ਲੇਖਕ : ਅਸ਼ਵਿਨੀ ਵੈਸ਼ਣਵ, ਕੇਂਦਰੀ ਰੇਲਵੇ, ਇਲੈਕਟਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ, ਭਾਰਤ ਸਰਕਾਰ
Digital India: ਕੁਝ ਮਹੀਨੇ ਪਹਿਲਾਂ, ਮੈਂ ਦਿੱਲੀ ਵਿੱਚ ਇੱਕ ਸੀਨੀਅਰ ਯੂਰੋਪੀਅਨ ਮੰਤਰੀ ਨਾਲ ਮੁਲਾਕਾਤ ਕੀਤੀ। ਉਹ ਭਾਰਤ ਦੀ ਡਿਜੀਟਲ ਭੁਗਤਾਨ ਕ੍ਰਾਂਤੀ ਤੋਂ ਹੈਰਾਨ ਸਨ। ਉਨ੍ਹਾਂ ਲਈ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਗੱਲ ਇਹ ਸੀ ਕਿ ਸਮੁੱਚੇ ਭਾਰਤ ਦੇ ਲੋਕ ਮੋਬਾਈਲ ਫੋਨਾਂ ਦੀ ਵਰਤੋਂ ਕਰਕੇ ਭੁਗਤਾਨ ਕਿਵੇਂ ਕਰ ਰਹੇ ਹਨ। ਛੋਟੇ ਪਿੰਡਾਂ ਤੋਂ ਲੈ ਕੇ ਵੱਡੇ ਸ਼ਹਿਰਾਂ ਤੱਕ, ਹਰ ਕੋਈ – ਚਾਹ ਵੇਚਣ ਵਾਲੇ ਤੋਂ ਲੈ ਕੇ ਦੁਕਾਨਦਾਰਾਂ ਤੱਕ-ਆਸਾਨੀ ਨਾਲ ਡਿਜੀਟਲ ਭੁਗਤਾਨਾਂ ਦੀ ਵਰਤੋਂ ਕਰ ਰਿਹਾ ਸੀ।
ਇਹ ਖਬਰ ਵੀ ਪੜ੍ਹੋ : Newborn Baby Trafficking: ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਦੇ ਮਾਮਲੇ ’ਚ ਚਾਰ ਔਰਤਾਂ ਸਣੇ 8 ਗ੍ਰਿਫਤਾਰ
ਪਰ ਉਨ੍ਹਾਂ ਦਾ ਇੱਕ ਸਵਾਲ ਸੀ ਕਿ ਭਾਸ਼ਾ ਅਤੇ ਭੂਗੋਲ ਵਿੱਚ ਇੰਨੀ ਭਿੰਨਤਾ ਦੇ ਬਾਵਜੂਦ, ਭਾਰਤ ਨੇ ਇਹ ਪੱਧਰ ਕਿਵੇਂ ਹਾਸਲ ਕੀਤਾ? ਮੈਂ ਉਸ ਨੂੰ 500 ਦਾ ਕਰੰਸੀ ਨੋਟ ਦਿਖਾਇਆ। ’ਪੰਜ ਸੌ ਰੁਪਏ’ ਸ਼ਬਦ 17 ਭਾਸ਼ਾਵਾਂ ਵਿੱਚ ਦਿਖਾਈ ਦਿੰਦੇ ਹਨ। ਇਹ ਭਾਰਤ ਦੀ ਵਿਭਿੰਨਤਾ ਦਾ ਇੱਕ ਸਧਾਰਣ ਪਰ ਸ਼ਕਤੀਸ਼ਾਲੀ ਪ੍ਰਤੀਕ ਹੈ ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਇਸ ਵਿਭਿੰਨਤਾ ਨੂੰ ਟੈਕਨੋਲੋਜੀ ਦੁਆਰਾ ਜੋੜਿਆ ਗਿਆ ਹੈ ਅਤੇ ਸਾਡੀ ਸਭ ਤੋਂ ਵੱਡੀ ਤਾਕਤ ਵਿੱਚ ਬਦਲ ਦਿੱਤਾ ਗਿਆ ਹੈ।
