Punjabi University Patiala: ਚੰਗੀ ਖਬਰ, ਪੰਜਾਬੀ ਯੂਨੀਵਰਸਿਟੀ ਨੇ ਕੈਂਸਰ ਇਲਾਜ਼ ਦੇ ਹੋਰ ਹੱਲ ਲੱਭੇ

Punjabi University Patiala
Punjabi University Patiala: ਚੰਗੀ ਖਬਰ, ਪੰਜਾਬੀ ਯੂਨੀਵਰਸਿਟੀ ਨੇ ਕੈਂਸਰ ਇਲਾਜ਼ ਦੇ ਹੋਰ ਹੱਲ ਲੱਭੇ

Punjabi University Patiala: ਕੈਂਸਰ ਦੇ ਇਲਾਜ ’ਚ ਕੀਮੋ-ਥੈਰੇਪੀ ਨੂੰ ਹੋਰ ਅਸਰਦਾਰ ਬਣਾਉਣ ਤੇ ਦੁਰਪ੍ਰਭਾਵ ਘਟਾਉਣ ਦੇ ਹੱਲ ਲੱਭੇ

Punjabi University Patiala: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਵਿੱਚ ਹੋਈ ਇੱਕ ਖੋਜ ਰਾਹੀਂ ਕੈਂਸਰ ਦੇ ਇਲਾਜ ਵਿੱਚ ਕੀਮੋ-ਥੈਰੇਪੀ ਨੂੰ ਹੋਰ ਅਸਰਦਾਰ ਬਣਾਉਣ ਤੇ ਇਸ ਦੇ ਦੁਰਪ੍ਰਭਾਵਾਂ ਨੂੰ ਘਟਾਉਣ ਦੇ ਹੱਲ ਲੱਭੇ ਗਏ ਹਨ। ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਤੇ ਡਰੱਗ ਰਿਸਰਚ ਵਿਭਾਗ ਤੋਂ ਪ੍ਰੋ. ਓਮ ਸਿਲਾਕਾਰੀ ਦੀ ਨਿਗਰਾਨੀ ਹੇਠ ਆਈਸੀਐੱਮਆਰ ਦੇ ਸੀਨੀਅਰ ਰਿਸਰਚ ਫੈਲੋ ਅਤੇ ਪੀ-ਐੱਚ.ਡੀ. ਖੋਜਾਰਥੀ ਡਾ. ਬੱਡੀਪੈਡੀਗੇ ਰਾਜੂ ਨੇ ਇੱਕ ਡਰੱਗ-ਮੈਟਾਬੋਲਾਈਜਿੰਘ ਐਨਜ਼ਾਈਮਜ਼ (ਡੀਐੱਮਈ) ਨਾਲ ਜੁੜੇ ਕੀਮੋ-ਰੋਧ ਨੂੰ ਸਮਝਣ ਤੇ ਇਸ ਦੇ ਹੱਲ ’ਤੇ ਮਹੱਤਵਪੂਰਨ ਖੋਜ ਕੀਤੀ ਹੈ।

ਡਾ. ਰਾਜੂ ਨੇ ਦੱਸਿਆ ਕਿ ਉਸ ਨੇ ਪੀ. 450 1.ਬੀ.1. (ਸੀ. ਵਾਈ. ਪੀ.1 ਬੀ.1) ਨਾਮਕ ਐਨਜ਼ਾਈਮ ਦੀ ਫਿਤਰਤ ਨੂੰ ਸਮਝਦਿਆਂ ਇਸ ਨਾਲ਼ ਜੁੜੀ ਸਮੱਸਿਆ ਦੇ ਹੱਲ ਲੱਭਣ ਉੱਤੇ ਕੰਮ ਕੀਤਾ। ਉਨ੍ਹਾਂ ਦੱਸਿਆ ਕਿ ਇਹ ਐਨਜ਼ਾਈਮ ਕੀਮੋ-ਥੈਰੇਪੀ ਦੀ ਪ੍ਰਕਿਰਿਆ ਵਿੱਚ ਵਰਤੀਆਂ ਜਾਂਦੀਆਂ ਡਰੱਗਜ਼ ਡੌਸੀਟੈਕਸਲ ਤੇ ਪੈਸਲੀਟੈਕਸਲ, ਜੋ ਕਿ ਆਮ ਤੌਰ ’ਤੇ ਛਾਤੀ, ਫੇਫੜਿਆਂ ਤੇ ਬੱਚੇਦਾਨੀ ਦੇ ਕੈਂਸਰ ਵਿੱਚ ਕੀਮੋ-ਥੈਰੇਪੀ ਲਈ ਵਰਤੀਆਂ ਜਾਂਦੀਆਂ ਹਨ, ਦੇ ਪ੍ਰਭਾਵ ਨੂੰ ਘੱਟ ਕਰ ਦਿੰਦਾ ਹੈ।

