ਸ਼ਹਿਰ ’ਚ ਉਸਾਰੀਆਂ ਨਜ਼ਾਇਜ਼ ਉਸਾਰੀਆਂ ’ਤੇ ਸਵੇਰ ਚੜ੍ਹਦੇ ਹੀ ਚੱਲਿਆ ਪ੍ਰਸਾਸ਼ਨ ਦਾ ਪੀਲਾ ਪੰਜਾ

Illegal Construction News
ਸ਼ਹਿਰ ’ਚ ਉਸਾਰੀਆਂ ਨਜ਼ਾਇਜ਼ ਉਸਾਰੀਆਂ ’ਤੇ ਸਵੇਰ ਚੜ੍ਹਦੇ ਹੀ ਚੱਲਿਆ ਪ੍ਰਸਾਸ਼ਨ ਦਾ ਪੀਲਾ ਪੰਜਾ

ਸ਼ਹਿਰ ਦੇ ਪ੍ਰਮੁੱਖ ਹੋਟਲ ਦੇ ਬਾਹਰ ਬਣੀ ਨਜ਼ਾਇਜ਼ ਉਸਾਰੀ ਨੂੰ ਪ੍ਰਸਾਸ਼ਨ ਵੱਲੋਂ ਕੀਤਾ ਗਿਆ ਢਹਿ ਢੇਰੀ

ਹੋਟਲ ਮਾਲਕ ਨੇ ਦੱਸਿਆ ਸਿਆਸੀ ਰੰਜਿਸ਼ ਤਹਿਤ ਹੋਈ ਕਾਰਵਾਈ

(ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫ਼ਰੀਦਕੋਟ ਕੋਟਕਪੂਰਾ ਰੋਡ ’ਤੇ ਬਣੇ ਇੱਕ ਨਿੱਜੀ ਹੋਟਲ ਸ਼ਾਹੀ ਹਵੇਲੀ ’ਤੇ ਅੱਜ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ । ਦੱਸ ਦਈਏ ਕਿ ਪ੍ਰਸ਼ਾਸਨ ਮੁਤਾਬਕ ਹੋਟਲ ਮਾਲਕਾਂ ਵੱਲੋਂ ਸੜਕ ਦੀ ਜਗ੍ਹਾ ’ਤੇ ਨਜਾਇਜ਼ ਉਸਾਰੀ ਕੀਤੀ ਹੋਈ ਸੀ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪਹਿਲਾਂ ਇਹ ਜਗ੍ਹਾ ਨੂੰ ਖਾਲੀ ਕਰਨ ਦਾ ਨੋਟਿਸ ਵੀ ਜਾਰੀ ਹੋ ਚੁੱਕਾ ਸੀ। ਪਰ ਦੂਜੇ ਪਾਸੇ ਦੱਸ ਦਈਏ ਕਿ ਹੋਟਲ ਮਾਲਕ ਵੱਲੋਂ ਇਸ ਉਸਾਰੀ ਨੂੰ ਕਿਤੇ ਨਾ ਕਿਤੇ ਜਾਇਜ਼ ਦੱਸਿਆ ਸੀ ਪਰ ਅੱਜ ਦਿਨ ਚੜ੍ਹਦੇ ਹੀ ਵੱਡੀ ਗਿਣਤੀ ਵਿੱਚ ਪੁੱਜੇ ਅਧਿਕਾਰੀਆ ਵੱਲੋਂ ਵੱਡੇ ਪੁਲਿਸ ਫ਼ੋਰਸ ਨਾਲ ਇਸ ਨਜਾਇਜ਼ ਸਾਰੀ ਨੂੰ ਜੇਸੀਬੀ ਦੀ ਮੱਦਦ ਨਾਲ ਢਹਿ ਢੇਰੀ ਕਰ ਦਿੱਤਾ ਗਿਆ ਹਾਲਾਂਕਿ ਇਸ ਦੌਰਾਨ ਪ੍ਰਸ਼ਾਸਨ ਅਧਿਕਾਰੀਆਂ ਅਤੇ ਹੋਟਲ ਮਾਲਕਾਂ ਵਿਚਕਾਰ ਸ਼ਬਦੀ ਤਕਰਾਰ ਵੀ ਹੋਈ ਪਰ ਪ੍ਰਸ਼ਾਸਨ ਵੱਲੋਂ ਆਪਣਾ ਕੰਮ ਜਾਰੀ ਰੱਖਦੇ ਹੋਏ ਹੋਟਲ ਦੀ ਇਸ ਨਜਾਇਜ਼ ਸਾਰੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ।

