ਹਰਿਆਣਾ ਦੇ ਗੁਰੂਗ੍ਰਾਮ ’ਚ 2 ਨਵੇਂ ਮਾਮਲੇ ਆਏ | COVID-19 Alert
- 8 ਦਿਨ ਪਹਿਲਾਂ ਜਾਰਜੀਆ ਤੋਂ ਵਾਪਸ ਆਈ ਔਰਤ ਮਿਲੀ ਪਾਜ਼ੀਟਿਵ
COVID-19 Alert: ਗੁਰੂਗ੍ਰਾਮ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਗੁਰੂਗ੍ਰਾਮ ’ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਚੌਕਸੀ ਵਧਾ ਦਿੱਤੀ ਹੈ। ਇਹ ਮਾਮਲੇ ਸੁਸ਼ਾਂਤ ਲੋਕ-1 ਤੇ ਸਾਊਥ ਸਿਟੀ ਸੈਕਟਰ-49 ਦੀਆਂ ਦੋ ਔਰਤਾਂ ’ਚ ਪਾਏ ਗਏ ਹਨ। ਦੋਵਾਂ ਮਰੀਜ਼ਾਂ ਨੂੰ ਘਰ ’ਚ ਹੀ ਆਈਸੋਲੇਸ਼ਨ ’ਚ ਰੱਖਿਆ ਗਿਆ ਹੈ। ਕੋਰੋਨਾ ਲਈ ਪਾਜ਼ੀਟਿਵ ਆਈਆਂ ਔਰਤਾਂ ’ਚੋਂ ਇੱਕ ਦਾ ਅੰਤਰਰਾਸ਼ਟਰੀ ਯਾਤਰਾ ਇਤਿਹਾਸ ਹੈ, ਜਦੋਂ ਕਿ ਦੂਜੀ ਨੇ ਦੇਸ਼ ਦੇ ਅੰਦਰ ਯਾਤਰਾ ਕੀਤੀ ਸੀ ਤੇ ਹਾਲ ਹੀ ’ਚ ਘਰ ਵਾਪਸ ਆਈ ਸੀ। ਇਸ ਤੋਂ ਬਾਅਦ, ਸਿਹਤ ਅਧਿਕਾਰੀਆਂ ਨੇ ਉਸਦੇ ਰਿਹਾਇਸ਼ੀ ਖੇਤਰ ’ਚ ਸੈਨੀਟਾਈਜ਼ੇਸ਼ਨ ਤੇ ਸਕ੍ਰੀਨਿੰਗ ਸ਼ੁਰੂ ਕਰ ਦਿੱਤੀ ਹੈ। COVID-19 Alert
ਇਹ ਖਬਰ ਵੀ ਪੜ੍ਹੋ : Mumbai Rains: ਮੁੰਬਈ ’ਚ ਭਾਰੀ ਮੀਂਹ ਨਾਲ ਤਬਾਹੀ, ਰੈੱਡ ਅਲਰਟ ਜਾਰੀ, 250 ਤੋਂ ਵੱਧ ਉਡਾਣਾਂ ਰੱਦ
ਉਸਦੇ ਪਰਿਵਾਰ ਅਤੇ ਨਜ਼ਦੀਕੀ ਸੰਪਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪਿਛਲੇ ਇੱਕ ਹਫ਼ਤੇ ’ਚ ਹੁਣ ਤੱਕ ਕੋਰੋਨਾ ਇਨਫੈਕਸ਼ਨ ਦੇ 7 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ’ਚ ਗੁਰੂਗ੍ਰਾਮ ’ਚ 5, ਯਮੁਨਾ ਨਗਰ ਤੇ ਫਰੀਦਾਬਾਦ ’ਚ 1-1 ਕੇਸ ਸ਼ਾਮਲ ਹਨ। ਇਸ ਵੇਲੇ ਇਹ ਸਾਰੇ ਮਰੀਜ਼ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਹਨ। ਸਾਰਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ, ਲਗਾਤਾਰ ਵੱਧ ਰਹੇ ਕੋਰੋਨਾ ਇਨਫੈਕਸ਼ਨ ਦੇ ਮੱਦੇਨਜ਼ਰ, ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ’ਚ ਸ਼ੱਕੀ ਕੋਰੋਨਾ ਮਰੀਜ਼ਾਂ ਦੇ ਸੈਂਪਲਿੰਗ ਤੇ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਪੀਜੀਆਈ, ਰੋਹਤਕ ’ਚ 10 ਬਿਸਤਰੇ ਰਾਖਵੇਂ ਰੱਖੇ ਗਏ ਹਨ। ਸਾਰੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਣ ਤੇ ਮਾਸਕ ਪਹਿਨਣ ਦੀ ਅਪੀਲ ਕੀਤੀ ਗਈ ਹੈ।
ਇੱਥੇ ਜਾਣੋ ਦੋਵੇਂ ਮਾਮਲੇ ਕਿਵੇਂ ਆਏ ਸਾਹਮਣੇ…
18 ਮਈ ਨੂੰ ਜਾਰਜੀਆ ਦੀ ਯਾਤਰਾ ’ਤੇ ਗਈ ਸੀ ਔਰਤ
ਸਿਹਤ ਵਿਭਾਗ ਅਨੁਸਾਰ, ਸੁਸ਼ਾਂਤ ਲੋਕ ਵਨ ਦੀ 51 ਸਾਲਾ ਔਰਤ ਨੂੰ ਪੂਰੀ ਤਰ੍ਹਾਂ ਟੀਕਾ ਲਾਇਆ ਗਿਆ ਹੈ। ਇਹ ਔਰਤ 18 ਮਈ ਨੂੰ ਜਾਰਜੀਆ ਗਈ ਸੀ ਤੇ ਵਾਪਸ ਆਉਣ ’ਤੇ ਉਸ ’ਚ ਹਲਕੇ ਲੱਛਣ ਦਿਖਾਈ ਦਿੱਤੇ। ਟੈਸਟ ’ਚ ਉਸ ਨੂੰ ਕੋਵਿਡ-19 ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ। ਹਾਲਾਂਕਿ, ਉਸਦੀ ਹਾਲਤ ਸਥਿਰ ਹੈ ਤੇ ਉਹ ਘਰ ’ਚ ਅਲੱਗ-ਥਲੱਗ ਹੈ। ਸਿਹਤ ਵਿਭਾਗ ਨੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਲਏ ਹਨ। ਇਸ ਤੋਂ ਇਲਾਵਾ ਔਰਤ ਦੀ ਨਿਗਰਾਨੀ ਲਈ ਇੱਕ ਟੀਮ ਨਿਯੁਕਤ ਕੀਤੀ ਗਈ ਹੈ।
ਬੈਂਗਲੁਰੂ ਤੋਂ ਵਾਪਸ ਪਰਤੀ ਸਾਊਥ ਸਿਟੀ ਦੀ ਔਰਤ | COVID-19 Alert
ਦੂਜਾ ਮਾਮਲਾ ਸਾਊਥ ਸਿਟੀ ਸੈਕਟਰ 49 ਦੀ ਇੱਕ 30 ਸਾਲਾ ਔਰਤ ਦਾ ਹੈ, ਜੋ 18 ਮਈ ਨੂੰ ਬੰਗਲੌਰ ਤੋਂ ਵਾਪਸ ਆਈ ਸੀ। ਟੈਸਟ ’ਚ ਉਸਨੂੰ ਵੀ ਕੋਵਿਡ-19 ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਸੀ। ਇਸ ਔਰਤ ਨੂੰ ਵੀ ਟੀਕਾ ਲਾਇਆ ਗਿਆ ਹੈ ਤੇ ਹਲਕੇ ਲੱਛਣਾਂ ਦੇ ਨਾਲ ਘਰ ’ਚ ਅਲੱਗ-ਥਲੱਗ ਕੀਤਾ ਗਿਆ ਹੈ। ਸਿਹਤ ਵਿਭਾਗ ਨੇ ਉਨ੍ਹਾਂ ਲੋਕਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਉਸ ਦੇ ਸੰਪਰਕ ’ਚ ਆਏ ਸਨ ਤੇ ਇਲਾਕੇ ’ਚ ਵਾਧੂ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਦੋਵਾਂ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ।