ਜਦੋਂ ਕੋਈ ਭਾਰਤੀ ਪ੍ਰਤੀਨਿਧੀ 41 ਸਾਲਾਂ ਦੇ ਲੰਮੇ ਅਰਸੇ ਬਾਅਦ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐੱਸਐੱਸ) ਗਿਆ, ਤਾਂ ਇਹ ਸਿਰਫ਼ ਇੱਕ ਮਿਸ਼ਨ ਨਹੀਂ ਸੀ ਸਗੋਂ ਭਾਰਤ ਦੇ ਪੁਲਾੜ ਵਿਗਿਆਨ, ਵਿਸ਼ਵੀ ਕੂਟਨੀਤੀ ਅਤੇ ਵਿਗਿਆਨਕ ਸਾਖ਼ ਦਾ ਪੁਨਰ ਜਨਮ ਸੀ। ਐਕਸੀਓਮ-4 ਮਿਸ਼ਨ ਵਿੱਚ ਭਾਰਤੀ ਹਵਾਈ ਫੌਜ ਦੇ ਗਰੁੱਪ ਕੈਪਟਨ ਸੁਭਾਂਸ਼ੂ ਸ਼ੁਕਲਾ ਦੀ ਭਾਗੀਦਾਰੀ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਭਾਰਤ ਨੂੰ ਹੁਣ ਸਿਰਫ਼ ਪੁਲਾੜ ਦੌੜ ਵਿੱਚ ਇੱਕ ਭਾਗੀਦਾਰ ਵਜੋਂ ਨਹੀਂ ਸਗੋਂ ਇੱਕ ਸੰਭਾਵੀ ਆਗੂ ਵਜੋਂ ਦੇਖਿਆ ਜਾਂਦਾ ਹੈ। ਇਸ ਮਿਸ਼ਨ ਰਾਹੀਂ ਭਾਰਤ ਨੇ ਇੱਕੋ ਸਮੇਂ ਕਈ ਪੱਧਰਾਂ ’ਤੇ ਸਫਲਤਾ ਪ੍ਰਾਪਤ ਕੀਤੀ। Axiom-4 Mission
ਸਭ ਤੋਂ ਪਹਿਲਾਂ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਭਾਰਤ ਨੇ ਇਸ ਮਿਸ਼ਨ ਦੇ ਤਹਿਤ ਸੱਤ ਵੱਡੇ ਵਿਗਿਆਨਕ ਪ੍ਰਯੋਗ ਪੁਲਾੜ ਵਿੱਚ ਭੇਜੇ। ਇਹ ਸਾਰੇ ਪ੍ਰਯੋਗ ਸੂਖਮ ਗੁਰੂਤਾਕਰਸ਼ਣ ’ਤੇ ਆਧਾਰਿਤ ਸਨ ਅਤੇ ਉਨ੍ਹਾਂ ਦਾ ਉਦੇਸ਼ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣਾ ਸੀ। ਮੇਥੀ ਅਤੇ ਮੂੰਗੀ ਵਰਗੇ ਬੀਜਾਂ ’ਤੇ ਕੀਤੇ ਗਏ ਅਧਿਐਨ ਨੇ ਭਾਰਤੀ ਖੇਤੀਬਾੜੀ ਤਕਨੀਕਾਂ ਦੀ ਵਿਲੱਖਣਤਾ ਨੂੰ ਪੁਲਾੜ ਵਿੱਚ ਪਹੁੰਚਾਇਆ। ਇਹ ਸਾਬਤ ਕਰਦਾ ਹੈ ਕਿ ਭਾਰਤ ਦੀ ਰਿਵਾਇਤੀ ਖੇਤੀ ਵਿਗਿਆਨਕ ਖੋਜ ਲਈ ਵੀ ਢੁੱਕਵੀਂ ਅਤੇ ਆਧੁਨਿਕ ਹੈ। ਇਸ ਤੋਂ ਇਲਾਵਾ, ਸੂਖਮ ਜੀਵਾਂ, ਸੂਖਮ ਐਲਗੀ ਅਤੇ ਮਾਸਪੇਸ਼ੀ ਪੁਨਰ-ਜਨਮ ’ਤੇ ਆਧਾਰਿਤ ਪ੍ਰਯੋਗਾਂ ਨੇ ਲੰਮੇ ਸਮੇਂ ਦੀ ਪੁਲਾੜ ਯਾਤਰਾ ਲਈ ਜੀਵਨ ਸਹਾਇਤਾ ਪ੍ਰਣਾਲੀਆਂ ਦੇ ਵਿਕਾਸ ਵਿੱਚ ਭਾਰਤ ਦੀ ਉਪਯੋਗਤਾ ਨੂੰ ਸਾਬਤ ਕੀਤਾ। Axiom-4 Mission
Punjab News: ਖ਼ਜਾਨਾ ਮੰਤਰੀ ਹਰਪਾਲ ਚੀਮਾ ਦੀ ਨਸ਼ੇ ਨੂੰ ਲੈ ਅਕਾਲੀ ਦਲ ‘ਤੇ ਸਖ਼ਤ ਟਿੱਪਣੀ, ਜਾਣੋ ਕੀ ਆਖਿਆ…
ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਭਾਰਤ ਨਾ ਸਿਰਫ਼ ਪੁਲਾੜ ਵਿੱਚ ਆਪਣੀ ਮੌਜ਼ੂਦਗੀ ਸਥਾਪਤ ਕਰਨ ਲਈ ਆਇਆ ਹੈ, ਸਗੋਂ ਨਵੀਨਤਾ ਅਤੇ ਖੋਜ ਦੇ ਪੱਧਰ ’ਤੇ ਵੀ ਇਸ ਵਿੱਚ ਯੋਗਦਾਨ ਪਾਉਣ ਲਈ ਆਇਆ ਹੈ। ਸੁਭਾਂਸ਼ੂ ਸ਼ੁਕਲਾ ਦੁਆਰਾ ਸਪੇਸਐਕਸ ਦੀ ਕਰੂ ਡਰੈਗਨ ਪੁਲਾੜ ਗੱਡੀ ਦੀ ਸਫਲ ਡੌਕਿੰਗ ਅਤੇ ਪੁਲਾੜ ਵਿੱਚ ਐਮਰਜੈਂਸੀ ਸਥਿਤੀਆਂ ਵਿੱਚ ਸਿਖਲਾਈ ਆਉਣ ਵਾਲੇ ਗਗਨਯਾਨ ਮਿਸ਼ਨ ਲਈ ਇੱਕ ਅਨਮੋਲ ਅਨੁਭਵ ਹੈ। ਇਹ ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ਲਈ ਇੱਕ ਮਜ਼ਬੂਤ ਨੀਂਹ ਵਜੋਂ ਕੰਮ ਕਰੇਗਾ। ਐਕਸੀਓਮ-4 ਨੇ ਇਹ ਵੀ ਦਿਖਾਇਆ ਕਿ ਭਾਰਤ ਹੁਣ ਵਪਾਰਕ ਪੁਲਾੜ ਉਡਾਣਾਂ ਵਿੱਚ ਵੀ ਦਾਖਲ ਹੋ ਗਿਆ ਹੈ।
ਐਕਸੀਓਮ-4 ਸਪੇਸ ਅਤੇ ਭਾਰਤੀ ਸਟਾਰਟਅੱਪ ਸਕਾਈਰੂਟ ਏਅਰੋਸਪੇਸ ਵਿਚਕਾਰ ਸਮਝੌਤਾ ਦਰਸਾਉਂਦਾ ਹੈ ਕਿ ਭਾਰਤ ਹੁਣ ਸਿਰਫ਼ ਸਰਕਾਰੀ ਸਰੋਤਾਂ ’ਤੇ ਨਿਰਭਰ ਨਹੀਂ ਕਰਨਾ ਚਾਹੁੰਦਾ, ਸਗੋਂ ਨਿੱਜੀ ਖੇਤਰ ਦੇ ਸਹਿਯੋਗ ਨਾਲ ਸਸਤੇ ਅਤੇ ਨਵੀਨਤਾਕਾਰੀ ਹੱਲ ਵਿਕਸਤ ਕਰਨ ਵੱਲ ਵਧ ਰਿਹਾ ਹੈ। ਇਹ ਭਾਰਤੀ ਪੁਲਾੜ ਨੀਤੀ ਅਤੇ ਸਟਾਰਟਅੱਪ ਸੱਭਿਆਚਾਰ ਦੀ ਸਵੈ-ਨਿਰਭਰਤਾ ਦੀ ਇੱਕ ਸਫਲਤਾ ਦੀ ਕਹਾਣੀ ਹੈ।