ਦੁਕਾਨ ’ਤੇ ਸਪੀਕਰਾਂ ’ਤੇ ਭੁਗਤਾਨ ਅਲਰਟ ਤੋਂ ਲੈ ਕੇ ਤੁਰੰਤ ਐੱਸਐੱਮਐੱਸ ਪੁਸ਼ਟੀਕਰਨ ਤੱਕ, ਪ੍ਰਣਾਲੀ ਨੂੰ ਮੁਸ਼ਕਲ ਰਹਿਤ ਅਤੇ ਸਿੱਧਾ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਭੀਮ (ੲਗਘਜ) 20 ਭਾਸ਼ਾਵਾਂ ਵਿੱਚ ਅਤੇ ਉਮੰਗ (ਤਜਅਝਖ) 13 ਭਾਸ਼ਾਵਾਂ ਵਿੱਚ ਕੰਮ ਕਰਦੇ ਹਨ – ਜੋ ਸਮਾਵੇਸ਼ ਦੀ ਇੱਕੋ ਜਿਹੀ ਭਾਵਨਾ ਨੂੰ ਦਰਸਾਉਂਦੇ ਹਨ। ਜਿਵੇਂ ਕਿ ਅਸੀਂ ਡਿਜੀਟਲ ਇੰਡੀਆ ਪ੍ਰੋਗਰਾਮ ਦੇ 10 ਸਾਲ ਦਾ ਜਸ਼ਨ ਮਨਾ ਰਹੇ ਹਾਂ, ਇਹ ਬਦਲਾਅ ਇੱਕ ਮਾਣ ਵਾਲੀ ਉਦਾਹਰਣ ਦੇ ਥੰਮ੍ਹ ਵਜੋਂ ਖੜ੍ਹਾ ਹੈ। ਅਸੀਂ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ ਅਤੇ ਸਾਡੇ ਕੋਲ ਬੇਹੱਦ ਮੌਕੇ ਹਨ। ਅੰਤਯੋਦਯ ਦਾ ਸੁਪਨਾ ਸਨਮਾਨ ਅਤੇ ਮੌਕੇ ਨਾਲ ਆਖਰੀ ਵਿਅਕਤੀ ਤੱਕ ਪਹੁੰਚਣਾ ਹੈ, ਜੋ ਸਾਡਾ ਮਾਰਗਦਰਸ਼ਨ ਕਰਦਾ ਹੈ। Digital India
ਇੰਡੀਆ ਸਟੈਕ | Digital India
ਇਹ ਸਫ਼ਰ 10 ਸਾਲ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਵਲੋਂ ਪੇਸ਼ ਕੀਤੇ ਗਏ ਇੱਕ ਸਪਸ਼ਟ ਵਿਚਾਰ- ਆਬਾਦੀ-ਪੱਧਰ ਦੇ ਡਿਜੀਟਲ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ ਜੋ ਕੁਝ ਕੁ ਲੋਕਾਂ ਲਈ ਨਹੀਂ, ਸਗੋਂ ਸਾਰਿਆਂ ਲਈ ਲਾਭਦਾਇਕ ਹੋਵੇ, ਨਾਲ ਸ਼ੁਰੂ ਹੋਈ ਸੀ। ਇਸ ਨਾਲ ਉਹ ਸਿਰਜਣਾ ਹੋਈ ਜਿਸ ਨੂੰ ਅੱਜ ਦੁਨੀਆ ’ਇੰਡੀਆ ਸਟੈਕ’ ਵਜੋਂ ਮਾਨਤਾ ਦਿੰਦੀ ਹੈ। ਇਸ ਦਾ ਮੂਲ ਆਧਾਰ ਹੈ, ਜੋ ਕਿ ਦੁਨੀਆ ਦੀ ਸਭ ਤੋਂ ਵੱਡੀ ਬਾਇਓਮੈਟ੍ਰਿਕ ਪਛਾਣ ਪ੍ਰਣਾਲੀ ਹੈ।
