗਿਆ। ਇਸ ਸਮੇਂ ਕਲੱਸਟਰ ਹੈੱਡ ਟੀਚਰ ਜਿੰਦਲਪੁਰ ਗੁਰਪ੍ਰੀਤ ਸਿੰਘ ਪੰਧੇਰ ਵੱਲੋਂ ਪੁੱਜੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਇਹ ਵੀ ਪੜ੍ਹੋ: Punjab Cabinet: ਪੰਜਾਬ ਕੈਬਨਿਟ ’ਚ ਲਏ ਗਏ ਅਹਿਮ ਫ਼ੈਸਲੇ, ਦੇਖੋ ਫੈਸਲਿਆਂ ਦੀ ਪੂਰੀ ਸੂਚੀ
ਇਸ ਸਮੇਂ ਸਰਪੰਚ ਸੁਰਿੰਦਰ ਸਿੰਘ,ਬਲਵਿੰਦਰ ਸਿੰਘ ਪੰਜਾਬ ਪੈਲੇਸ ਰੰਨੋ ਕਲਾਂ, ਮਨਜਿੰਦਰ ਕੌਰ ਹਿੰਦੀ ਮਿਸਟ੍ਰੈਸ ਰੰਨੋਂ ਕਲਾਂ, ਰਘਵੀਰ ਸਿੰਘ ਸਾਬਕਾ ਸਰਪੰਚ, ਸਕੂਲ ਮੁਖੀ ਜਗਦੇਵ ਸਿੰਘ , ਸੁਖਵਿੰਦਰ ਸਿੰਘ ਟਿਵਾਣਾ ਡੀ.ਪੀ.ਈ, ਜਸਵੰਤ ਸਿੰਘ ਟਿਵਾਣਾ, ਜਸਵਿੰਦਰ ਸਿੰਘ ਬੀ.ਆਰ.ਸੀ. ਸਤਵੀਰ ਸਿੰਘ ਰਾਏ ਬੀ.ਆਰ.ਸੀ. ਹਰਪ੍ਰੀਤ ਕੌਰ ਤੁਰਖੇੜੀ,ਪ੍ਰਿਤਪਾਲ ਕੌਰ ਟੌਹੜਾ, ਕੰਚਨ ਰਾਣੀ ਰੰਨੋ ਕਲਾਂ, ਪੂਨਮ ਅਰੋੜਾ ਸ਼ਾਹਪੁਰ, ਗੁਰਪ੍ਰੀਤ ਸਿੰਘ ਖਿਜ਼ਰਪੁਰ, ਕਮਲਜੀਤ ਕੌਰ ਬਹਿਬਲਪੁਰ,ਸੋਨੀਆ ਮਨਕੂ ਝੰਬਾਲ਼ੀ ਖਾਸ,ਰਾਜਦੀਪ ਕੌਰ ਛੰਨਾਂ ਨੱਥੂਵਾਲੀਆਂ, ਨੀਲਮ ਹਕੀਮਪੁਰਾ ‘ਤੇ ਕੁਲਵਿੰਦਰ ਕੌਰ ਜਿੰਦਲਪੁਰ ਹਾਜ਼ਰ ਸਨ। Primary School News