ਕਾਰਨ 70 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ
ਪਟਨਾ: ਬਿਹਾਰ ਅਤੇ ਉੱਤਰ ਪ੍ਰਦੇਸ਼ ਸਮੇਤ ਅੱਠ ਰਾਜਾਂ ਵਿੱਚ ਹੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕਣ ਦੀ ਸਮੱਸਿਆ ਦਰਮਿਆਨ ਰਾਸ਼ਟਰੀ ਆਫ਼ ਪ੍ਰਬੰਧਨ ਬਲ (ਐਨਡੀਆਰਐਫ਼) ਨੈ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਹੋਰ ਦਲ ਭੇਜੇ ਹਨ। ਪਿਛਲੇ ਚਾਰ ਦਿਨਾਂ ਤੋਂ ਬਿਹਾਰ ਦੇ ਲੋਕ ਹੜ੍ਹ ਦੀ ਭਿਆਨਕ ਸਮੱਸਿਆ ਨਾਲ ਦੋ ਚਾਰ ਹੋ ਰਹੇ ਹਨ। ਕੋਸੀ, ਗੰਡਕ, ਮਹਾਂਨੰਦਾ ਅਤੇ ਹੋਰ ਨਦੀਆਂ ਵਿੱਚ ਆਏ ਹੜ੍ਹ ਕਾਰਨ 70 ਲੱਖ ਤੋਂ ਜ਼ਿਆਦਾ ਪ੍ਰਭਾਵਿਤ ਹਨ। ਇਸ ਨਾਲਕ ਟਿਹਾਰ, ਦਰਭੰਗਾ, ਪੂਰਬੀ ਚੰਪਾਰਨ ਵਰਗੇ 15 ਜਿਲ੍ਹਿਆਂ ਵਿੱਚ ਜ਼ਿਆਦਾ ਤਬਾਹੀ ਹੋਈ ਹੈ। ਇਸ ਸਾਲ ਹੜ੍ਹ ਨੇ ਕਿਸ਼ਨਗੰਜ ਅਤੇ ਅਰਰੀਆ ਆਦਿ ਜ਼ਿਲ੍ਹਿਆਂ ਨੂੰ ਵੀ ਤਬਾਹ ਕਰ ਦਿੱਤਾ ਹੈ, ਜਿਸ ਨੂੰ ਹੜ੍ਹ ਤੋਂ ਸੁਰੱਖਿਅਤ ਮੰਨਿਆ ਜਾਂਦਾ ਸੀ।
ਆਫ਼ਤ ਪ੍ਰਭਾਵਿਤ ਰਾਜਾਂ ਵਿੱਚ ਜਾਨ ਮਾਲ ਦੇ ਨੁਕਸਾਨ ਸਬੰਧੀ ਐਨਡੀਆਰਐਫ਼ ਵੱਲੋਂ ਜਾਰੀ ਵੇਰਵੇ ਮੁਤਾਬਕ ਹੁਣ ਤੱਕ ਇਨ੍ਹਾਂ ਰਾਜਾਂ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ 99 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਬਿਹਾਰ ਵਿੱਚ ਹੜ੍ਹ ਦਾ ਸੰਕਟ ਗਹਿਰਾਉਣ ਕਾਰਨ ਐਨਡੀਆਰਐਫ਼ ਨੇ ਅੱਜ ਚਾਰ ਹੋਰ ਦਲ ਪੰਜਾਬ ਦੇ ਬਠਿੰਡਾ ਤੋਂ ਬਿਹਾਰ ਵਿੱਚ ਪਟਨਾ ਲਈ ਏਅਰਲਿਫ਼ਟ ਕਰਵਾਏ ਹਨ।
ਵੱਡੇ ਪੱਧਰ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ
ਹੜ੍ਹ ਰਾਹਤ ਲਈ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਰਾਹਤ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਆਰਮੀ, ਏਅਰਫੋਰਸ, ਐਨਡੀਆਰਐਫ਼ ਅਤੇ ਐਸਡੀਆਰਐਫ਼ ਦੀ ਟੀਮ ਹੜ੍ਹ ਵਿੱਚ ਫਸੇ ਲੋਕਾਂ ਨੂੰ ਕੱਢਣ ਅਤੇ ਉਨ੍ਹਾਂ ਤੱਕ ਖਾਣਾ-ਪਾਣੀ ਪਹੁੰਚਾਉਣ ਵਿੱਚ ਲੱਗੇ ਹਨ।
ਹੜ੍ਹ ਵਿੱਚ ਫਸੇ 1.82 ਲੱਖ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਫੌਜ ਦੀਆਂ ਚਾਰ, ਐਨਡੀਆਰਐਫ਼ ਦੀਆਂ 22 ਅਤੇ ਐਸਡੀਆਰਐਫ਼ ਦੀਆਂ 15ਟੀਮਾਂ ਦਿਨ ਰਾਤ ਕੰਮ ਕਰ ਰਹਆਂ ਹਨ। ਕਿਸ਼ਨਗੰਜ, ਕਟਿਹਾਰ ਅਤੇ ਅਰਰੀਆ ਰੇਲਵੇ ਸਟੇਸ਼ਨ ‘ਤੇ ਹੜ੍ਹ ਦਾ ਪਾਣੀ ਭਰ ਜਾਣ ਨਾਲ ਰੇਲਾਂ ਦੀ ਆਵਾਜਾਈ ਠੱਪ ਹੈ।
ਐਨਡੀਆਰਐਫ਼ ਤੋਂ ਪ੍ਰਾਪਤ ਸਰਕਾਰੀ ਜਾਣਕਾਰੀ ਮੁਤਾਬਕ ਬਿਹਾਰ, ਅਸਾਮ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਗੁਜਰਾਤ, ਰਾਜਸਥਾਨ ਅਤੇ ਤ੍ਰਿਪੁਰਾ ਦੇ ਆਫ਼ਤ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਲਈ 113 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਮੁਹਿੰਮ ਦੌਰਾਨ ਹੜ੍ਹ ਵਿੱਚ ਫਸੇ 2819 ਲੋਕਾਂ ਨੂੰ ਬਚਾਉਣ ਅਤੇ 37005 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਵਿੱਚ ਕਾਮਯਾਬੀ ਮਿਲੀ ਹੈ।
ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਬਿਹਾਰ ਵਿੱਚ ਐਨਡੀਆਰਐਫ਼ ਨੇ 27 ਦਲ ਤਾਇਨਾਤ ਕੀਤੇ ਹਨ, ਜਦੋਂਕਿ ਅਸਾਮ ਵਿੱਚ 18 ਅਤੇ ਉੱਤਰ ਪ੍ਰਦੇਸ਼ ਵਿੱਚ 11 ਟੀਮਾਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲਾਇਆ ਗਿਆ ਹੈ। ਮੁਹਿੰਮ ਦੌਰਾਨ ਬਿਹਾਰ ਤੋਂ 10, ਪੱਛਮੀ ਬੰਗਾਲ ਤੋਂ ਪੰਜ, ਅਸਾਮ ਤੋਂ ਚਾਰ ਅਤੇ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਦੋ-ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।