Latest Drug News Punjab: ਹੈਰੋਇਨ, ਡਰੱਗ ਮਨੀ ਤੇ ਮੋਟਰਸਾਈਕਲ ਸਮੇਤ ਦੋ ਕਾਬੂ

Latest Drug News Punjab
ਫਰੀਦਕੋਟ: ਹੈਰੋਇਨ, ਡਰੱਗ ਮਨੀ ਤੇ ਮੋਟਰਸਾਈਕਲ ਸਮੇਤ ਕਾਬੂ ਕੀਤੇ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ।

ਮੁਲਜ਼ਮਾਂ ਕੋਲੋਂ 1 ਕੰਪਿਊਟਰ ਕੰਡਾ, 01 ਮੋਟਰਸਾਈਕਲ, 01 ਮੋਬਾਇਲ ਫੋਨ ਵੀ ਕੀਤਾ ਗਿਆ ਬਰਾਮਦ | Latest Drug News Punjab

Latest Drug News Punjab: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫ਼ਰੀਦਕੋਟ ਦੇ ਨਿਰਦੇਸ਼ਾਂ ਅਧੀਨ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾ ਖਿਲਾਫ ਕਾਰਵਾਈ ਕਰਦਿਆਂ ਸੀ.ਆਈ.ਏ ਸਟਾਫ ਫ਼ਰੀਦਕੋਟ ਨੇ ਨਸ਼ੇ ਦੀ ਤਸਕਰੀ ਵਿੱਚ ਸ਼ਾਮਲ 2 ਮੁਲਜ਼ਮਾਂ ਨੂੰ 100 ਗਰਾਮ ਹੈਰੋਇਨ ਅਤੇ 12000/- ਰੁਪੈ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਤਰਲੋਚਨ ਸਿੰਘ ਡੀ.ਐਸ.ਪੀ (ਸ:ਡ) ਫ਼ਰੀਦਕੋਟ ਵੱਲੋਂ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ।

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਲਵਜੀਤ ਸਿੰਘ ਉਰਫ ਲਵਪ੍ਰੀਤ (ਵਾਸੀ ਟੀਚਰ ਕਲੋਨੀ, ਫ਼ਰੀਦਕੋਟ) ਅਤੇ ਹਰਜੀਤ ਸਿੰਘ ਉਰਫ ਲੱਲੀ (ਵਾਸੀ ਦਸ਼ਮੇਸ਼ ਨਗਰ ਫ਼ਰੀਦਕੋਟ) ਵਜੋ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਕੋਲੋਂ, 1 ਕੰਪਿਊਟਰ ਕੰਡਾ, 01 ਸਪਲੈਡਰ ਮੋਟਰਸਾਈਕਲ ਅਤੇ 01 ਮੋਬਾਇਲ ਫੋਨ ਵੀ ਕਬਜ਼ੇ ’ਚੋਂ ਲਿਆ ਹੈ।

ਇਹ ਵੀ ਪੜ੍ਹੋ: Jackfruit Day: ਜੈਕਫਰੂਟ ਪਾਚਨ ਪ੍ਰਣਾਲੀ ਲਈ ਵਰਦਾਨ ਹੈ, ਬਲੱਡ ਪ੍ਰੈਸ਼ਰ ਨੂੰ ਵੀ ਕਰਦਾ ਹੈ ਕੰਟਰੋਲ

ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਸੀ.ਆਈ.ਏ ਸਟਾਫ ਫ਼ਰੀਦਕੋਟ ਦੀ ਟੀਮ ਇਲਾਕੇ ਦੀ ਗਸ਼ਤ ਦੌਰਾਨ ਫ਼ਰੀਦਕੋਟ-ਫਿਰੋਜਪੁਰ ਰੋਡ ਨੇੜੇ ਡਰੇਨ ਪੁੱਲ ਮੋਜੂਦ ਸੀ ਤਾਂ ਇਹ ਮੁਲਜ਼ਮ ਸਪਲੈਡਰ ਮੋਟਰਸਾਈਕਲ ’ਤੇ ਖੜੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਪੁਲਿਸ ਪਾਰਟੀ ਵੱਲੋ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਤਲਾਸ਼ੀ ਲਈ ਤਾੰ ਮੁਲਜ਼ਮ ਦੇ ਮੋਟਰਸਾਈਕਲ ਦੇ ਮੀਟਰ ਵਾਲੇ ਟਾਪੇ ਵਿੱਚੋਂਂ 100 ਗਰਾਮ ਹੈਰੋਇਨ, 12000 ਰੁਪਏ ਡਰੱਗ ਮਨੀ ਅਤੇ 01 ਕੰਪਿਊਟਰ ਕੰਡਾ ਬਰਾਮਦ ਕੀਤਾ ਗਿਆ। Latest Drug News Punjab

ਇਸ ਸਬੰਧੀ ਥਾਣਾ ਸਿਟੀ ਫ਼ਰੀਦਕੋਟ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21 (ਬੀ)/61/85 ਤਹਿਤ ਮੁਕੱਦਮਾ ਨੰਬਰ 288 ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਖਿਲਾਫ ਪਹਿਲਾਂ ਵੀ ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਨ ਅਪਰਾਧਾਂ ਤਹਿਤ ਮੁਕੱਦਮੇ ਦਰਜ ਹਨ, ਜਦੋਂਕਿ ਹੁਣ ਫ਼ਰੀਦਕੋਟ ਪੁਲਿਸ ਵੱਲੋਂ ਇਨ੍ਹਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਸ ਜਗ੍ਹਾ ਤੋਂ ਨਸ਼ੇ ਦੀ ਖੇਪ ਨੂੰ ਲੈ ਕੇ ਆਉਂਦੇ ਸੀ ਤੇ ਕਿੱਥੇ-ਕਿੱਥੇ ਇਨ੍ਹਾਂ ਵੱਲੋਂ ਇਸ ਨੂੰ ਸਪਲਾਈ ਕੀਤਾ ਜਾਣਾ ਸੀ।