ਇਹ 1.4 ਬਿਲੀਅਨ ਲੋਕਾਂ ਨੂੰ ਇੱਕ ਵਿਲੱਖਣ ਡਿਜੀਟਲ ਪਛਾਣ ਦਿੰਦੀ ਹੈ। ਹਰ ਰੋਜ਼, 9 ਕਰੋੜ ਤੋਂ ਵੱਧ ਆਧਾਰ ਪ੍ਰਮਾਣੀਕਰਨ ਹੁੰਦੇ ਹਨ, ਜਿਸ ਨਾਲ ਗਤੀ ਅਤੇ ਵਿਸ਼ਵਾਸ ਨਾਲ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਸੰਭਵ ਹੁੰਦੀ ਹੈ। ਯੂਪੀਆਈ ਦੀ ਇੱਕ ਸਵਦੇਸ਼ੀ ਇਨੋਵੇਸ਼ਨ ਨੇ ਪੂਰੇ ਭਾਰਤ ਵਿੱਚ ਵਿੱਤੀ ਲੈਣ-ਦੇਣ ਦੇ ਢੰਗ ਨੂੰ ਬਦਲ ਦਿੱਤਾ ਹੈ। ਛੋਟੇ ਰੇਹੜੀ ਵਿਕਰੇਤਾਵਾਂ ਤੋਂ ਲੈ ਕੇ ਵੱਡੇ ਕਾਰੋਬਾਰਾਂ ਤੱਕ, ਹਰ ਕੋਈ ਇਸ ਨੂੰ ਆਸਾਨੀ ਨਾਲ ਵਰਤ ਰਿਹਾ ਹੈ। ਹੁਣ ਔਸਤਨ ਇੱਕ ਦਿਨ ਵਿੱਚ 60 ਕਰੋੜ ਤੋਂ ਵੱਧ ਯੂਪੀਆਈ ਲੈਣ-ਦੇਣ ਹੁੰਦੇ ਹਨ। ਇਹ ਦਰਸਾਉਂਦਾ ਹੈ ਕਿ ਡਿਜੀਟਲ ਭੁਗਤਾਨ ਰੋਜ਼ਾਨਾ ਜੀਵਨ ਵਿੱਚ ਕਿੰਨੀ ਡੂੰਘਾਈ ਨਾਲ ਜੁੜੇ ਹੋਏ ਹਨ।
ਡਿਜੀਲੌਕਰ (ਸੜਲੜਛਲ਼ਭਜ਼ਯÇ) ਨੇ ਸ਼ਾਸਨ ਅਤੇ ਨਾਗਰਿਕ ਪਹੁੰਚ ਨੂੰ ਹੋਰ ਵੀ ਸੁਖਾਲ਼ਾ ਬਣਾਇਆ ਹੈ। ਤੁਹਾਡੇ ਦਸਤਾਵੇਜ਼ ਹੁਣ ਸਿਰਫ਼ ਇੱਕ ਕਲਿੱਕ ਦੀ ਦੂਰੀ ’ਤੇ ਹਨ। ਭਾਵੇਂ ਉਹ ਡਰਾਈਵਿੰਗ ਲਾਇਸੈਂਸ ਹੋਵੇ, ਵਿਦਿਅਕ ਸਰਟੀਫਿਕੇਟ ਹੋਵੇ, ਜਾਂ ਹੋਰ ਜ਼ਰੂਰੀ ਰਿਕਾਰਡ ਹੋਵੇ- ਹੁਣ ਲੱਖਾਂ ਲੋਕ ਇਨ੍ਹਾਂ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਢੰਗ ਨਾਲ ਕੋਲ ਰੱਖ ਰਹੇ ਹਨ। ਇਸ ਵਿੱਚੋਂ ਕੁਝ ਵੀ ਮੋਬਾਈਲ ਫੋਨਾਂ ਦੀ ਵਿਆਪਕ ਵਰਤੋਂ ਤੋਂ ਬਿਨਾਂ ਸੰਭਵ ਨਹੀਂ ਸੀ। ਅੱਜ, ਭਾਰਤ ਦਾ ਲਗਭਗ 90% ਹਿੱਸਾ ਮੋਬਾਈਲ ਯੰਤਰਾਂ ਦੀ ਵਰਤੋਂ ਕਰ ਰਿਹਾ ਹੈ। ਇਸ ਨਾਲ ਲੋਕਾਂ ਦੇ ਹੱਥਾਂ ਤੱਕ ਟੈਕਨੋਲੋਜੀ ਦੀ ਤਾਕਤ ਪਹੁੰਚਦੀ ਹੈ।