ਰਣਨੀਤਿਕ ਦ੍ਰਿਸ਼ਟੀਕੋਣ ਤੋਂ, ਐਕਸੀਓਮ-4 ਭਾਰਤ ਅਤੇ ਅਮਰੀਕਾ ਵਿਚਕਾਰ ਵਧ ਰਹੇ ਸਹਿਯੋਗ ਦਾ ਪ੍ਰਤੀਕ ਹੈ, ਖਾਸ ਕਰਕੇ ਘੳਹਣ ਅਤੇ ਅÇੁਯਖ਼ੜੀਂ ਅਭਭਲ਼ਮਿੀਂ ਵਰਗੇ ਪ੍ਰਬੰਧਾਂ ਦੇ ਤਹਿਤ। ਇਸ ਮਿਸ਼ਨ ਰਾਹੀਂ, ਭਾਰਤ ਨੇ ਨਾ ਸਿਰਫ਼ ਅਮਰੀਕਾ ਨਾਲ, ਸਗੋਂ ਸੰਸਾਰ-ਪੱਧਰੀ ਦੱਖਣ-ਉੱਤਰ ਨਾਲ ਵੀ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕੀਤਾ। Axiom-4 Mission
ਭਾਰਤ ਦੇ ਨਾਲ, ਪੋਲੈਂਡ ਅਤੇ ਹੰਗਰੀ ਵਰਗੇ ਦੇਸ਼ਾਂ ਦੇ ਪੁਲਾੜ ਯਾਤਰੀਆਂ ਨੇ ਵੀ ਇਸ ਮਿਸ਼ਨ ਵਿੱਚ ਹਿੱਸਾ ਲਿਆ। ਇਹ ਸੰਸਾਰ-ਪੱਧਰੀ ਸਮਾਵੇਸ਼ ਅਤੇ ਭਾਈਵਾਲੀ ਦਾ ਪ੍ਰਤੀਕ ਸੀ। ਇਹ ਮਿਸ਼ਨ ਭਾਰਤ ਦੀ ‘ਨਰਮ ਸ਼ਕਤੀ’ ਨੂੰ ਵੀ ਵਧਾਉਂਦਾ ਹੈ। ਜਦੋਂ ਦੁਨੀਆ ਭਰ ਦੇ ਨਿਊਜ਼ ਚੈਨਲਾਂ ’ਤੇ ਭਾਰਤ ਦਾ ਨਾਂਅ ਮਨੁੱਖੀ ਪੁਲਾੜ ਯਾਤਰਾ ਨਾਲ ਜੁੜਿਆ ਹੋਇਆ ਸੀ, ਤਾਂ ਇਹ ਸਿਰਫ਼ ਇੱਕ ਤਕਨੀਕੀ ਜਿੱਤ ਹੀ ਨਹੀਂ ਸੀ, ਸਗੋਂ ਇੱਕ ਕੂਟਨੀਤਕ ਜਿੱਤ ਵੀ ਸੀ। ਭਾਰਤ ਨੇ ਦਿਖਾਇਆ ਕਿ ਇਹ ਸਿਰਫ਼ ਉਪਗ੍ਰਹਿ ਭੇਜਣ ਵਾਲਾ ਹੀ ਨਹੀਂ, ਸਗੋਂ ਪੁਲਾੜ ਵਿੱਚ ਮਨੁੱਖਾਂ ਨੂੰ ਭੇਜਣ ਅਤੇ ਸਹਿਯੋਗ ਕਰਨ ਵਾਲਾ ਦੇਸ਼ ਬਣ ਗਿਆ ਹੈ। Axiom-4 Mission
