Body Donation: ਲੀਲੂ ਸਿੰਘ ਇੰਸਾਂ ਦੀ ਦੇਹ ਮੈਡੀਕਲ ਖੋਜਾਂ ਲਈ ਹੋਈ ਦਾਨ

Body Donation
Body Donation: ਲੀਲੂ ਸਿੰਘ ਇੰਸਾਂ ਦੀ ਦੇਹ ਮੈਡੀਕਲ ਖੋਜਾਂ ਲਈ ਹੋਈ ਦਾਨ

ਬਲਾਕ ਸ੍ਰੀ ਗੁਰੂਸਰ ਮੋਡੀਆ ਦੇ 20ਵੇਂ ਸਰੀਰਦਾਨੀ ਬਣੇ ਲੀਲੂ ਸਿੰਘ ਇੰਸਾਂ

  • ਸ੍ਰੀ ਗੁਰੂਸਰ ਮੋਡੀਆ ’ਚੋਂ ਨਿਕਲਿਆ ਇੱਕ ਹੋਰ ਸਰੀਰਦਾਨੀ | Body Donation

ਗੋਲੂਵਾਲਾ (ਸੱਚ ਕਹੂੰ ਨਿਊਜ)। Body Donation: ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਲੀਲੂ ਸਿੰਘ ਇੰਸਾਂ (ਲੀਲਾ ਸਿੰੰਘ ਇੰਸਾਂ) ਬਲਾਕ ਸ੍ਰੀ ਗੁਰੂਸਰ ਮੋਡੀਆ ਦੇ 20ਵੇਂ ਤੇ ਸ੍ਰੀ ਗੁਰੂਸਰ ਮੋਡੀਆ ਪਿੰਡ ਦੇ ਅੱਠਵੇਂ ਸਰੀਰਦਾਨੀ ਬਣ ਗਏ ਸੇਵਾ ਕਾਰਜਾਂ ’ਚ ਹਮੇਸ਼ਾ ਮੋਹਰੀ ਰਹਿਣ ਵਾਲੇ ਲੀਲੂ ਸਿੰਘ ਇੰਸਾਂ ਮਰਨ ਉਪਰੰਤ ਵੀ ਦੇਹ ਦਾਨ ਕਰਕੇ ਮਾਨਵਤਾ ਭਲਾਈ ਕਾਰਜਾਂ ਦੀ ਮਿਸਾਲ ਬਣ ਗਏ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ 168 ਮਾਨਵਤਾ ਭਲਾਈ ਕਾਰਜਾਂ ਤਹਿਤ ‘ਅਮਰ ਸੇਵਾ’ ਮੁਹਿੰਮ ਤਹਿਤ ਲੀਲੂ ਸਿੰਘ ਇੰਸਾਂ ਪੁੱਤਰ ਹਜੂਰਾ ਸਿੰਘ ਦੀ ਮ੍ਰਿਤਕ ਦੇਹ ਦਾਨ ਕੀਤੀ ਗਈ।

ਇਹ ਖਬਰ ਵੀ ਪੜ੍ਹੋ : Axiom-4 Mission: ਪੁਲਾੜ ਲਈ ਨਵੀਂ ਉਡਾਣ: ਐਕਸੀਓਮ-4 ਅਤੇ ਭਾਰਤ ਦੀ ਵਿਸ਼ਵੀ ਮਾਨਤਾ

ਉਨ੍ਹਾਂ ਦੀ ਦੇਹ ਮੈਡੀਕਲ ਕਾਰਜਾਂ ’ਚ ਸੋਧ ਲਈ ਨੈਸ਼ਨਲ ਕਾਲਜ ਆਫ ਆਯੁਰਵੈਦ ਤੇ ਹਸਪਤਾਲ ਬਰਵਾਲਾ ਹਿਸਾਰ (ਹਰਿਆਣਾ) ਨੂੰ ਦਾਨ ਕੀਤੀ ਗਈ ਦੇਹਦਾਨ ਲਈ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਸਕੇ ਸਬੰਧੀਆਂ ਸਮੇਤ ਡੇਰਾ ਸੱਚਾ ਸੌਦਾ ਪ੍ਰਬੰਧਨ ਕਮੇਟੀ ਮੈਂਬਰ 85 ਮੈਂਬਰ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਸ਼ਾਮਲ ਰਹੇ ਅੰਤਿਮ ਯਾਤਰਾ ਦੌਰਾਨ ਸੇਵਾਦਾਰਾਂ ਨੇ ‘ਲੀਲੂ ਸਿੰਘ ਇੰਸਾਂ ਅਮਰ ਰਹੇ, ‘ਸਰੀਰ ਦਾਨ ਮਹਾਂਦਾਨ’, ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’, ‘ਜਦੋਂ ਤੱਕ ਸੂਰਜ ਚਾਂਦ ਰਹੇਗਾ ਲੀਲੂ ਸਿੰਘ ਇੰਸਾਂ ਦਾ ਨਾਮ ਰਹੇਗਾ’ ਦੇ ਨਾਅਰਿਆਂ ਨਾਲ ਅਸਮਾਨ ਗੂੰਜ ਰਿਹਾ ਸੀ। Body Donation