ਇੰਡੀਆ ਸਟੈਕ ਇੱਕ ਗਲੋਬਲ ਮਾਡਲ ਵੀ ਹੈ। ਜੀ 20 ਵਿੱਚ, ਭਾਰਤ ਨੇ ਡਿਜੀਟਲ ਪਬਲਿਕ ਇਨਫਰਾਸਟਰਕਚਰ (ਡੀਪੀਆਈ) ਏਜੰਡੇ ਨੂੰ ਅੱਗੇ ਵਧਾਇਆ ਅਤੇ ਇੱਕ ਗਲੋਬਲ ਡੀਪੀਆਈ ਰਿਪੋਜ਼ਟਰੀ ਦਾ ਪ੍ਰਸਤਾਵ ਰੱਖਿਆ। ਯੂਪੀਆਈ ਪਹਿਲਾਂ ਹੀ 7 ਦੇਸ਼ਾਂ ਵਿੱਚ ਚੱਲ ਰਿਹਾ ਹੈ ਅਤੇ ਬਹੁਤ ਸਾਰੇ ਹੋਰ ਦੇਸ਼ ਇਸ ਨੂੰ ਅਪਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਹਰ ਭਾਰਤੀ ਨੂੰ ਸਸ਼ਕਤ ਬਣਾਉਣ ਦੇ ਮਿਸ਼ਨ ਵਜੋਂ ਜੋ ਸ਼ੁਰੂ ਹੋਇਆ ਸੀ, ਉਹ ਹੁਣ ਦੁਨੀਆ ਨੂੰ ਪ੍ਰੇਰਿਤ ਕਰ ਰਿਹਾ ਹੈ।
ਸਮਾਵੇਸ਼ੀ ਵਿਕਾਸ
55 ਕਰੋੜ ਤੋਂ ਵੱਧ ਜਨ ਧਨ ਖਾਤੇ ਖੋਲ੍ਹੇ ਗਏ ਹਨ ਅਤੇ ਪ੍ਰਤੱਖ ਲਾਭ ਟ?ਰਾਂਸਫਰ ਰਾਹੀਂ ?44 ਲੱਖ ਕਰੋੜ ਵੰਡੇ ਗਏ ਹਨ। 10 ਕਰੋੜ ਤੋਂ ਵੱਧ ਐੱਲਪੀਜੀ ਕਨੈਕਸ਼ਨ ਅਤੇ ਸਿਹਤ ਲਾਭ ਪ੍ਰਤੱਖ ਤੌਰ ’ਤੇ ਪ੍ਰਦਾਨ ਕੀਤੇ ਗਏ ਹਨ। ਇਹ ਸਭ ਡਿਜੀਟਲ ਇੰਡੀਆ ਦੇ ਜਨ ਧਨ-ਆਧਾਰ-ਮੋਬਾਈਲ (ਜੇਏਐੱਮ) ਦੀ ਤਿੱਕੜੀ ਸਦਕਾ ਸੰਭਵ ਹੋਇਆ ਹੈ। ਅੱਜ, ਵਾਰਾਣਸੀ ਵਿੱਚ ਇੱਕ ਆਟੋ ਚਾਲਕ ਜਾਂ ਮੁੰਬਈ ਵਿੱਚ ਇੱਕ ਫੇਰੀ ਵਾਲਾ ਡਿਜੀਟਲ ਭੁਗਤਾਨ ਸਵੀਕਾਰ ਕਰ ਰਿਹਾ ਹੈ। ਭਲਾਈ ਯੋਜਨਾਵਾਂ ਵਿੱਚ ਚੋਰੀਆਂ ਘੱਟ ਹੋ ਗਈਆਂ ਹਨ। ਸ਼ਾਸਨ ਪਾਰਦਰਸ਼ੀ ਅਤੇ ਅਸਲ ਸਮੇਂ ’ਤੇ ਅਧਾਰਤ ਹੋ ਗਿਆ ਹੈ।
ਸ਼ਾਸਨ ਵਿੱਚ ਮਨੁੱਖੀ ਛੋਹ ਸਿਰਲੇਖ ਹੇਠ
ਮਾਈ ਗੌਵ (ਜ੍ਰਖਲ਼ੁ) ਅਤੇ ਉਮੰਗ (ਤਜਅਝਖ) ਵਰਗੇ ਡਿਜੀਟਲ ਪਲੈਟਫਾਰਮ ਨਾਗਰਿਕਾਂ ਨੂੰ 2,000 ਤੋਂ ਵੱਧ ਸਰਕਾਰੀ ਸੇਵਾਵਾਂ ਨਾਲ ਸਿੱਧਾ ਜੋੜ ਰਹੇ ਹਨ। ਭਾਰਤ ਦੇ ਰਾਸ਼ਟਰੀ ਟੈਲੀਮੈਡੀਸਨ ਪਲੈਟਫਾਰਮ- ਈ-ਸੰਜੀਵਨੀ ਨੇ 38 ਕਰੋੜ ਡਾਕਟਰੀ ਸਲਾਹ-ਮਸ਼ਵਰਿਆਂ ਦੀ ਸਹੂਲਤ ਦਿੱਤੀ ਹੈ। ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਅੲਸਜ) ਦਾ ਉਦੇਸ਼ ਹਰੇਕ ਨਾਗਰਿਕ ਲਈ ਇੱਕ ਵਿਲੱਖਣ ਡਿਜੀਟਲ ਆਈਡੀ ਬਣਾਉਣਾ ਹੈ। 79 ਕਰੋੜ ਤੋਂ ਵੱਧ ਹੈੱਲਥ ਆਈਡੀ, 6 ਲੱਖ ਸਿਹਤ ਸੰਭਾਲ ਪੇਸ਼ੇਵਰ ਅਤੇ 60 ਕਰੋੜ ਸਿਹਤ ਰਿਕਾਰਡ ਹੁਣ ਏਕੀਕ੍ਰਿਤ ਕੀਤੇ ਗਏ ਹਨ। ਬਿਹਾਰ ਦੇ ਇੱਕ ਦੂਰ-ਦੁਰਾਡੇ ਪਿੰਡ ਦੀ ਸ਼੍ਰੀਮਤੀ ਕਾਂਤੀ ਦੇਵੀ, ਆਪਣਾ ਘਰ ਛੱਡੇ ਬਿਨਾਂ, ਲਖਨਊ ਵਿੱਚ ਸੈਂਕੜੇ ਕਿਲੋਮੀਟਰ ਦੂਰ ਬੈਠੇ ਇੱਕ ਮਾਹਰ ਡਾਕਟਰ ਦੀ ਸਲਾਹ ਲੈਣ ਦੇ ਯੋਗ ਹੋਈ ਹੈ। ਡਿਜੀਟਲ ਇੰਡੀਆ ਦੀ ਇਹੀ ਤਾਕਤ ਹੈ, ਜੋ ਆਮ ਨਾਗਰਿਕ ਦੇ ਦਰਵਾਜ਼ੇ ’ਤੇ ਸਿਹਤ ਸੰਭਾਲ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਪਹੁੰਚਾ ਰਹੀ ਹੈ।
ਨੌਜਵਾਨ ਅਤੇ ਕਿਸਾਨ
ਦੀਕਸ਼ਾ, ਸਵੈਯਮ ਅਤੇ ਪੀਐੱਮ ਈ ਵਿਦਿਆ ਵਰਗੇ ਡਿਜੀਟਲ ਸਿੱਖਿਆ ਪਲੈਟਫਾਰਮ ਹੁਣ ਲੱਖਾਂ ਵਿਦਿਆਰਥੀਆਂ ਤੱਕ ਉਨ੍ਹਾਂ ਦੀਆਂ ਸਥਾਨਕ ਭਾਸ਼ਾਵਾਂ ਵਿੱਚ ਪਹੁੰਚ ਰਹੇ ਹਨ। ’ਸਕਿੱਲ ਇੰਡੀਆ ਡਿਜੀਟਲ ਹੱਬ’ (ਐੱਸਆਈਡੀਐੱਚ) ਅਤੇ ’ਫਿਊਚਰ ਸਕਿਲਜ਼ ਪ੍ਰਾਈਮ’ ਸਾਡੇ ਨੌਜਵਾਨਾਂ ਨੂੰ ਏਆਈ, ਸਾਈਬਰ ਸੁਰੱਖਿਆ ਅਤੇ ਬਲੌਕਚੇਨ ਦੇ ਹੁਨਰਾਂ ਨਾਲ ਲੈਸ ਕਰ ਰਹੇ ਹਨ। ਕਿਸਾਨ ਮੌਸਮ ਦੇ ਅਪਡੇਟਸ, ਭੌਂ ਸਿਹਤ ਕਾਰਡਾਂ ਅਤੇ ਬਾਜ਼ਾਰ ਕੀਮਤਾਂ ਨੂੰ ਡਿਜੀਟਲ ਰੂਪ ਵਿੱਚ ਜਾਣ ਰਹੇ ਹਨ।
