Air India: ਦਿੱਲੀ ਤੋਂ ਵਾਸ਼ਿੰਗਟਨ ਜਾ ਰਹੀ ਏਅਰ ਇੰੰਡੀਆ ਦੀ ਉਡਾਣ ’ਚ ਤਕਨੀਕੀ ਖਰਾਬੀ

Air India Flight News
Air India: ਦਿੱਲੀ ਤੋਂ ਵਾਸ਼ਿੰਗਟਨ ਜਾ ਰਹੀ ਏਅਰ ਇੰੰਡੀਆ ਦੀ ਉਡਾਣ ’ਚ ਤਕਨੀਕੀ ਖਰਾਬੀ

ਵਿਆਨਾ ’ਚ ਰੋਕਣ ਬਾਅਦ ਕੀਤੀ ਗਈ ਰੱਦ

ਨਵੀਂ ਦਿੱਲੀ (ਏਜੰਸੀ)। Air India Flight News: ਦਿੱਲੀ ਤੋਂ ਵਾਸ਼ਿੰਗਟਨ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ’ਚ ਅਚਾਨਕ ਤਕਨੀਕੀ ਨੁਕਸ ਪੈ ਗਿਆ। ਵਿਯੇਨਨਾ ’ਚ ਰਿਫਿਊਲ ਭਰਨ ਲਈ ਉਡਾਣ ਰੁਕਣ ਤੋਂ ਬਾਅਦ ਇਸ ਨੁਕਸ ਦਾ ਪਤਾ ਲੱਗਿਆ। ਇਸ ਤੋਂ ਬਾਅਦ, ਉਡਾਣ ਰੱਦ ਕਰ ਦਿੱਤੀ ਗਈ। ਏਅਰਲਾਈਨ ਨੇ ਵਾਸ਼ਿੰਗਟਨ ਜਾਣ ਵਾਲੇ ਯਾਤਰੀਆਂ ਨੂੰ ਵਿਯੇਨ੍ਨਾ ’ਚ ਉਤਾਰ ਦਿੱਤਾ ਅਤੇ ਉਨ੍ਹਾਂ ਨੂੰ ਇੱਕ ਵਿਕਲਪਿਕ ਸਹੂਲਤ ਰਾਹੀਂ ਯਾਤਰਾ ਕਰਵਾਈ। ਨਾਲ ਹੀ, ਪੂਰੀ ਰਿਫੰਡ ਦੀ ਪੇਸ਼ਕਸ਼ ਕੀਤੀ ਗਈ। ਇਸ ਤੋਂ ਇਲਾਵਾ, ਏਅਰ ਇੰਡੀਆ ਦੀ ਵਾਸ਼ਿੰਗਟਨ ਡੀਸੀ ਤੋਂ ਵਿਯੇਨ੍ਨਾ ਰਾਹੀਂ ਨਵੀਂ ਦਿੱਲੀ ਜਾਣ ਵਾਲੀ ਉਡਾਣ ਨੂੰ ਵੀ ਰੱਦ ਕਰ ਦਿੱਤਾ ਗਿਆ।

ਇਹ ਖਬਰ ਵੀ ਪੜ੍ਹੋ : IND vs ENG: ਐਜਬੈਸਟਨ ’ਚ ਸੈਂਕੜਾ ਜੜਨ ਵਾਲੇ ਦੂਜੇ ਭਾਰਤੀ ਕਪਤਾਨ ਹਨ ਸ਼ੁਭਮਨ, 2025 ’ਚ ਬਣਾਇਆ ਅਨੋਖਾ ਰਿਕਾਰਡ

ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ 2 ਜੁਲਾਈ ਨੂੰ, ਨਵੀਂ ਦਿੱਲੀ ਤੋਂ ਵਾਸ਼ਿੰਗਟਨ ਡੀਸੀ ਜਾਣ ਵਾਲੀ ਉਡਾਣ ਨੰਬਰ 19103 ਨੂੰ ਵਿਯੇਨ੍ਨਾ ’ਚ ਰਿਫਿਊਲ ਭਰਨ ਲਈ ਰੋਕ ਦਿੱਤਾ ਗਿਆ ਸੀ। ਰਿਫਿਊਲ ਭਰਨ ਦੌਰਾਨ ਨਿਯਮਤ ਜਾਂਚ ਦੌਰਾਨ, ਜਹਾਜ਼ ’ਚ ਤਕਨੀਕੀ ਨੁਕਸ ਪਾਇਆ ਗਿਆ। ਇਸ ਨੁਕਸ ਨੂੰ ਠੀਕ ਕਰਨ ਲਈ ਵਾਧੂ ਸਮੇਂ ਦੀ ਲੋੜ ਸੀ। ਇਸ ਕਾਰਨ, ਵਿਯੇਨ੍ਨਾ ਤੋਂ ਵਾਸ਼ਿੰਗਟਨ ਡੀਸੀ ਜਾਣ ਵਾਲੀ ਉਡਾਣ ਨੂੰ ਰੱਦ ਕਰ ਦਿੱਤਾ ਗਿਆ ਤੇ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ। ਵੀਜ਼ਾ-ਮੁਕਤ ਪ੍ਰਵੇਸ਼ ਲਈ ਯੋਗ ਯਾਤਰੀਆਂ ਜਾਂ ਵੈਧ ਸ਼ੈਂਗੇਨ ਵੀਜ਼ਾ ਵਾਲੇ ਯਾਤਰੀਆਂ ਨੂੰ ਅਗਲੀ ਉਪਲਬਧ ਉਡਾਣ ਤੱਕ ਵਿਯੇਨ੍ਨਾ ’ਚ ਹੋਟਲ ਰਿਹਾਇਸ਼ ਪ੍ਰਦਾਨ ਕੀਤੀ ਗਈ।

ਜਦੋਂ ਤੱਕ ਆਸਟਰੀਅਨ ਅਧਿਕਾਰੀਆਂ ਤੋਂ ਇਮੀਗ੍ਰੇਸ਼ਨ ਤੇ ਸੁਰੱਖਿਆ ਕਲੀਅਰੈਂਸ ਹਾਸਲ ਨਹੀਂ ਹੋ ਜਾਂਦੀ, ਉਦੋਂ ਤੱਕ ਐਂਟਰੀ ਪਰਮਿਟ ਤੋਂ ਬਿਨਾਂ ਯਾਤਰੀਆਂ ਲਈ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ, ਵਾਸ਼ਿੰਗਟਨ ਡੀਸੀ ਤੋਂ ਵਿਯੇਨਾ ਰਾਹੀਂ ਦਿੱਲੀ ਜਾਣ ਵਾਲੀ ਉਡਾਣ 19104 ਨੂੰ ਵੀ ਰੱਦ ਕਰ ਦਿੱਤਾ ਗਿਆ ਤੇ ਪ੍ਰਭਾਵਿਤ ਯਾਤਰੀਆਂ ਨੂੰ ਦਿੱਲੀ ਲਈ ਵਿਕਲਪਿਕ ਉਡਾਣਾਂ ’ਤੇ ਬੁੱਕ ਕੀਤਾ ਗਿਆ। ਨਾਲ ਹੀ, ਉਨ੍ਹਾਂ ਦੀ ਪਸੰਦ ਦੇ ਆਧਾਰ ’ਤੇ ਪੂਰਾ ਰਿਫੰਡ ਦਿੱਤਾ ਗਿਆ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਅਸੁਵਿਧਾ ਲਈ ਬਹੁਤ ਦੁੱਖ ਹੈ ਤੇ ਉਹ ਸਾਰੇ ਯਾਤਰੀਆਂ ਤੇ ਚਾਲਕ ਦਲ ਦੀ ਸੁਰੱਖਿਆ ਨੂੰ ਤਰਜੀਹ ਦੇਣ ਲਈ ਵਚਨਬੱਧ ਹੈ। ਇਹ ਫੈਸਲਾ ਉਡਾਣ ਤੋਂ ਪਹਿਲਾਂ ਸੁਰੱਖਿਆ ਜਾਂਚ ਪਹਿਲਕਦਮੀ ਦੇ ਤਹਿਤ ਲਿਆ ਗਿਆ ਸੀ। Air India Flight News