ਪਿਥੌਰਗੜ੍ਹ: ਤਹਿਸੀਲ ਧਾਰਚੂਲਾ ਵਿੱਚ ਕੈਲਾਸ਼ ਮਾਨਸਰੋਵਰ ਯਾਤਰਾ ਮਾਰਗ ਵਿੱਚ ਮਾਲਪਾ ਵਿੱਚ ਬੱਦਲ ਫਟਣ ਨਾਲ ਚਾਰ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਫੌਜ ਦੇ ਅੱਠ ਜਵਾਨਾਂ ਦੇ ਲਾਪਤਾ ਹੋਣ ਦਾ ਸਮਾਚਾਰ ਹੈ। ਦੋ ਜਵਾਨ ਅਤੇ ਇੱਕ ਜੇਸੀਓ ਨੂੰ ਮਲਬੇ ਵਿੱਚੋਂ ਸਹੀ-ਸਲਾਮਤ ਬਾਹਰ ਕੱਢ ਲਿਆ ਗਿਆ ਹੈ। ਮਾਲਪਾ ਨਾਲਾ ਉਫ਼ਾਨ ਵਿੱਚ ਆਉਣ ਨਾਲ ਤਿੰਨ ਹੋਟਲ ਰੁੜ੍ਹ ਗਏ। ਨਾਲ ਹੀ ਦਰਜਨਾਂ ਲੋਕ ਜ਼ਖਮੀ ਹੋ ਗਏ।
ਜ਼ਖ਼ਮੀਆਂ ਵਿੱਚ ਦੋ ਪੁਲਿਸ ਜਵਾਨ ਵੀ ਸ਼ਾਮਲ ਹਨ। ਘਟਨਾ ਰਾਤ 2:45 ਵਜੇ ਦੀ ਹੈ। ਇਸ ਤੋਂ ਬਾਅਦ ਹੈਲਾਗਾਡ ਤੋਂ ਹਾਈਵੇ ਬੰਦ ਹੈ। ਮਾਂਗਤੀ ਅਤੇ ਸਿਮਖੋਲਾ ਵਿੱਚ ਮੋਟਰ ਪੁਲ ਨੁਕਸਾਨੇ ਜਾਣ ਦੀ ਸੂਚਨਾ ਹੈ। ਮਾਂਗਤੀ ਅਤੇ ਸਿਮਖੋਲਾ ਵਿੱਚ ਮੋਟਰ ਪੁਲ ਨੁਕਸਾਨੇ ਗਏ। ਗਰਬਾਧਾਰ ਵਿੱਚ ਫੌਜ ਸਮੇਤ ਹੋਰ ਵਾਹਨ ਰੁੜ੍ਹਨ ਦੀ ਸੂਚਨਾ ਹੈ। ਨਾਲ ਹੀ ਖੱਚਰ ਵੀ ਰੁੜ੍ਹ ਗਏ ਹਨ। ਕਾਲੀ ਨਦੀ ਦਾ ਪਾਣੀ ਪੱਧਰ ਵਧ ਗਿਆ ਹੈ। ਇਸ ਨਾਲ ਨਦੀ ਕਿਨਾਰੇ ਅਲਰਟ ਜਾਰੀ ਕਰ ਦਿੱਤਾ ਹੈ।
ਐਸਐਸਬੀ ਡੀਡੀਹਾਟ ਤੋਂ ਪ੍ਰਾਪਤ ਸੂਚਨਾ ਅਨੁਸਾਰ ਐੱਐਸਬੀ ਲਮਾਰੀ ਵੱਲੋਂ ਮਾਲਪਾ ਤੋਂ ਜਿੱਥੇ ਤਿੰਨ ਦੁਕਾਨਾਂ ਟੁੱਟ ਗਈਆਂ ਸਨ, ਚਾਰ ਲਾਸ਼ਾਂ ਕੱਢੀਆਂ ਗਈਆਂ ਹਨ। ਖੋਜ ਕਾਰਜ ਜਾਰੀ ਹੈ। ਉੱਤਰਾਖੰਡ ਪ੍ਰਸਾਸਨ ਵੱਲੋਂ ਆਫ਼ਤ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਇੱਕ ਹੈਲੀਕਾਪਟਰ ਜਨਪਦ ਪਿਥੌਰਗੜ੍ਹ ਵਿੱਚ ਭੇਜਿਆ ਜਾ ਰਿਹਾ ਹੈ ਜੋ ਤਹਿਸੀਲ ਧਾਰਚੂਲਾ ਸਕੱਤਰੇਤ ਵਿੱਚ ਰਹੇਗਾ। ਦੱਸਿਆ ਜਾ ਰਿਹਾ ਹੈ ਹੈਲੀਕਾਪਟਰ ਸੋਮਵਾਰ ਦੁਪਹਿਰ ਤੱਕ ਪਿਥੌਰਗੜ੍ਹ ਪਹੁੰਚ ਜਾਵੇਗਾ।
ਹਾਦਸੇ ‘ਚ ਚਾਰ ਮੌਤਾਂ