11 ਕਰੋੜ ਤੋਂ ਵੱਧ ਕਿਸਾਨ ਹੁਣ ਪੀਐੱਮ-ਕਿਸਾਨ ਰਾਹੀਂ ਸਿੱਧੀ ਆਮਦਨ ਸਹਾਇਤਾ ਪ੍ਰਾਪਤ ਕਰਦੇ ਹਨ, ਜੋ ਕਿ ਬਿਨਾਂ ਕਿਸੇ ਰੁਕਾਵਟ ਦੇ ਪ੍ਰਦਾਨ ਕੀਤੀ ਜਾਂਦੀ ਹੈ। ਇਹ ਉਦਾਹਰਣਾਂ ਦਰਸਾਉਂਦੀਆਂ ਹਨ ਕਿ ਕਿਵੇਂ ਟੈਕਨੋਲੋਜੀ, ਜਦੋਂ ਪੈਮਾਨੇ ਅਤੇ ਸਮਾਵੇਸ਼ ਨੂੰ ਆਪਣੇ ਮੂਲ ਵਿੱਚ ਰੱਖ ਕੇ ਬਣਾਈ ਜਾਂਦੀ ਹੈ, ਤਾਂ ਲੋਕਾਂ ਦੇ ਜੀਵਨ ਵਿੱਚ ਸਥਾਈ ਤਬਦੀਲੀ ਲਿਆ ਸਕਦੀ ਹੈ, ਜੋ ਅੰਤਯੋਦਯ ਦਾ ਦ੍ਰਿਸ਼ਟੀਕੋਣ ਹੈ।
ਮੂਲ ਵਿੱਚ ਸ਼ਾਮਲ ਭਰੋਸਾ
ਭਾਰਤ ਦੇ ਵਧ ਰਹੇ ਡਿਜੀਟਲੀਕਰਨ ਦੇ ਨਾਲ, ਇਸਦਾ ਸਾਈਬਰ ਸੁਰੱਖਿਆ ਢਾਂਚਾ ਮਜ਼ਬੂਤ ਹੋਇਆ ਹੈ। ਸਰਟ ਇਨ (ੳਹਡਣ-ਘਗ਼), 1930 ਸਾਈਬਰ ਕ੍ਰਾਈਮ ਹੈਲਪਲਾਈਨ ਅਤੇ ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ ਐਕਟ 2023 ਵਰਗੇ ਪ੍ਰਬੰਧ ਉਪਭੋਗਤਾ ਦੀ ਨਿੱਜਤਾ ਅਤੇ ਡੇਟਾ ਸੁਰੱਖਿਆ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਇਹ ਯਕੀਨੀ ਬਣਾਉਂਦਾ ਹੈ ਕਿ ਨਾਗਰਿਕ ਭਰੋਸੇ ਅਤੇ ਵਿਸ਼ਵਾਸ ਨਾਲ ਡਿਜੀਟਲ ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ।ਇਸ ਦੀ ਇੱਕ ਮਜ਼ਬੂਤ ਉਦਾਹਰਣ ਆਪ੍ਰੇਸ਼ਨ ਸਿੰਦੂਰ ਦੌਰਾਨ ਦੇਖੀ ਗਈ ਸੀ। ਸਾਡੀਆਂ ਏਜੰਸੀਆਂ ਨੇ ਸਾਡੇ ਬੁਨਿਆਦੀ ਢਾਂਚੇ ’ਤੇ ਕਈ ਤਾਲਮੇਲ ਵਾਲੇ ਸਾਈਬਰ ਹਮਲਿਆਂ ਦਾ ਸਫਲਤਾਪੂਰਵਕ ਟਾਕਰਾ ਕੀਤਾ। Digital India
ਇਨੋਵੇਸ਼ਨ ਅਤੇ ਸਟਾਰਟਅੱਪ
1.8 ਲੱਖ ਤੋਂ ਵੱਧ ਸਟਾਰਟਅੱਪ ਅਤੇ 100+ ਯੂਨੀਕੋਰਨ ਦੇ ਨਾਲ, ਭਾਰਤ ਅੱਜ ਦੁਨੀਆ ਵਿੱਚ ਤੀਜੇ ਸਭ ਤੋਂ ਵੱਡੇ ਸਟਾਰਟਅੱਪ ਈਕੋਸਿਸਟਮ ਦੀ ਮੇਜ਼ਬਾਨੀ ਕਰ ਰਿਹਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਸਟਾਰਟਅੱਪ ਡਿਜੀਟਲ ਇੰਡੀਆ ਦੇ ਜਨਤਕ ਡਿਜੀਟਲ ਬੁਨਿਆਦੀ ਢਾਂਚੇ ਦੀ ਬੁਨਿਆਦ ’ਤੇ ਬਣੇ ਹਨ।