
Singhewala Cracker Factory Explosion: ਲੰਬੀ/ਕਿੱਲਿਆਂਵਾਲੀ ਮੰਡੀ (ਮੇਵਾ ਸਿੰਘ)। ਪਿੰਡ ਸਿੰਘੇਵਾਲਾ-ਫਤੂਹੀਵਾਲਾ ਕੋਟਲੀ ਰੋਡ ’ਤੇ ਬੀਤੀ ਦੇਰ ਰਾਤ ਪਟਾਕਿਆਂ ਦੀ ਫੈਕਟਰੀ ਵਿਚ ਹੋਏ ਧਮਾਕੇ ਕਾਰਨ 5 ਮਜ਼ਦੂਰਾਂ ਦੀ ਮੌਤ ਤੇ ਕਰੀਬ 28 ਜਣਿਆਂ ਦੇ ਜਖ਼ਮੀ ਹੋਣ ਬਾਰੇ ਐਸਡੀਐਮ ਨੇ ਜਾਣਕਾਰੀ ਦਿੱਤੀ। ਇਸ ਸਬੰਧੀ ਜਸਪਾਲ ਸਿੰਘ ਬਰਾੜ ਐਸਡੀਐਮ ਮਲੋਟ ਨੇ ਦੱਸਿਆ ਕਿ ਇਹ ਪਟਾਕਿਆਂ ਦੀ ਫੈਕਟਰੀ ਸਬੰਧੀ ਤਰਸੇਮ ਸਿੰਘ ਪੁੱਤਰ ਨਾਇਬ ਸਿੰਘ ਤੇ ਉਸ ਦੀ ਪਤਨੀ ਸੁਖਚੈਨ ਕੌਰ ਵਾਸੀ ਸਿੰਘੇਵਾਲਾ ਵੱਲੋਂ ਲਾਇਸੰਸ ਵਾਸਤੇ ਅਪਲਾਈ ਕੀਤਾ ਗਿਆ ਸੀ ਤੇ ਜੋ ਅਜੇ ਤੱਕ ਲਾਇਸੰਸ ਬਣਿਆ ਨਹੀਂ ਸੀ।
ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਜਦੋਂ ਲਾਇਸੰਸ ਨਹੀਂ ਬਣਿਆ ਸੀ ਤਾਂ ਉਹ ਪਟਾਕਿਆਂ ਦੀ ਫੈਕਟਰੀ ਕਿਵੇਂ ਚਲਾ ਰਹੇ ਸਨ, ਤਾਂ ਐਸਡੀਐਮ ਨੇ ਜਵਾਬ ਦਿੱਤਾ ਜਦੋਂ ਵੀ ਕੋਈ ਲਾਇਸੰਸ ਵਾਸਤੇ ਅਪਲਾਈ ਕਰਦਾ ਹੈ ਤਾਂ ਉਸ ਟਾਈਮ ਤਾਂ ਇਹੀ ਲਗਦਾ ਹੈ ਕਿ ਇਹ ਲਾਇਸੰਸ ਤੋਂ ਬਾਅਦ ਹੀ ਕੰਮ ਕਰਨਾ ਸ਼ੁਰੂ ਕਰੇਗਾ।
Read Also : Punjab Blackout Update: ਇਨ੍ਹਾਂ ਜ਼ਿਲ੍ਹਿਆਂ ’ਚ ਹੋਵੇਗਾ ਬਲੈਕਆਊਟ, ਵੱਜਣਗੇ ਸਾਇਰਨ, ਹੁਣੇ-ਹੁਣੇ ਆਈ ਵੱਡੀ ਅਪਡੇਟ
ਪੱਤਰਕਾਰਾਂ ਨੇ ਪੁੱਛਿਆ ਕਿ ਇਸ ਦਾ ਮਤਲਬ ਇਸ ਫੈਕਟਰੀ ਬਾਰੇ ਪ੍ਰਸਾਸਨ ਨੂੰ ਪਹਿਲਾਂ ਕੋਈ ਵੀ ਜਾਣਕਾਰੀ ਨਹੀਂ ਸੀ, ਤਾਂ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਚੱਲ ਰਹੀ ਹੈ, ਤੇ ਸਾਰੀ ਘਟਨਾ ਦਾ ਪਤਾ ਇੱਕ-ਦੋ ਦਿਨਾਂ ਤੱਕ ਚੱਲ ਜਾਵੇਗਾ। ਉਨ੍ਹਾਂ ਆਖਰ ਵਿੱਚ ਕਿਹਾ ਅਜੇ ਤੱਕ ਪ੍ਰਸ਼ਾਸਨ ਦਾ ਸਾਰਾ ਧਿਆਨ ਇਸ ਧਮਾਕੇ ਵਿੱਚ ਜਖ਼ਮੀ ਹੋਏ ਵਿਅਕਤੀਆਂ ਦੀਆਂ ਜਾਨਾਂ ਨੂੰ ਬਚਾਉਣ ਵਿਚ ਲੱਗਿਆ ਹੋਇਆ ਤੇ ਇਸ ਤੋਂ ਬਾਅਦ ਸਾਰੀ ਮੁਕੰਮਲ ਜਾਂਚ ਕੀਤੀ ਜਾਵੇਗੀ। ਕਾਨੂੰਨ ਮੁਤਾਬਕ ਜੋ ਵੀ ਕਾਰਵਾਈ ਬਣਦੀ ਹੋਈ ਕੀਤੀ ਜਾਵੇਗੀ।