ਐਕਸੀਓਮ-4 ਮਿਸ਼ਨ ਨੇ ਭਾਰਤ ਦੇ ਨਿੱਜੀ ਸਪੇਸ ਸਟਾਰਟਅੱਪਸ ਨੂੰ ਵੀ ਨਵਾਂ ਵਿਸ਼ਵਾਸ ਦਿੱਤਾ ਹੈ। ਸਕਾਈਰੂਟ ਅਤੇ ਅਗਨੀਕੁਲ ਕੌਸਮੌਸ ਵਰਗੀਆਂ ਕੰਪਨੀਆਂ ਹੁਣ ਸੰਸਾਰ-ਪੱਧਰੀ ਸਹਿਯੋਗ ਵੱਲ ਵਧ ਰਹੀਆਂ ਹਨ। ਇਹ ਭਾਰਤ ਲਈ ਨਿਵੇਸ਼, ਤਕਨੀਕੀ ਸਹਿਯੋਗ ਅਤੇ ਵਿਗਿਆਨਕ ਨਵੀਨਤਾ ਲਈ ਨਵੇਂ ਦਰਵਾਜ਼ੇ ਖੋਲ੍ਹਣ ਵਾਲਾ ਸਾਬਤ ਹੋ ਸਕਦਾ ਹੈ। ਇਸ ਤੋਂ ਇਲਾਵਾ, ਇਸ ਮਿਸ਼ਨ ਨੇ ਭਾਰਤ ਨੂੰ ਗਗਨਯਾਨ ਲਈ ਜ਼ਰੂਰੀ ਤਜ਼ਰਬਾ ਪ੍ਰਦਾਨ ਕੀਤਾ ਹੈ। ਐਕਸੀਓਮ-4 ਨੂੰ ਮਾਹਿਰਾਂ ਦੁਆਰਾ ‘ਬੀਮਾ ਨੀਤੀ’ ਕਿਹਾ ਗਿਆ ਹੈ, ਜਿਸ ਦਾ ਅਰਥ ਹੈ ਕਿ ਇਸ ਮਿਸ਼ਨ ਨੇ ਭਾਰਤ ਨੂੰ ਗਗਨਯਾਨ ਵਰਗੇ ਗੁੰਝਲਦਾਰ ਮਿਸ਼ਨਾਂ ਵਿੱਚ ਪੈਦਾ ਹੋਣ ਵਾਲੇ ਜੋਖਿਮਾਂ ਨੂੰ ਸਮਝਣ ਅਤੇ ਕੰਟਰੋਲ ਕਰਨ ਦਾ ਮੌਕਾ ਦਿੱਤਾ। Axiom-4 Mission
ਨਾਲ ਹੀ, ਇਹ ਅਨੁਭਵ ਭਾਰਤ ਦੇ ਭਵਿੱਖ ਦੇ ਪੁਲਾੜ ਸਟੇਸ਼ਨ ‘ਇੰਡੀਅਨ ਸਪੇਸ ਸਟੇਸ਼ਨ’ ਦੇ ਨਿਰਮਾਣ ਵਿੱਚ ਮੱਦਦਗਾਰ ਹੋਵੇਗਾ। ਇਹ ਵੀ ਮਹੱਤਵਪੂਰਨ ਹੈ ਕਿ ਸੁਭਾਂਸ਼ੂ ਸ਼ੁਕਲਾ ਨੇ ਨਾਸਾ ਵਿਖੇ ਅੱਠ ਮਹੀਨਿਆਂ ਦੀ ਸਖ਼ਤ ਸਿਖਲਾਈ ਪ੍ਰਾਪਤ ਕੀਤੀ, ਜਿਸ ਨੇ ਹੁਣ ਭਾਰਤ ਨੂੰ ਪੁਲਾੜ ਯਾਤਰੀ ਸਿਖਲਾਈ ਸਮਰੱਥਾਵਾਂ ਦੇ ਮਾਮਲੇ ਵਿੱਚ ਇੱਕ ਨਵਾਂ ਮਿਆਰ ਦਿੱਤਾ ਹੈ। ਭਵਿੱਖ ਵਿੱਚ, ਭਾਰਤੀ ਪੁਲਾੜ ਯਾਤਰੀਆਂ ਨੂੰ ਇਸ ਪੱਧਰ ’ਤੇ ਸਿਖਲਾਈ ਦਿੱਤੀ ਜਾ ਸਕਦੀ ਹੈ। ਐਕਸੀਓਮ-4 ਮਿਸ਼ਨ ਨੇ ਭਾਰਤ ਨੂੰ ਸੰਯੁਕਤ ਰਾਸ਼ਟਰ ਦੀ ਬਾਹਰੀ ਪੁਲਾੜ ਦੀ ਸ਼ਾਂਤੀਪੂਰਨ ਵਰਤੋਂ ਬਾਰੇ ਕਮੇਟੀ ਵਰਗੇ ਸੰਸਾਰ-ਪੱਧਰੀ ਮੰਚਾਂ ਵਿੱਚ ਵਧੇਰੇ ਪ੍ਰਭਾਵਸ਼ਾਲੀ ਆਵਾਜ਼ ਦਿੱਤੀ ਹੈ।
ਜਦੋਂ ਕੋਈ ਦੇਸ਼ ਮਨੁੱਖੀ ਪੁਲਾੜ ਉਡਾਣ ਭਰਦਾ ਹੈ, ਤਾਂ ਇਹ ਨਾ ਸਿਰਫ਼ ਵਿਗਿਆਨ ਵਿੱਚ ਸਗੋਂ ਸੰਸਾਰ ਨੀਤੀ ਨਿਰਮਾਣ ਵਿੱਚ ਵੀ ਇੱਕ ਨਵੀਂ ਭੂਮਿਕਾ ਨਿਭਾਉਣਾ ਸ਼ੁਰੂ ਕਰ ਦਿੰਦਾ ਹੈ। ਪੂਰੇ ਮਿਸ਼ਨ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਹੁਣ ਸਿਰਫ਼ ਇੱਕ ਦਰਸ਼ਕ ਨਹੀਂ ਹੈ, ਸਗੋਂ ਇੱਕ ਭਾਗੀਦਾਰ ਹੈ। ਇਹ ਮਿਸ਼ਨ ਭਾਰਤ ਲਈ ਇੱਕ ‘ਲਿਫਟ-ਆਫ ਪਲ’ ਸਾਬਤ ਹੋਇਆ ਹੈ- ਇੱਕ ਅਜਿਹਾ ਪਲ ਜਦੋਂ ਇੱਕ ਰਾਸ਼ਟਰ ਸਿਰਫ਼ ਤਕਨਾਲੋਜੀ ਦੇ ਖੇਤਰ ਵਿੱਚ ਹੀ ਨਹੀਂ, ਸਗੋਂ ਵਿਸ਼ਵਾਸ, ਰਣਨੀਤੀ ਤੇ ਸੰਸਾਰ-ਪੱਧਰੀ ਲੀਡਰਸ਼ਿਪ ਵਿੱਚ ਵੀ ਉਡਾਣ ਭਰਦਾ ਹੈ। ਹੁਣ ਇਹ ਜ਼ਰੂਰੀ ਹੈ। Axiom-4 Mission
ਕਿ ਭਾਰਤ ਇਸ ਪ੍ਰਾਪਤੀ ਨੂੰ ਗਗਨਯਾਨ ਵਰਗੇ ਆਉਣ ਵਾਲੇ ਮਿਸ਼ਨਾਂ ਅਤੇ ਪੁਲਾੜ ਖੇਤਰ ਵਿੱਚ ਲੰਬੇ ਸਮੇਂ ਦੀਆਂ ਰਣਨੀਤੀਆਂ ਨਾਲ ਜੋੜ ਕੇ ਅੱਗੇ ਵਧਾਏ। ਨੀਤੀ ਨਿਰਮਾਣ ਤੋਂ ਲੈ ਕੇ ਬਜਟ ਵੰਡ ਤੱਕ ਅਤੇ ਪੁਲਾੜ ਸਿੱਖਿਆ ਤੋਂ ਲੈ ਕੇ ਅੰਤਰਰਾਸ਼ਟਰੀ ਸਹਿਯੋਗ ਤੱਕ ਐਕਸੀਓਮ-4 ਵਰਗੇ ਮਿਸ਼ਨਾਂ ਨੂੰ ਭਾਰਤ ਦੀ ਲੰਮੀ ਮਿਆਦ ਦੀ ਪੁਲਾੜ ਰਣਨੀਤੀ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਅੰਤ ਵਿੱਚ, ਐਕਸੀਓਮ-4 ਸਿਰਫ਼ ਇੱਕ ਉਡਾਣ ਨਹੀਂ ਸੀ, ਇਹ ਭਾਰਤ ਦੀ ਵਿਗਿਆਨਕ ਮੁਹਾਰਤ, ਸੰਸਾਰ-ਪੱਧਰੀ ਭਾਗੀਦਾਰੀ ਅਤੇ ਭਵਿੱਖ ਦੀ ਪੁਲਾੜ ਮਹਾਂਸ਼ਕਤੀ ਬਣਨ ਦੀ ਸੰਭਾਵਨਾ ਦਾ ਐਲਾਨ ਸੀ। ਭਾਰਤ ਹੁਣ ਪੁਲਾੜ ਦੌੜ ਵਿੱਚ ਪਿੱਛੇ ਨਹੀਂ ਹੈ, ਸਗੋਂ ਸਭ ਤੋਂ ਅੱਗੇ ਹੈ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਪ੍ਰਿਯੰਕਾ ਸੌਰਭ