Cyber Security: ਪੁਲਿਸ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ ਸਾਈਬਰ ਠੱਗਾਂ ਨੇ, ਫਿਲਮੀ ਅੰਦਾਜ਼ ’ਚ ਠੱਗੇ 35 ਲੱਖ ਰੁਪਏ

Cyber Security
Cyber Security: ਪੁਲਿਸ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ ਸਾਈਬਰ ਠੱਗਾਂ ਨੇ, ਫਿਲਮੀ ਅੰਦਾਜ਼ ’ਚ ਠੱਗੇ 35 ਲੱਖ ਰੁਪਏ

Cyber Security

ਆਜ਼ਮਗੜ੍ਹ (ਏਜੰਸੀ)। Cyber Security: ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ’ਚ ਇੱਕ ਸੇਵਾਮੁਕਤ ਇੰਸਪੈਕਟਰ ਨਾਲ ਧੋਖਾਧੜੀ ਕਰਨ ਵਾਲੇ 2 ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੋਵਾਂ ਨੌਜਵਾਨਾਂ ਨੇ ਸੀਬੀਆਈ ਤੇ ਭ੍ਰਿਸ਼ਟਾਚਾਰ ਵਿਰੋਧੀ ਵਿਭਾਗ ਦੇ ਨਕਲੀ ਅਧਿਕਾਰੀ ਬਣ ਕੇ ਇੰਸਪੈਕਟਰ ਨਾਲ 35 ਲੱਖ ਰੁਪਏ ਦੀ ਠੱਗੀ ਮਾਰੀ। ਪੁਲਿਸ ਸੁਪਰਡੈਂਟ (ਦਿਹਾਤੀ) ਚਿਰਾਗ ਜੈਨ ਨੇ ਦੱਸਿਆ ਕਿ ਸਾਈਬਰ ਕ੍ਰਾਈਮ ਵਿਰੁੱਧ ਗੁਜਰਾਤ ਦੇ ਭਾਵਨਗਰ ਤੋਂ ਦੋ ਸਾਈਬਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਖਬਰ ਵੀ ਪੜ੍ਹੋ : IND vs ENG: ਹਾਰ ਤੋਂ ਬਾਅਦ ਕੀ ਦੂਜੇ ਮੈਚ ’ਚ ਬਦਲਾਅ ਕਰੇਗੀ ਟੀਮ ਇੰਡੀਆ? ਕੀ ਮਿਲੇਗਾ ਕੁਲਦੀਪ ਨੂੰ ਮੌਕਾ? ਜਾਣੋ

ਇਨ੍ਹਾਂ ਅਪਰਾਧੀਆਂ ਨੇ ਸੀਬੀਆਈ ਤੇ ਭ੍ਰਿਸ਼ਟਾਚਾਰ ਵਿਰੋਧੀ ਅਧਿਕਾਰੀ ਬਣ ਕੇ ਇੱਕ ਸੇਵਾਮੁਕਤ ਪੁਲਿਸ ਇੰਸਪੈਕਟਰ ਨਾਲ ਲਗਭਗ 35 ਲੱਖ ਰੁਪਏ ਦੀ ਠੱਗੀ ਮਾਰੀ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸਰਵਈਆ ਕੌਸ਼ਿਕ ਅਤੇ ਭਾਗੀਰਥ ਸਿੰਘ ਜਾਲਾ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ 23 ਫਰਵਰੀ ਨੂੰ ਪੀੜਤ ਨੇ ਸਾਈਬਰ ਪੁਲਿਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੱਕ ਅਣਪਛਾਤੇ ਵਿਅਕਤੀ ਨੇ ਸੀਬੀਆਈ ਅਧਿਕਾਰੀ ਹੋਣ ਦਾ ਦਾਅਵਾ ਕਰਕੇ ਉਸਨੂੰ ਫੋਨ ’ਤੇ ਧਮਕੀ ਦਿੱਤੀ। Cyber Security

ਡਿਜੀਟਲ ਗ੍ਰਿਫ਼ਤਾਰੀ ਦੇ ਨਾਂਅ ’ਤੇ ਉਸਦੇ ਖਾਤਿਆਂ ’ਚ 35 ਲੱਖ ਰੁਪਏ ਜਮ੍ਹਾਂ ਕਰਵਾਏ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਸਾਈਬਰ ਅਪਰਾਧੀਆਂ ਨਾਲ ਮਿਲ ਕੇ ਪੈਸੇ ਜਾਅਲੀ ਬੈਂਕ ਖਾਤਿਆਂ ’ਚ ਟਰਾਂਸਫਰ ਕਰਦੇ ਸਨ ਤੇ ਫਿਰ ਏਟੀਐਮ ਤੇ ਚੈੱਕ ਰਾਹੀਂ ਕਢਵਾ ਕੇ ਕਮਿਸ਼ਨ ਲਈ ਅੰਗੜੀਆ ਕੇਂਦਰਾਂ ਰਾਹੀਂ ਪੈਸੇ ਭੇਜਦੇ ਸਨ। ਸਾਈਬਰ ਥਾਣਾ ਇੰਚਾਰਜ ਇੰਸਪੈਕਟਰ ਵਿਭਾ ਪਾਂਡੇ ਦੀ ਅਗਵਾਈ ਹੇਠ ਬਣਾਈ ਗਈ ਪੁਲਿਸ ਟੀਮ ਨੇ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਇਹ ਸਫਲਤਾ ਹਾਸਲ ਕੀਤੀ। Cyber Security