Punjabi University Patiala

ਇਸ ਕਾਰਨ ਕੀਮੋਥੈਰੇਪੀ ਜਿਆਦਾ ਅਸਰਦਾਰ ਸਾਬਿਤ ਨਹੀਂ ਹੁੰਦੀ। ਇਸ ਸਥਿਤੀ ਦੇ ਹੱਲ ਲਈ ਇਸ ਐਨਜ਼ਾਈਮ ਦੇ ਪ੍ਰਭਾਵ ਨੂੰ ਘੱਟ ਕਰਨ ਵਾਸਤੇ ਇਨਹਿਬਟਰਜ਼ ਖੋਜੇ ਜਾਣ ਦੀ ਜ਼ਰੂਰਤ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੀ ਖੋਜ ਰਾਹੀਂ ਮਸ਼ੀਨ ਲਰਨਿੰਗ, ਮੌਲੀਕਿਊਲਰ ਡੌਕਿੰਗ, ਮੌਲੀਕਿਊਲਰ ਡਾਇਨਾਮਿਕਸ ਸਿਮੂਲੇਸ਼ਨਜ਼, 3-ਡੀ-ਕਿਊ. ਐੱਸ. ਏ. ਆਰ. ਮਾਡਲਿੰਗ, ਫ਼ਰੀ ਐਨਰਜੀ ਪਰਟੂਬੇਸ਼ਨ ਅਧਿਐਨ ਦੇ ਜ਼ਰੀਏ ਹੱਲ ਤੱਕ ਪਹੁੰਚਿਆ ਗਿਆ।

Read Also : Government Schools Punjab: ਪੰਜਾਬ ਦੇ ਸਰਕਾਰੀ ਸਕੂਲ ਕਰ ਗਏ ਕਮਾਲ

ਪ੍ਰੋ. ਓਮ ਸਿਲਾਕਾਰੀ ਨੇ ਦੱਸਿਆ ਕਿ ਕੀਮੋ ਥੈਰੇਪੀ ਦੇ ਅਸਰ ਨੂੰ ਘਟਾਉਣ ਵਾਲਾ ਕੀਮੋ-ਰੋਧ ਵਿਸ਼ਵ ਪੱਧਰ ’ਤੇ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ, ਜਿਸ ਕਾਰਨ ਕੈਂਸਰ ਸੈੱਲਾਂ ਨੂੰ ਖਤਮ ਕਰਨ ਲਈ ਪ੍ਰਭਾਵਸ਼ਾਲੀ ਦਵਾਈਆਂ ਦੀ ਉਪਲੱਬਧਤਾ ਕਾਫ਼ੀ ਨਹੀਂ ਹੁੰਦੀ ਤੇ ਸਿੱਟੇ ਵਜੋਂ ਕੈਂਸਰ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਐਨਜ਼ਾਈਮ ਅਕਸਰ ਹੀ ਕੈਂਸਰ-ਰੋਧਕ ਦਵਾਈਆਂ ਨੂੰ ਅਕਿਰਿਆਸ਼ੀਲ ਕਰ ਦਿੰਦੇ ਹਨ, ਉਨ੍ਹਾਂ ਦੇ ਪ੍ਰਭਾਵ ਨੂੰ ਘਟਾ ਦਿੰਦੇ ਹਨ ਅਤੇ ਡਰੱਗ ਪ੍ਰਤੀਰੋਧ ਵਾਲ਼ੀ ਸਥਿਤੀ ਵੱਲ ਲੈ ਜਾਂਦੇ ਹਨ, ਜਿੱਥੇ ਦਵਾਈ ਆਪਣਾ ਕੰਮ ਨਹੀਂ ਕਰਦੀ। ਇਸ ਸਥਿਤੀ ਦੇ ਹੱਲ ਲਈ ਇਨ੍ਹਾਂ ਡਰੱਗਜ਼ ਨੂੰ ਅਜਿਹੇ ਇਨਹਿਬਟਰਜ਼ ਦੇ ਸੁਮੇਲ ਨਾਲ ਵਰਤਣਾ ਕਾਰਗਰ ਸਾਬਿਤ ਹੋ ਸਕਦਾ ਹੈ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਖੋਜਾਰਥੀ ਤੇ ਉਸ ਦੇ ਨਿਗਰਾਨ ਨੂੰ ਇਸ ਮਿਆਰੀ ਖੋਜ ਬਾਰੇ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