ਕਲਾਥ ਬੈਂਕ ਮੁਹਿੰਮ ਤਹਿਤ ਜ਼ਰੂਰਤਮੰਦ ਬੱਚਿਆਂ ਨੂੰ ਵੰਡੇ ਕੱਪੜੇ | MSG Bhandara
- 77ਵੇਂ ਸਥਾਪਨਾ ਮਹੀਨੇ ਭੰਡਾਰੇ ’ਚ ਵੱਡੀ ਤਾਦਾਦ ’ਚ ਪੁੱਜੀ ਸਾਧ-ਸੰਗਤ
- ਸਾਰੀਆਂ ਸੰਮਤੀਆਂ ਦੇ ਸੇਵਾਦਾਰਾਂ ਨੇ ਬਾਖੂਬੀ ਨਿਭਾਈਆਂ ਡਿਊਟੀਆਂ, ਕਾਬਲੇ-ਤਾਰੀਫ ਰਹੇ ਪ੍ਰਬੰਧ
- ਮਾਨਵਤਾ ਦੀ ਸੇਵਾ ਨੂੰ ਸਮਰਪਿਤ ਰਿਹਾ ਭੰਡਾਰਾ
MSG Bhandara: ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਸਰਵਧਰਮ ਸੰਗਮ ਡੇਰਾ ਸੱਚਾ ਸੌਦਾ ਦੇ 77ਵੇਂ ਸਥਾਪਨਾ ਮਹੀਨੇ ਦਾ ਭੰਡਾਰਾ ਐਤਵਾਰ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਸਮੇਤ ਦੇਸ਼-ਦੁਨੀਆ ’ਚ ਮਨਾਇਆ ਗਿਆ ਪਵਿੱਤਰ ਭੰਡਾਰੇ ਸਬੰਧੀ ਹੋਈ ਨਾਮ ਚਰਚਾ ਸਤਿਸੰਗ ’ਚ ਵੱਡੀ ਤਾਦਾਦ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ ਇਸ ਮੌਕੇ ਕਲਾਥ ਬੈਂਕ ਮੁਹਿੰਮ ਤਹਿਤ 77 ਜ਼ਰੂਰਤਮੰਦ ਬੱਚਿਆਂ ਨੂੰ ਕੱਪੜੇ ਵੰਡੇ ਗਏ ਦੱਸ ਦੇਈਏ ਕਿ ਐੱਮਐੱਸਜੀ ਦਾਤਾਰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਨ 1948 ਦੇ ਮਈ ਮਹੀਨੇ ’ਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ, ਜਿਸ ਨੂੰ ਸਾਧ-ਸੰਗਤ ਨੇ ਪਵਿੱਤਰ ਭੰਡਾਰੇ ਦੇ ਰੂਪ ’ਚ ਮਨਾਉਂਦੀ ਹੈ। ਸਵੇਰੇ 10 ਵਜੇ ਪਵਿੱਤਰ ਭੰਡਾਰੇ ਦੀ ਸ਼ੁਰੂਆਤ ਹੋਈ। MSG Bhandara
ਇਹ ਖਬਰ ਵੀ ਪੜ੍ਹੋ : Organ Donation: ਨੰਨ੍ਹੀ ਉਮਰੇ ਕਈਆਂ ਨੂੰ ਜੀਵਨ ਦੇ ਗਿਆ ਲਹਿਰਾਗਾਗਾ ਦਾ ‘ਵੰਸ’, ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਪਰਿਵਾਰ ਨੇ ਲਿਆ ਫੈਸਲਾ
ਇਸ ਤੋਂ ਬਾਅਦ ਕਵੀਰਾਜਾਂ ਨੇ ਭਜਨਾਂ ਤੇ ਕਵਾਲੀਆਂ ਰਾਹੀਂ ਸਾਧ-ਸੰਗਤ ਨੂੰ ਨਿਹਾਲ ਕੀਤਾ ਪਵਿੱਤਰ ਭੰਡਾਰੇ ’ਤੇ ਪੁੱਜੀ ਸਾਧ-ਸੰਗਤ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਬੋਲ ਕੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਡੇਰਾ ਸੱਚਾ ਸੌਦਾ ਦੇ ਸਥਾਪਨਾ ਮਹੀਨੇ ਦੇ ਭੰਡਾਰੇ ਦੀ ਵਧਾਈ ਦਿੱਤੀ ਸਾਧ-ਸੰਗਤ ਨੇ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਪੂਜਨੀਕ ਗੁਰੂ ਜੀਜ ਦੇ ਪਵਿੱਤਰ ਬਚਨਾਂ ਨੂੰ ਇੱਕਚਿਤ ਹੋ ਕੇ ਸਰਵਣ ਕੀਤਾ ਇਸ ਤੋਂ ਬਾਅਦ ਭਾਰਤੀ ਸੱਭਿਆਚਾਰ ਅਤੇ ਸੰਸਕਾਰਾਂ ਨੂੰ ਦਰਸਾਉਂਦੀ ਇੱਕ ਡਾਕਿਊਮੈਂਟ੍ਰੀ ਵਿਖਾਈ ਗਈ, ਜਿਸ ’ਚ ਵਿਖਾਇਆ ਗਿਆ। MSG Bhandara