ਤਹਿਸੀਲ ਧਾਰਚੂਲਾ ਵਿੱਚ ਕੈਲਾਸ਼ ਮਾਨਸਰੋਵਰ ਯਾਤਰਾ ਵਿੱਚ ਮਾਲਪਾ ਵਿੱਚ ਬੱਦਲ ਫਟਣ ਨਾਲ ਚਾਰ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਫੌਜ ਦੇ ਅੱਠ ਜਵਾਨ ਲਾਪਤ ਹਨ। ਧਾਰਚੂਲਾ ਦੇ ਢੂੰਗਾਤੋਲੀ ਪਿੰਡ ਦੇ ਦੋਪਾਤਲ ਤੋਕ ਵਿੱਚ ਐਤਵਾਰ ਰਾਤ ਕਰੀਬ ਅੱਠ ਵਜੇ ਬੱਦਲ ਫਟਣ ਨਾਲ ਚਾਰ ਮਕਾਨ ਢਹਿ ਢੇਰੀ ਹੋ ਗਏ। 15 ਪਰਿਵਾਰਾਂ ਨੂੰ ਪਿੰਡ ਤੋਂ 1.5 ਕਿਲੋਮੀਟਰ ਦੂਰ ਜੂਨੀਅਰ ਹਾਈ ਸਕੂਲ ਦੀ ਇਮਾਰਤ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਹੈ। ਰਾਤ ਕਰੀਬ ਵਜੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਵਿੰਗ ਨੇ ਜਾਣਕਾਰੀ ਦਿੱਤੀ ਕਿ ਇਸ ਘਟਨਾ ਵਿੱਚ ਸੰਪਤੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਉੱਧਰ, ਪੌੜੀ ਜ਼ਿਲ੍ਹੇ ਦੇ ਦੁਗੜਾ ਬਲਾਕ ਦੇ ਧਾਰੀਆਲਸਾਰ ਪਿੰਡ ਦੇ ਨੇੜੇ ਸ਼ਨਿੱਚਰਵਾਰ ਰਾਤ ਕਰੀਬ ਅੱਠ ਵਜੇ ਬੱਦਲ ਫਟਣ ਨਾਲ ਕਰੀਬ ਤਿੰਨ ਕਿਲੋਮੀਟਰ ਖੇਤਰ ਖੱਡ ਵਿੱਚ ਬਦਲ ਗਿਆ। ਪੈਦਲ ਪੁਲ, ਪੀਣ ਵਾਲੇ ਪਾਣੀ ਦੀਆਂ ਲਾਈਨਾਂ ਅਤੇ ਸੈਂਕੜੇ ਦਰੱਖਤ ਨਾਲੇ ਵਿੱਚ ਆਏ ਹੜ੍ਹ ਦੀ ਭੇਂਟ ਚੜ੍ਹ ਗਏ। ਐਤਵਾਰ ਨੂੰ ਜ਼ਮੀਨ ਖਿਸਕਣ ਅਤੇ ਮੀਂਹ ਕਾਰਨ ਰਾਜ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਇਸ ਦਰਮਿਆਨ ਰਾਜ ਮੌਸਮ ਵਿਗਿਆਨ ਕੇਂਦਰ ਨੇ ਬੱਦਲ ਛਾਏ ਰਹਿਣ ਦੇ ਨਾਲ ਹੀ ਰਾਜ ਦੇ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਪ੍ਰਗਟਾਈ ਹੈ।
ਫੌਜ ਦੇ ਅੱਠ ਜਵਾਨ ਲਾਪਤਾ
ਮੀਂਹ ਕਾਰਨ ਚਾਰ ਜਣਿਆਂ ਦੀ ਮੌਤ ਦੇ ਨਾਲ ਫੌਜ ਦੇ ਅੱਠ ਜਵਾਨ ਲਾਪਤਾ ਹੋ ਗਏ। ਦੋ ਜਵਾਨ ਅਤੇ ਇੱਕ ਜੇਸੀਪਓ ਨੂੰ ਮਲਬੇ ਵਿੱਚੋ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਹੈ। ਮਾਲਪਾ ਨਾਲਾ ਉਫ਼ਾਨ ਵਿੱਚ ਆਉਣ ਨਾਲ ਤਿੰਨ ਹੋਟਲ ਰੁੜ੍ਹ ਗਏ। ਨਾਲ ਹੀ ਦਰਜਨਾਂ ਲੋਕ ਜ਼ਖ਼ਮੀ ਹਨ। ਜ਼ਖ਼ਮੀਆਂ ਵਿੱਚ ਦੋ ਪੁਲਿਸ ਜਵਾਨ ਵੀ ਸ਼ਾਮਲ ਹਨ। ਚਾਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।