1 ਕਿਲੋ 30 ਗ੍ਰਾਮ ਹੈਰੋਇਨ ਅਤੇ 20,000/- ਰੁਪਏ ਡਰੱਗ ਮਨੀ ਤਿੰਨ ਮੁਲਜ਼ਮ ਕਾਬੂ
Anti Drug Operation: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਹੇਠ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੱਡੀ ਸਫ਼ਲਤਾ ਹਾਸਲ ਕਰਦਿਆਂ ਸੀ.ਆਈ.ਏ ਸਟਾਫ ਫਰੀਦਕੋਟ ਨੇ ਨਸ਼ਾ ਤਸਕਰੀ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਸੀ.ਆਈ.ਏ ਸਟਾਫ ਫਰੀਦਕੋਟ ਵੱਲੋਂ 03 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 01 ਕਿੱਲੋ 30 ਗ੍ਰਾਮ ਹੈਰੋਇਨ ਅਤੇ 20 ਹਜ਼ਾਰ ਰੁਪਏ ਨਗਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਤਰਲੋਚਨ ਸਿੰਘ ਡੀ.ਐਸ.ਪੀ (ਸਬ-ਡਵੀਜਨ) ਫਰੀਦਕੋਟ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ।
ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰੋਹਿਤ ਕੁਮਾਰ ਉਰਫ ਧੋਬੀ ਵਜੋਂ ਹੋਈ ਹੈ, ਜੋ ਮੁਹੱਲਾ ਜਾਨੀਆ, ਫਰੀਦਕੋਟ ਦਾ ਨਿਵਾਸੀ ਹੈ, ਜਦੋਂਕਿ ਬਾਕੀ 02 ਮੁਲਜ਼ਮ ਅਮੀਰ ਸਿੰਘ ਉਰਫ ਰੋਹਿਤ ਅਤੇ ਬਲਰਾਜ ਸਿੰਘ ਹਨ, ਜੋ ਦੋਵੇਂ ਡਾ. ਅੰਬੇਦਕਰ ਨਗਰ, ਫਰੀਦਕੋਟ ਦੇ ਰਹਿਣ ਵਾਲੇ ਹਨ।
ਦੋਸ਼ੀਆਂ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ, ਅਸਲਾ ਐਕਟ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਮੁਕੱਦਮੇ
ਜਾਣਕਾਰੀ ਮੁਤਾਬਿਕ ਸੀ.ਆਈ.ਏ ਸਟਾਫ ਫਰੀਦਕੋਟ ਦੀ ਟੀਮ ਵੱਲੋਂ ਵੀਰੇ ਵਾਲਾ ਰੋਡ ਨੇੜੇ ਸਰਕਾਰੀ ਗੁਦਾਮ ’ਤੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਮੋਟਰਸਾਈਕਲ ਪਿੰਡ ਵੀਰੇਵਾਲਾ ਦੀ ਤਰਫੋ ਮੁੜ ਕੇ ਆਉਦਾ ਦਿਖਾਈ ਦਿੱਤਾ ਜਿਸ ਪਰ ਤਿੰਨ ਮੁਲਜ਼ਮ ਰੋਹਿਤ ਕੁਮਾਰ ਉਰਫ ਧੋਬੀ, ਅਮੀਰ ਸਿੰਘ ਉਰਫ ਰੋਹਿਤ ਅਤੇ ਬਲਰਾਜ ਸਿਘ ਸਵਾਰ ਸਨ, ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਦੋਸ਼ੀਆ ਨੇ ਮੋਟਰਸਾਈਕਲ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਪੁਲਿਸ ਪਾਰਟੀ ਨੇ ਸ਼ੱਕ ਦੀ ਆਧਾਰ ’ਤੇ ਕਾਬੂ ਕੀਤਾ। ਜਿਹਨਾਂ ਦੀ ਤਲਾਸ਼ੀ ਕਰਨ ’ਤੇ ਰੋਹਿਤ ਕੁਮਾਰ ਉਰਫ ਧੋਬੀ ਕੋਲੋਂ 430 ਗ੍ਰਾਮ ਹੋਰੋਇਨ, ਇੱਕ ਕੰਪਿਊਟਰ ਕੰਡਾ, 20,000/- ਰੁਪਏ ਡਰੱਗ ਮਨੀ ਅਤੇ ਇੱਕ ਮੋਬਾਇਲ ਬਰਾਮਦ ਹੋਇਆ। ਅਮੀਰ ਸਿੰਘ ਉਰਫ ਰੋਹਿਤ ਕੋਲੋਂ 300 ਗ੍ਰਾਮ ਹੋਰੋਇਨ ਅਤੇ ਮੋਬਾਇਲ ਫੋਨ ਅਤੇ ਬਲਰਾਜ ਸਿੰਘ ਪਾਸੋ 300 ਗ੍ਰਾਮ ਹੈਰੋਇਨ ਅਤੇ ਮੋਬਾਇਲ ਫੋਨ ਬਰਾਮਦ ਹੋਇਆ।
ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਨਸ਼ਾ ਤਸਕਰੀ ਗੈਂਗ ਦਾ ਮਾਸਟਰਸਾਈਡ ਰੋਹਿਤ ਕੁਮਾਰ ਧੋਬੀ ਹੈ, ਜੋ ਕਿ ਸਰਹੱਦੀ ਏਰੀਆਂ ਤੋ ਨਸੇ ਦੀ ਖੇਪ ਦੀ ਡਿਲਵਰੀ ਲੈ ਕੇ ਆਉਂਦਾ ਸੀ ਅਤੇ ਉਸ ਵੱਲੋਂ ਆਪਣੇ ਦੋਵਾਂ ਸਾਥੀਆਂ ਨਾਲ ਮਿਲ ਕੇ ਹੈਰੋਇਨ ਨੂੰ ਅੱਗੇ ਸਪਲਾਈ ਕੀਤਾ ਜਾਣਾ ਸੀ। Anti Drug Operation

ਘਟਨਾ ਦੌਰਾਨ ਵਰਤਿਆ ਫੋਨ ਤੇ ਮੋਟਰਸਾਈਕਲ ਵੀ ਕੀਤਾ ਬਰਾਮਦ
ਇਸ ਦੇ ਨਾਲ ਹੀ ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ ਹੈਰੋਇਨ ਅਤੇ ਡਰੱਗ ਮਨੀ ਦੇ ਇਲਾਵਾ ਇੱਕ ਕੰਪਿਊਟਰ ਕੰਡਾ, 03 ਮੋਬਾਇਲ ਫੋਨ ਅਤੇ ਨਸੇ ਦੀ ਸਪਲਾਈ ਵੀ ਵਰਤਿਆ ਜਾ ਰਿਹਾ ਮੋਟਰਸਾਈਕਲ ਵੀ ਕਬਜ਼ਾ ਵਿੱਚ ਲਿਆ ਗਿਆ ਹੈ। ਇਸ ਤੋਂ ਇਲਾਵਾ ਇਹਨਾਂ ਦੇ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ, ਅਸਲਾ ਐਕਟ ਅਤੇ ਹੋਰ ਸੰਗੀਨ ਅਪਰਾਧਾ ਤਹਿਤ ਮੁਕੱਦਮੇ ਦਰਜ ਹਨ, ਫਰੀਦਕੋਟ ਪੁਲਿਸ ਨਸ਼ਾ ਤਸਕਰੀ ਦੇ ਇਸ ਪੂਰੇ ਜਾਲ ਨੂੰ ਤੋੜਨ ਲਈ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਦੀ ਉਮੀਦ ਹੈ। ਇਸ ਸਬੰਧੀ ਮਾਮਲਾ ਐਨ.ਡੀ.ਪੀ.ਐਸ ਐਕਟ ਦੀਆਂ ਧਰਾਵਾ 21(ਸੀ)/61/85 ਤਹਿਤ ਥਾਣਾ ਸਿਟੀ ਫਰੀਦਕੋਟ ਵਿਖੇ ਮੁਕੱਦਮਾ ਨੰਬਰ 263 ਦਰਜ ਕੀਤਾ ਗਿਆ ਹੈ।