Ration Card: ਪੰਜਾਬ ਵਾਸੀਆਂ ਕੋਲ ਆਖਰੀ ਮੌਕਾ, ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਜੇਕਰ ਤੁਸੀਂ ਵੀ ਨਹੀਂ ਕੀਤਾ ਇਹ ਕੰਮ ਤਾਂ ਅੱਜ ਹੀ ਕਰੋ

Ration Card
Ration Card: ਪੰਜਾਬ ਵਾਸੀਆਂ ਕੋਲ 5 ਜੁਲਾਈ ਤੱਕ ਦਾ ਮੌਕਾ, ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਜੇਕਰ ਤੁਸੀਂ ਵੀ ਨਹੀਂ ਕੀਤਾ ਇਹ ਕੰਮ ਤਾਂ ਅੱਜ ਹੀ ਕਰੋ

ਚੰਡੀਗੜ੍ਹ। ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨਾਲ ਜੁੜੇ ਹਰ ਰਾਸ਼ਨ ਕਾਰਡਧਾਰਕ ਲਈ ਈ-ਕੇ. ਵਾਈ. ਸੀ. ਕਰਵਾਉਣ ਲਈ ਕੇਂਦਰ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਈ ਆਖਰੀ ਮਿਤੀ 30 ਜੂਨ ਸੀ, ਜਿਸ ਨੂੰ ਹੁਣ ਕੇਂਦਰੀ ਖੁਰਾਕ ਅਤੇ ਸਪਲਾਈ ਮੰਤਰਾਲੇ ਨੇ 5 ਜੁਲਾਈ ਤੱਕ ਵਧਾ ਦਿੱਤਾ ਹੈ। ਇਸ ਵਿਚ ਖੁਰਾਕ ਅਤੇ ਸਪਲਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਯੋਜਨਾ ਨਾਲ ਜੁੜੇ ਲਾਭਪਾਤਰੀ ਪਰਿਵਾਰਾਂ ਨੂੰ ਸਪੱਸ਼ਟ ਸ਼ਬਦਾਂ ’ਚ ਕਿਹਾ ਹੈ ਕਿ ਜਿਹੜੇ ਰਾਸ਼ਨ ਕਾਰਡਧਾਰਕ 5 ਜੁਲਾਈ ਤੱਕ ਈ-ਕੇ. ਵਾਈ. ਸੀ. ਨਹੀਂ ਕਰਵਾਉਂਦੇ, ਉਹ ਅਗਲੀ ਵਾਰ ਰਾਸ਼ਨ ਡਿਪੂ ’ਤੇ ਮਿਲਣ ਵਾਲੀ ਮੁਫ਼ਤ ਕਣਕ ਦੇ ਹੱਕਦਾਰ ਨਹੀਂ ਹੋਣਗੇ।

ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਵੱਲੋਂ ਰਾਸ਼ਨ ਕਾਰਡ ਧਾਰਕਾਂ ਦਾ ਈ-ਕੇ. ਵਾਈ. ਸੀ. ਕਰਵਾਉਣ ਲਈ ਨਿਰਧਾਰਿਤ ਸਮਾਂ ਸੀਮਾ ਕਈ ਵਾਰ ਵਧਾਈ ਗਈ ਹੈ ਤਾਂ ਜੋ ਇਸ ਯੋਜਨਾ ਨਾਲ ਜੁੜਿਆ ਕੋਈ ਵੀ ਪਰਿਵਾਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਮੁਫਤ ਅਨਾਜ ਯੋਜਨਾ ਤੋਂ ਵਾਂਝਾ ਨਾ ਰਹੇ, ਜਿਸ ਲਈ ਖੁਰਾਕ ਅਤੇ ਸਪਲਾਈ ਵਿਭਾਗ ਲੁਧਿਆਣਾ ਪੂਰਬੀ ਸਰਕਲ ਕੰਟਰੋਲਰ ਮੈਡਮ ਸ਼ਿਫਾਲੀ ਚੋਪੜਾ, ਵਿਭਾਗ ਦੇ ਪੱਛਮੀ ਸਰਕਲ ਕੰਟਰੋਲਰ ਸਰਤਾਜ ਸਿੰਘ ਚੀਮਾ ਦੀ ਅਗਵਾਈ ਹੇਠ ਵਿਭਾਗੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਪੂਰੀ ਟੀਮ ਲੁਧਿਆਣਾ ਜ਼ਿਲੇ ਨਾਲ ਸਬੰਧਤ 1650 ਡਿਪੂ ਹੋਲਡਰਾਂ ਰਾਹੀਂ ਰਾਸ਼ਨ ਕਾਰਡ ਧਾਰਕਾਂ ਦਾ ਈ-ਕੇ. ਵਾਈ. ਸੀ. ਮੁਫ਼ਤ ਕਰਵਾਉਣ ਦਾ ਕੰਮ ਕਰ ਰਹੀ ਹੈ।

Read Also : PM Kisan Yojana: ਕਦੋਂ ਜਾਰੀ ਹੋਵੇਗੀ ਪੀਐੱਮ ਕਿਸਾਨ ਯੋਜਨਾ ਦੀ 20ਵੀਂ ਕਿਸ਼ਤ? ਇੱਥੇ ਜਾਣੋ ਨਵਾਂ ਅਪਡੇਟ

ਵਿਭਾਗੀ ਗਲਿਆਰਿਆਂ ਵਿਚ ਇਹ ਵੀ ਚਰਚਾ ਹੈ ਕਿ ਵਿਭਾਗੀ ਅਧਿਕਾਰੀਆਂ ਵੱਲੋਂ ਉਨ੍ਹਾਂ ਕਾਰਡ ਧਾਰਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਪਹਿਲਾਂ ਬਿਨਾ ਈ-ਕੇਵਾਈਸੀ ਨਾ ਕਰਵਾਉਣ ਦੇ ਬਾਵਜੂਦ ਕਣਕ ਦਾ ਲਾਭ ਲਿਆ ਸੀ।