ਨਵੀਂ ਦਿੱਲੀ: ਚੀਨ ਦੇ ਨਾਲ ਜਾਰੀ ਡੋਕਲਾਮ ਵਿਵਾਦ ‘ਤੇ ਜਪਾਨ ਨੇ ਭਾਰਤ ਦੀ ਹਮਾਇਤ ਕੀਤੀ ਹੈ। ਜਪਾਨ ਨੇ ਕਿਹਾ ਹੈ ਕਿ ਕਿਸੇ ਵੀ ਦੇਸ਼ ਨੂੰ ਜ਼ੋਰ-ਜ਼ਬਰਦਸਤੀ ਨਾਲ ਇਲਾਕੇ ਦੀ ਸਥਿਤੀ ਵਿੱਚ ਬਦਲਾਅ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਜ਼ਿਕਰਯੋਗ ਹੈ ਕਿ ਸਿੱਕਮ ਸੈਕਟਰ ਵਿੱਚ ਭੂਟਾਨ ਟ੍ਰਾਈਜੰਕਸ਼ਨ ਨੇੜੇ ਚੀਨ ਇੱਕ ਸੜਕ ਬਣਾਉਣੀ ਚਾਹੁੰਦਾ ਹੈ। ਭਾਰਤ ਅਤੇ ਭੂਟਾਨ ਇਸ ਦਾ ਵਿਰੋਧ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਜਪਾਨ ਦਾ ਨਜ਼ਰੀਆ ਉੱਥੋਂ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਭਾਰਤ ਦੌਰੇ ਤੋਂ ਪਹਿਲਾਂ ਆਇਆ ਹੈ। ਆਬੇ 13 ਤੋਂ 15 ਸਤੰਬਰ ਤੱਕ ਭਾਰਤ ਦੌਰੇ ‘ਤੇ ਆਉਣ ਵਾਲੇ ਹਨ। ਕੇਨਜੀ ਭੂਟਾਨ ਵਿੱਚ ਵੀ ਜਪਾਨ ਦੇ ਅੰਬੈਸਡਰ ਹਨ। ਉਨ੍ਹਾਂ ਅਗਸਤ ਦੀ ਸ਼ੁਰੂਆਤ ਵਿੱਚ ਭੂਟਾਨ ਦੇ ਪੀਐੱਮ ਸ਼ੇਰਿੰਗ ਤੋਬਗੇ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਵੀ ਇਸ ਮਾਮਲੇ ਵਿੱਚ ਜਪਾਨ ਦੇ ਰੁਖ ਦੀ ਜਾਣਕਾਰੀ ਦਿੱਤੀ ਸੀ।
ਅਮਰੀਕਾ ਵੀ ਕਰ ਚੁੱਕਿਆ ਹੈ ਭਾਰਤ ਦੀ ਹਮਾਇਤ
ਜਪਾਨ ਤੋਂ ਪਹਿਲਾਂ ਅਮਰੀਕਾ ਨੇ ਵੀ ਇਸ ਮੁੱਦੇ ‘ਤੇ ਆਪਣੀ ਸਥਿਤੀ ਸਾਫ਼ ਕੀਤੀ ਸੀ। ਅਮਰੀਕਾ ਨੇ ਕਿਹਾ ਹੈ ਕਿ ਭਾਰਤ-ਚੀਨ ਨੂੰ ਡੋਕਲਾਮ ਵਿਵਾਦ ਦੇ ਹੱਲ ਲਈ ਗੱਲਬਾਤ ਦੀ ਮੇਜ਼ ‘ਤੇ ਆਉਣਾ ਚਾਹੀਦਾਹੈ। ਅਮਰੀਕਾ ਨੇ ਜ਼ਮੀਨ ‘ਤੇ ਇਕਤਰਫ਼ਾ ਬਦਲਾਅ ਨੂੰ ਲੈ ਕੇ ਚੀਨ ਨੂੰ ਚੌਕਸ ਵੀ ਕੀਤਾ ਸੀ। ਅਜਿਹਾ ਕਰਕੇ ਯੂਐੱਸ ਨੇ ਭਾਰਤ ਦੇ ਨਜ਼ਰੀਏ ਦਾ ਹਮਾਇਤ ਕੀਤੀ ਸੀ।
ਕੀ ਹੈਕੀ ਹੈ ਡੋਕਲਾਮ ਵਿਵਾਦ?
ਇਹ ਵਿਵਾਦ 16 ਜੂਨ ਨੂੰ ਉਦੋਂ ਸ਼ੁਰੂ ਹੋਇਆ ਸੀ, ਜਦੋਂ ਇੰਡੀਅਨ ਫੌਜ ਨੇ ਡੋਕਲਾਮ ਏਰੀਏ ਵਿੱਚ ਚੀਨ ਦੇ ਫੌਜੀਆਂ ਨੂੰ ਸੜਕ ਬਣਾਉਣ ਤੋਂ ਰੋਕ ਦਿੱਤਾ ਸੀ। ਹਾਲਾਂਕਿ ਚੀਨ ਦਾ ਕਹਿਣਾ ਹੈ ਕਿ ਵੁਹ ਆਪਣੇ ਇਲਾਕੇ ਵਿੱਚ ਸੜਕ ਬਣਾ ਰਿਹਾ ਹੈ। ਇਸ ਏਰੀਏ ਦਾ ਭਾਰਤ ਵਿੱਚ ਨਾਮ ਡੋਕਾ ਲਾ ਹੈ ਜਦੋਂਕਿ ਭੂਟਾਨ ਵਿੱਚ ਇਸ ਨੂੰ ਡੋਕਲਾਮ ਕਿਹਾ ਜਾਂਦਾਹੈ। ਚੀਨ ਦਾਅਵਾ ਕਰਦਾ ਹੈ ਕਿ ਇਹ ਉਸ ਦੇ ਡੋਂਗਲਾਂਗ ਰੀਜ਼ਨ ਦਾ ਹਿੱਸਾ ਹੈ। ਭਾਰਤ-ਚੀਨ ਦਾ ਜੰਮੂ-ਕਸ਼ਮੀਰ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ 3488 ਕਿਲੋਮੀਟਰ ਲੰਮਾ ਬਾਰਡਰ ਹੈ। ਇਸ ਦਾ 220 ਕਿਲੋਮੀਟਰ ਹਿੱਸਾ ਸਿੱਕਮ ਵਿੱਚ ਆਉਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।