ਵੱਡੀ ਗਿਣਤੀ ’ਚ ਸਾਧ-ਸੰਗਤ, ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਇਸ ਤੋਂ ਪਹਿਲਾਂ ਅੰਤਿਮ ਵਿਦਾਈ ਦੌਰਾਨ ਦੇਹਦਾਨੀ ਲੀਲੂ ਸਿੰਘ ਇੰਸਾਂ ਦੀ ਅਰਥੀ ਨੂੰ ਪਵਿੱਤਰ ਨਾਅਰਾ ਲਾ ਕੇ ਬੇਨਤੀ ਦਾ ਸ਼ਬਦ ਬੋਲ ਕੇ ‘ਬੇਟਾ ਬੇਟੀ ਇੱਕ ਸਮਾਨ ਮੁਹਿੰਮ ਤਹਿਤ ਬੇਟੀਆਂ, ਨੂੰਹਾਂ ਤੇ ਪੋਤਰੀਆਂ ਨੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਵੀ ਦਿੱਤਾ ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲਿਆ ਡੇਰਾ ਸੱਚਾ ਸੌਦਾ ਦੀ ਪ੍ਰਧੰਧਕੀ ਕਮੇਟੀ ਦੇ ਸੇਵਾਦਾਰ ਮੋਹਨ ਲਾਲ ਇੰਸਾਂ, ਸ੍ਰੀ ਗੁਰੂਸਰ ਮੋਡੀਆ ਦੇ ਸੇਵਾਦਾਰ ਭੋਲਾ ਸਿੰਘ, ਰਿੰਕੂ ਸਿੰਘ, ਅਮਰੀਕ ਸਿੰਘ ਪਟਵਾਰੀ, 85 ਮੈਂਬਰ ਭਾਈਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। Body Donation

ਲੀਲੂ ਸਿੰਘ ਇੰਸਾਂ ਦੀ ਅੰਤਿਮ ਯਾਤਰਾ ’ਚ ਸਰਪੰਚ ਗੁਰਖੇਤ ਸਿੰਘ, ਹਨੂੰਮਾਨ ਮੀਲ, ਰਾਜਸਥਾਨ 85 ਮੈਂਬਰ ਕਮੇਟੀ ਤੋਂ ਹਰਚਰਨ ਸਿੰਘ ਇੰਸਾਂ, ਪ੍ਰਗਟ ਸਿੰਘ ਇੰਸਾਂ, ਬਲਜੀਤ ਸਿੰਘ, ਕੁਲਭੂਸ਼ਣ ਇੰਸਾਂ, ਰਾਜੇਂਦਰ ਕੰਬੋਜ ਇੰਸਾਂ, ਲਖਜੀਤ ਇੰਸਾਂ, ਸੋਹਨ ਸਿੰਘ ਇੰਸਾਂ, ਗੁਰਨਾਮ ਸਿੰਘ ਇੰਸਾਂ, ਪ੍ਰਕਾਸ਼ ਇੰਸਾਂ, ਪਾਲ ਸਿੰਘ ਇੰਸਾਂ ਸਮੇਤ ਸੈਂਕੜਿਆਂ ਦੀ ਤਦਾਦ ’ਚ ਰਿਸ਼ਤੇਦਾਰ, ਪਿੰਡ ਵਾਸੀ ਤੇ ਬਲਾਕ ਸ੍ਰੀ ਗੁਰੂਸਰ ਮੋਡੀਆ, ਸੰਗਰੀਆ, ਜੈਪੁਰ, ਪੀਲੀਬੰਗਾ, ਸੂਰਤਗੜ੍ਹ , 32 ਐੱਮਐੱਲ, ਲਾਧੁਵਾਲਾ ਬਲਾਕ ਦੀ ਸਾਧ-ਸੰਗਤ ਤੇ ਸ਼ਾਹ ਸਤਿਨਾਮ ਜੀ ਸਰਵਜਨਿਕ ਹਸਪਤਾਲ, ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੀ ਪ੍ਰਬੰਧਕੀ ਕਮੇਟੀ, ਨਰਸਿੰਗ ਸਟਾਫ ਦੇ ਮੈਂਬਰ ਹਾਜ਼ਰ ਹੋਏ।