ਦੂਜੇ ਪਾਸੇ ਹੋਟਲ ਮਾਲਕ ਵੱਲੋਂ ਦੱਸਿਆ ਗਿਆ ਕਿ ਇਹ ਸਭ ਸਿਆਸੀ ਰੰਜਿਸ਼ ਦੇ ਚੱਲਦੇ ਹੋ ਰਿਹਾ ਹੈ। ਉਨ੍ਹਾਂ ਗੱਲ ਕੀਤੀ ਕਿ ਕਿਸੇ ਵੀ ਕਿਸਮ ਦੀ ਕੋਈ ਮਿਣਤੀ ਕੀਤੇ ਬਿਨਾਂ ਅਧਿਕਾਰੀਆਂ ਵੱਲੋਂ ਅੱਜ ਦਿਨ ਚੜ੍ਹਦੇ ਹੀ ਬਿਨਾਂ ਸੂਚਨਾ ਦਿੱਤੇ ਉਹਨਾਂ ਦੀ ਬਿਲਡਿੰਗ ਦੀ ਉਸਾਰੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: HP Cloud Burst: ਹਿਮਾਚਲ ’ਚ ਭਾਰੀ ਤਬਾਹੀ, 17 ਥਾਵਾਂ ’ਤੇ ਬੱਦਲ ਫਟੇ, 18 ਦੀ ਮੌਤ, 34 ਲਾਪਤਾ, 332 ਦਾ ਰੈਸਕਿਊ

Illegal Construction News

ਗੌਰਤਲਬ ਹੈ ਕਿ ਹੋਟਲ ਮਾਲਕ ਜੋ ਕਿ ਆਮ ਆਦਮੀ ਪਾਰਟੀ ਦਾ ਇੱਕ ਸਿਰ ਕੱਢਵਾਂ ਆਗੂ ਹੈ ਉਸ ਦੀ ਅਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਦੀ ਆਪਸੀ ਰੰਜਿਸ਼ ਜੱਗ ਜ਼ਾਹਿਰ ਸੀ ਜਿਸ ਦੇ ਚੱਲਦੇ ਦੋਵਾਂ ਵੱਲੋਂ ਆਪਣੇ ਬਿਆਨਾਂ ਵਿੱਚ ਇੱਕ-ਦੂਜੇ ਲਈ ਤਲਖ ਭਾਸ਼ਾ ਵਰਤੀ ਜਾਂਦੀ ਰਹੀ ਹੈ ਅਤੇ ਹੋਟਲ ਮਾਲਕ ਜੋ ਕਿ ਆਮ ਆਦਮੀ ਪਾਰਟੀ ਦਾ ਆਗੂ ਹੈ ਉਸ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਹੋ ਰਹੀਆਂ ਧਾਂਦਲੀਆਂ ਨੂੰ ਲੈ ਕੇ ਲਗਾਤਾਰ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ ਅਤੇ ਕਿਤੇ ਨਾ ਕਿਤੇ ਵਿਧਾਇਕ ਦਾ ਨਾਂਅ ਵੀ ਇਸ ਵਿੱਚ ਲਿਆ ਜਾ ਰਿਹਾ ਸੀ। ਮੰਨਿਆ ਜਾ ਰਿਹਾ ਕਿ ਇਹ ਸਿਆਸੀ ਰੰਜਿਸ਼ ਕਿਤੇ ਨਾ ਕਿਤੇ ਇਸ ਹੋਟਲ ਮਾਲਕ ਲਈ ਭਾਰੀ ਪੈ ਚੁੱਕੀ ਹੈ ਜਿਸ ਦੇ ਚਲਦੇ ਅੱਜ ਉਸ ਨੂੰ ਖਮਿਆਜ਼ਾ ਭੁਗਤਣਾ ਪਿਆ। ਪਰ ਹੋਟਲ ਮਾਲਕ ਵੱਲੋਂ ਤਾੜਨਾ ਕੀਤੀ ਗਈ ਕਿ ਜਿਸ ਵੱਲੋਂ ਵੀ ਇਹ ਕਾਰਵਾਈ ਕਰਵਾਈ ਗਈ ਹੈ ਉਸ ਦੇ ਖਿਲਾਫ ਉਹ ਆਪਣਾ ਜਵਾਬ ਜ਼ਰੂਰ ਦੇਣਗੇ।