Ludhiana West By-Election: ਲੁਧਿਆਣਾ ਪੱਛਮੀ ਜਿਮਨੀ ਚੋਣ: ਗਿਣਤੀ ਸ਼ੁਰੂ, ਉਮੀਦਵਾਰਾਂ ਦੀਆਂ ਧੜਕਣਾ ਹੋਈਆਂ ਤੇਜ਼

Ludhiana West By-Election
Ludhiana West By-Election: ਲੁਧਿਆਣਾ ਪੱਛਮੀ ਜਿਮਨੀ ਚੋਣ: ਗਿਣਤੀ ਸ਼ੁਰੂ, ਉਮੀਦਵਾਰਾਂ ਦੀਆਂ ਧੜਕਣਾ ਹੋਈਆਂ ਤੇਜ਼

Ludhiana West By-Election: ਲੁਧਿਆਣਾ (ਜਸਵੀਰ ਸਿੰਘ ਗਹਿਲ)। ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਲਈ 19 ਜੂਨ ਨੂੰ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਖਾਲਸਾ ਕਾਲਜ ਫਾਰ ਵੁਮਨ ਲੁਧਿਆਣਾ ਵਿਖੇ 8 ਵਜੇ ਸ਼ੁਰੂ ਹੋਈ ਗਿਣਤੀ ਕੁੱਲ 14 ਗੇੜ ਦੇ ਵਿੱਚ ਮੁਕੰਮਲ ਹੋਵੇਗੀ। Result

ਇਸ ਉਪ ਚੋਣ ਨੂੰ ਲੈ ਕੇ ਪੰਜਾਬ ਸਣੇ ਦੇਸ਼ ਦੀ ਸਿਆਸੀ ਲੋਕਾਂ ਦੀਆਂ ਵੀ ਨਜ਼ਰਾਂ ਟਿੱਕੀਆਂ ਹੋਈਆਂ ਹਨ। ਕਿਉਂਕਿ ਇਹ ਜਿਮਨੀ ਚੋਣ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਖਰੀ ਚੋਣ ਹੋ ਸਕਦੀ ਹੈ। ਜਿਸ ਕਰਕੇ ਇਸ ਚੋਣ ਦੇ ਨਤੀਜੇ 2027 ਦੀਆਂ ਚੋਣਾਂ ਦੇ ਸਮੀਕਰਨ ਵੀ ਬਦਲ ਸਕਦੀਆਂ ਹਨ।

ਇਸ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਤਰਫੋਂ ਸੰਜੀਵ ਅਰੋੜਾ, ਕਾਂਗਰਸ ਦੀ ਤਰਫੋਂ ਭਾਰਤ ਭੂਸ਼ਣ ਆਸ਼ੂ, ਭਾਰਤੀ ਜਨਤਾ ਪਾਰਟੀ ਦੀ ਟਿਕਟ ‘ਤੇ ਜੀਵਨ ਗੁਪਤਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੁਹਾਡੇ ਵੱਲੋਂ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਸਣੇ ਇੱਕ ਮਹਿਲਾ ਦੇ ਨਾਲ ਕੁੱਲ 14 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਗਿਣਤੀ ਸ਼ੁਰੂ ਹੋਣ ਦੇ ਨਾਲ ਹੀ ਉਮੀਦਵਾਰਾਂ ਦੀਆਂ ਧੜਕਣਾਂ ਵੀ ਤੇਜ਼ ਹੋ ਗਈਆਂ ਹਨ। Ludhiana West By-Election

Read Also : Ludhiana News: ਨਾਲੇ ’ਚ ਡੁੱਬਣ ਕਾਰਨ ਡੀਲਰ ਦੀ ਮੌਤ, 2 ਦਿਨਾਂ ਬਾਅਦ ਮਿਲੀ ਲਾਸ਼

ਕਿਉਂਕਿ ਇਸ ਚੋਣ ਦੇ ਨਤੀਜੇ ਸੱਤਾਧਾਰੀ ਆਮ ਆਦਮੀ ਪਾਰਟੀ ਸਣੇ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਲਈ ਮੁੱਛ ਦਾ ਸਵਾਲ ਬਣੇ ਹੋਏ ਹਨ। ਹਲਕਾ ਪੱਛਮੀ ਦੀ ਉਪ ਚੋਣ ਦੇ ਨਤੀਜੇ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਆਉਣ ਪਰ ਖਾਸਕਰ ਸੱਤਾ ਧਿਰ ਲਈ ਇਹ ਨਤੀਜੇ ਵਿਸ਼ੇਸ਼ ਅਹਿਮੀਅਤ ਰੱਖਦੇ ਹਨ।

ਗਿਣਤੀ ਦਾ ਦੂਜਾ ਰਾਊਂਡ

  • ਦੂਜੇ ਰਾਉਂਡ ਵਿੱਚ 2959 ਨਾਲ ਸੰਜੀਵ ਅਰੋੜਾ ਅੱਗੇ, ਭਾਰਤ ਭੂਸ਼ਨ ਆਸ਼ੂ 1746 ਨਾਲ ਦੂਜੇ ਸਥਾਨ ‘ਤੇ
  • ਅਜਾਦ ਉਮੀਦਵਾਰਾਂ ਨਾਲੋਂ ਨੋਟਾ ਅੱਗੇ, ਹੁਣ ਤੱਕ ਕੁੱਲ 81 ਵੋਟਾਂ