ਅਹਿਮਦਾਬਾਦ: ਗੁਜਰਾਤ ‘ਚ ਅੱਠ ਅਗਸਤ ਨੂੰ ਰਾਜ ਸਭਾ ਦੀ ਤਿੰਨ ਸੀਟਾ ‘ਤੇ ਹੋਈਆਂ ਚੋਣਾਂ ‘ਚ ਹਾਰੀ ਸੱਤਾਧਾਰੀ ਭਾਜਪਾ ਦੇ ਤੀਜੇ ਉਮੀਦਵਾਰ ਬਲਵੰਤ ਸਿੰਘ ਰਾਜਪੂਤ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਕੱਤਰ ਤੇ ਜੇਤੂ ਕਾਂਗਰਸ ਉਮੀਦਵਾਰ ਅਹਿਮਦ ਪਟਲੇ ਦੀ ਜਿੱਤ ਨੂੰ ਚੁਣੌਤੀ ਦਿੰਦਿਆਂ ਇਸ ਨੂੰ ਰੱਦ ਕਰਨ ਤੇ ਕਥਿੱਤ ਤੌਰ ‘ਤੇ ਭ੍ਰਿਸ਼ਟ ਆਚਰਨ ਦਾ ਸਹਾਰਾ ਲੈਣ ਕਾਰਨ ਛੇ ਸਾਲਾ ਤੱਕ ਉਨ੍ਹਾਂ ਦੇ ਕੋਈ ਵੀ ਚੋਣ ਲੜਨ ‘ਤੇ ਰੋਕ ਲਾਉਣ ਤੇ ਖੁਦ ਨੂੰ ਜੇਤੂ ਐਲਾਨ ਕਰਨ ਦੀ ਮੰਗ ਕਰਦਿਆਂ ਗੁਜਰਾਤ ਹਾਈਕੋਰਟ ‘ਚ ਪਟੀਸ਼ਨ ਦਾਖਲ ਕਰ ਦਿੱਤੀ
ਕਾਂਗਰਸ ‘ਚ ਵਿਧਾਇਕ ਤੇ ਸਚੇਤਕ ਅਹੁਦਾ ਛੱਡ ਕੇ ਭਾਜਪਾ ‘ਚ ਆਏ ਰਾਜਪੂਤ ਨੇ ਅਦਾਲਤ ‘ਚ ਦਾਖਲ ਆਪਣੀ ਚੋਣ ਪਟੀਸ਼ਨ (ਇਲੈਕਸ਼ਨ ਪਟੀਸ਼ਨ) ‘ਚ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਮਿਲੇ ਕਾਂਗਰਸ ਦੇ ਦੋ ਬਾਗੀ ਵਿਧਾਇਕਾਂ ਦੀਆਂ ਵੋਟਾਂ ਨੂੰ ਰੱਦ ਕਰਨ ਨੂੰ ਵੀ ਗਲਤ ਦੱਸਿਆ ਤੇ ਉਨ੍ਹਾਂ ਮਾਨਯ ਰੱਖਣ ਦੇ ਰਿਟਰਨਿੰਗ ਅਫ਼ਸਰ ਦੇ ਪਹਿਲੇ ਫੈਸਲੇ ਨੂੰ ਸਹੀ ਦੱਸਿਆ ਹੈ
ਕੀ ਹੈ ਦਲੀਲ
ਸੁਪਰੀਮ ਕੋਰਟ ਦੇ ਵਕੀਲ ਸੱਤਪਾਲ ਜੈਨ ਦੇ ਮਾਰਫ਼ਤ ਸਾਹਮਣੇ ਦਾਖਲ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਪਟੇਲ ਨੂੰ ਵੋਟ ਦੇਣ ਵਾਲੇ ਕਾਂਗਰਸ ਦੇ ਦੋ ਵਿਧਾਇਕਾਂ ਨੇ ਆਪਣੇ ਵੋਟ ਕਈ ਲੋਕਾਂ ਨੂੰ ਦਿਖਾਏ ਸਨ, ਜਿਨ੍ਹਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਪਟੇਲ ਨੇ 44 ਵਿਧਾਇਕਾਂ ਨੂੰ ਜ਼ਬਰਦਸਤ ਬੰਗਲੌਰ ਦੇ ਇੱਕ ਰਿਸੋਰਟ ‘ਚ ਕੈਦ ਰੱਖਿਆ ਤੇ ਉਨ੍ਹਾਂ ਦੇ ਮਨੋਰੰਜਨ ‘ਤੇ ਮੋਟੀ ਰਕਮ ਖਰਚ ਕੀਤੀ ਜੋ ਭ੍ਰਿਸ਼ਟ ਆਚਰਨ ਹੈ, ਇਸ ਲਈ ਉਨ੍ਹਾਂ ਦੀ ਜਿੱਤ ਨੂੰ ਰੱਦ ਕੀਤਾ ਜਾਵੇ ਤੇ ਛੇ ਸਾਲਾਂ ਤੱਕ ਚੋਣ ਲੜਨ ‘ਤੇ ਰੋਕ ਲਾਈ ਜਾਵੇ