ਕਿ ਦੁਨੀਆ ’ਚ ਭਾਰਤ ਦਾ ਸੱਭਿਆਚਾਰ ਸਿਖਰ ’ਤੇ ਹੈ, ਪਰ ਪੱਛਮੀ ਸੱਭਿਆਚਾਰ ਕਾਰਨ ਹੌਲੀ-ਹੌਲੀ ਦੇਸ਼ ਦੀ ਨੌਜਵਾਨ ਪੀੜ੍ਹੀ ਭਾਰਤ ਦੇ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ ਦੇਸ਼ ਵਾਸੀਆਂ ਨੂੰ ਦੇਸ਼ ਦੇ ਸੱਭਿਆਚਾਰ ਨਾਲ ਜੋੜਨ ਲਈ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਲਗਾਤਾਰ ਕਾਰਜ ਕਰ ਰਿਹਾ ਹੈ ਡਾਕਿਊਮੈਂਟ੍ਰੀ ’ਚ ਵਿਖਾਇਆ ਗਿਆ ਕਿ ਕਿਵੇਂ ਪੂਜਨੀਕ ਗੁਰੂ ਜੀ ਨੌਜਵਾਨ ਪੀੜ੍ਹੀ ਨੂੰ ਸਤਿਸੰਗਾਂ ਰਾਹੀਂ ਦੇਸ਼ ਦੇ ਸੱਭਿਆਚਾਰ ਨਾਲ ਜੋੜਨ ਲਈ ਜਾਗਰੂਕ ਕਰ ਰਹੇ ਹਨ ਭਾਰਤ ਦੇ ਸੱਭਿਆਚਾਰ ਅਤੇ ਸੰਸਕਾਰਾਂ ਨੂੰ ਬਚਾਉਣ ਲਈ ਅਤੇ ਨੌਜਵਾਨ ਪੀੜ੍ਹੀ ’ਚ ਚਰਿੱਤਰ ਨਿਰਮਾਣ ਲਈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਨੇ ਆਪਣੇ ਸ਼ਰਧਾਲੂਆਂ ’ਚ ਰੂਹਾਨੀਅਤ ਦੇ ਨਾਲ-ਨਾਲ ਸਮਾਜਿਕ ਅਤੇ ਇਨਸਾਨੀਅਤ ਦੇ ਗੁਣਾਂ ਨੂੰ ਭਰਿਆ। MSG Bhandara
ਜਿਸ ਨਾਲ ਉਨ੍ਹਾਂ ਦਾ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਗਿਆ ਡਾਕਿਊਮੈਂਟ੍ਰੀ ਦਾ ਸੰਦੇਸ਼ ਰਿਹਾ ਕਿ ਆਓ ਨੇਕ ਇਨਸਾਨ ਬਣੀਏ, ਸਾਰੇ ਧਰਮਾਂ ਦਾ ਸਤਿਕਾਰ ਕਰੀਏ, ਆਪਣਾ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਨਹਿਰੇ ਭਵਿੱਖ ਦਾ ਨਿਰਮਾਣ ਕਰੀਏ ਇਸ ਤੋਂ ਬਾਅਦ ਪੂਜਨੀਕ ਗੁਰੂ ਜੀ ਦੇ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਦੇ ਗੀਤ ‘ਜਾਗੋ ਦੁਨੀਆ ਦੇ ਲੋਕੋ’ ਅਤੇ ‘ਅਸ਼ੀਰਵਾਦ ਮਾਂਓਂ ਕਾ’ ਚਲਾਇਆ ਗਿਆ ਪਵਿੱਤਰ ਭੰਡਾਰੇ ਦੀ ਸਮਾਪਤੀ ’ਤੇ ਸੇਵਾਦਾਰਾਂ ਨੇ ਭਾਰੀ ਤਾਦਾਦ ’ਚ ਆਈ ਹੋਈ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ’ਚ ਲੰਗਰ ਛਕਾਇਆ ਦਿੱਤਾ ਅਤੇ ਪ੍ਰਸ਼ਾਦ ਵੰਡ ਦਿੱਤਾ। MSG Bhandara