ਭਾਰਤ ਹੁਣ ਡਿਜੀਟਲ ਜਨਤਕ ਵਸਤਾਂ ਦਾ ਨਿਰਯਾਤ ਕਰ ਰਿਹਾ ਹੈ, ਜਿਸ ਵਿੱਚ ਅਫਰੀਕਾ, ਲਾਤੀਨੀ ਅਮਰੀਕਾ ਅਤੇ ਦੱਖਣ-ਪੂਰਬੀ ਏਸ਼ੀਆ ਦੇ ਦੇਸ਼ ਇੰਡੀਆ ਸਟੈਕ ਮਾਡਲਾਂ ਨੂੰ ਅਪਣਾ ਰਹੇ ਹਨ।ਸਾਡਾ ਏਆਈ ਮਿਸ਼ਨ ਹਾਈ ਐਂਡ ਕੰਪਿਊਟਿੰਗ ਨੂੰ ਕਿਫਾਇਤੀ ਵੀ ਬਣਾ ਰਿਹਾ ਹੈ।34,000 ਤੋਂ ਵੱਧ ਜੀਪੀਯੂ ਹੁਣ ਸਟਾਰਟਅੱਪਸ, ਖੋਜਕਰਤਾਵਾਂ ਅਤੇ ਵਿਦਿਆਰਥੀਆਂ ਲਈ ਆਲਮੀ ਲਾਗਤ ਦੇ ਇੱਕ ਹਿੱਸੇ ’ਤੇ ਉਪਲਬਧ ਹਨ ਅਤੇ 6000 ਹੋਰ ਬਣਾਏ ਜਾ ਰਹੇ ਹਨ।
ਟੈਲੀਕੌਮ ਤੋਂ ਸੈਮੀਕੰਡਕਟਰਸ
“ਮੇਕ ਇਨ ਇੰਡੀਆ, ਮੇਕ ਫਾਰ ਇੰਡੀਆ, ਮੇਕ ਫਾਰ ਦ ਵਰਲਡ” ’ਤੇ ਪ੍ਰਧਾਨ ਮੰਤਰੀ ਮੋਦੀ ਦੇ ਫੋਕਸ ਨੇ ਇਲੈਕਟ?ਰੌਨਿਕਸ ਅਤੇ ਮੋਬਾਈਲ ਨਿਰਮਾਣ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਹੈ। ਸਾਡਾ ਇਲੈਕਟ?ਰੌਨਿਕਸ ਨਿਰਮਾਣ ?12 ਲੱਖ ਕਰੋੜ ਨੂੰ ਪਾਰ ਕਰ ਗਿਆ ਹੈ। ਅੱਜ, ਭਾਰਤ ਮੋਬਾਈਲ ਫੋਨਾਂ ਦਾ ਮੁਕੰਮਲ ਨਿਰਯਾਤਕ ਵੀ ਹੈ। ਇਸ ਵਾਧੇ ਨੂੰ ਟੈਲੀਕੌਮ ਬੁਨਿਆਦੀ ਢਾਂਚੇ ਵਿੱਚ ਇੱਕ ਮਜ਼ਬੂਤ ਵਿਸਥਾਰ ਨਾਲ ਸਮਾਨਾਂਤਰ ਸਹਿਯੋਗ ਦਿੱਤਾ ਗਿਆ ਹੈ। ਕਈ ਸਾਲਾਂ ਬਾਅਦ, ਬੀਐੱਸਐੱਨਐੱਲ ਮੁੜ ਲਾਭਦਾਇਕ ਬਣ ਗਿਆ ਹੈ।
ਜੋ ਜਨਤਕ ਦੂਰਸੰਚਾਰ ਖੇਤਰ ਵਿੱਚ ਇੱਕ ਮਹੱਤਵਪੂਰਨ ਬਦਲਾਅ ਨੂੰ ਦਰਸਾਉਂਦਾ ਹੈ। ਭਾਰਤ ਨੇ ਆਪਣਾ ਸਵਦੇਸ਼ੀ ਟੈਲੀਕੌਮ ਸਟੈਕ ਵੀ ਵਿਕਸਿਤ ਕੀਤਾ ਹੈ। ਅੱਜ, 4ਜੀ ਲਗਭਗ ਸਮੁੱਚੇ ਦੇਸ਼ ਨੂੰ ਕਵਰ ਕਰ ਰਿਹਾ ਹੈ ਅਤੇ ਭਾਰਤ ਨੇ ਦੁਨੀਆ ਦਾ ਸਭ ਤੋਂ ਤੇਜ਼ 5ਜੀ ਰੋਲਆਉਟ ਦਰਜ ਕੀਤਾ ਹੈ। ਇਹ ਮਜ਼ਬੂਤ ਡਿਜੀਟਲ ਢਾਂਚਾ ਡਿਜੀਟਲ ਇੰਡੀਆ ਦੇ ਅਗਲੇ ਪੜਾਅ ਨੂੰ ਅੱਗੇ ਵਧਾਉਣ ਵਿੱਚ ਮਦਦ ਕਰ ਰਿਹਾ ਹੈ। ਇੰਡੀਆ ਸੈਮੀਕੰਡਕਟਰ ਮਿਸ਼ਨ ਭਾਰਤ ਵਿੱਚ ਬਣੀ ਚਿੱਪ ਦੇ ਦ੍ਰਿਸ਼ਟੀਕੋਣ ਨੂੰ ਹਕੀਕਤ ਵਿੱਚ ਬਦਲ ਰਿਹਾ ਹੈ। ਛੇ ਸੈਮੀਕੰਡਕਟਰ ਪਲਾਂਟਾਂ ਦਾ ਨਿਰਮਾਣ ਤੇਜ਼ੀ ਨਾਲ ਹੋ ਰਿਹਾ ਹੈ।
ਹੁਣ ਉਨ੍ਹਾਂ ਵਿਚਾਲੇ ਜਲਦੀ ਤੋਂ ਜਲਦੀ ਪਹਿਲੀ ਮੇਡ-ਇਨ-ਇੰਡੀਆ ਚਿੱਪ ਨੂੰ ਰੋਲ ਆਊਟ ਕਰਨ ਦਾ ਇੱਕ ਮੁਕਾਬਲਾ ਹੈ। ਇਹ ਉਸੇ ਤਰ੍ਹਾਂ ਦਾ ਮੁਕਾਬਲਾ ਹੈ, ਜਿਸ ਦਾ ਅਸੀਂ ਸੁਆਗਤ ਕਰਦੇ ਹਾਂ। ਭਾਰਤ 1,700 ਤੋਂ ਵੱਧ ਆਲਮੀ ਸਮਰੱਥਾ ਕੇਂਦਰਾਂ ਦੀ ਮੇਜ਼ਬਾਨੀ ਵੀ ਕਰ ਰਿਹਾ ਹੈ, ਜਿਸ ਵਿੱਚ ਲਗਭਗ 20 ਲੱਖ ਲੋਕ ਰੋਜ਼ਗਾਰ ਹਾਸਲ ਕਰ ਰਹੇ ਹਨ। ਜੋ ਕੰਮ ਲਾਗਤ ਬਚਾਉਣ ਵਾਲੇ ਬੈਕ ਆਫਿਸ ਵਜੋਂ ਸ਼ੁਰੂ ਹੋਇਆ ਸੀ, ਉਹ ਹੁਣ ਦੁਨੀਆ ਲਈ ਇਨੋਵੇਸ਼ਨ, ਡਿਜ਼ਾਈਨ ਅਤੇ ਉਤਪਾਦ ਵਿਕਾਸ ਨੂੰ ਹੁਲਾਰਾ ਦੇ ਰਿਹਾ ਹੈ।
ਅੱਗੇ ਦੀ ਰਾਹ | Digital India
ਡਿਜੀਟਲ ਇੰਡੀਆ ਪ੍ਰੋਗਰਾਮ ਆਪਣੀ 10ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇੱਕ ਮਜ਼ਬੂਤ ਡਿਜੀਟਲ ਬੁਨਿਆਦ ਰੱਖੀ ਗਈ ਹੈ, ਜਿਸ ’ਤੇ ਹੁਣ ਵਿਕਸਿਤ ਭਾਰਤ ਦੀ ਇਮਾਰਤ ਬਣਾਈ ਜਾ ਰਹੀ ਹੈ। ਸਾਡਾ ਧਿਆਨ ਆਖਰੀ-ਮੀਲ ਤੱਕ ਦੇ ਡਿਜੀਟਲ ਪਾੜੇ ਨੂੰ ਦੂਰ ਕਰਨ, ਡਿਜੀਟਲ ਸਾਖਰਤਾ ਵਧਾਉਣ ਅਤੇ ਸਾਰਿਆਂ ਲਈ ਸਾਈਬਰ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਅੰਤ ਵਿੱਚ ਹਰ ਨਾਗਰਿਕ ਦੇ ਜੀਵਨ ਵਿੱਚ ਟੈਕਨੋਲੋਜੀ ਨੂੰ ਇੱਕ ਸੱਚਾ ਸਾਥੀ ਬਣਾਉਣ ’ਤੇ ਕੇਂਦ੍ਰਿਤ ਹੈ।