Punjab Land Pooling Policy: ਲੈਂਡ ਪੁਲਿੰਗ ਨੀਤੀ ਕਿਸਾਨਾਂ ਲਈ ਫਾਇਦੇਮੰਦ, ਅਕਾਲੀ ਦਲ ਕਰ ਰਿਹੈ ਗੁੰਮਰਾਹ

Punjab Land Pooling Policy
Punjab Land Pooling Policy: ਲੈਂਡ ਪੁਲਿੰਗ ਨੀਤੀ ਕਿਸਾਨਾਂ ਲਈ ਫਾਇਦੇਮੰਦ, ਅਕਾਲੀ ਦਲ ਕਰ ਰਿਹੈ ਗੁੰਮਰਾਹ

ਹਰਪਾਲ ਚੀਮਾ ਨੇ ਘੇਰਿਆ ਸੁਖਬੀਰ ਬਾਦਲ, ਕਿਹਾ, ਸੁਖ਼ਵਿਲਾ ਵੀ ਇਸੇ ਲੈਂਡ ਪੁਲਿੰਗ ਦੀ ਦੇਣ | Punjab Land Pooling Policy

Punjab Land Pooling Policy: (ਅਸ਼ਵਨੀ ਚਾਵਲਾ) ਚੰਡੀਗੜ੍ਹ। ਲੁਧਿਆਣਾ ਵਿਖੇ ਲੈਂਡ ਪੁਲਿੰਗ ਰਾਹੀਂ ਕਿਸਾਨਾਂ ਤੋਂ ਲਈ ਜਾ ਰਹੀ ਜ਼ਮੀਨ ਨੂੰ ਲੈ ਕੇ ਵਿਵਾਦ ਬਣਾ ਰਹੇ ਸ਼੍ਰੋਮਣੀ ਅਕਾਲੀ ਦਲ ਅਤੇ ਖ਼ਾਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਦੋ ਟੁੱਕ ਸੁਣਾਉਂਦੇ ਹੋਏ ਕਿਹਾ ਕਿ ਉਹ ਇਸ ਮਾਮਲੇ ਵਿੱਚ ਕੋਝੀ ਰਾਜਨੀਤੀ ਕਰਦੇ ਹੋਏ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ, ਜਦੋਂ ਕਿ ਲੈਂਡ ਪੁਲਿੰਗ ਕਿਸਾਨਾਂ ਲਈ ਸਭ ਤੋਂ ਜਿਆਦਾ ਫਾਇਦੇਮੰਦ ਸੌਦਾ ਹੈ।

ਇਸ ਲੈਂਡ ਪੁਲਿੰਗ ਰਾਹੀਂ ਜਿੱਥੇ ਕਿਸਾਨਾਂ ਨੂੰ ਕਰੋੜਾਂ ਰੁਪਏ ਮਿਲਣਗੇ ਤਾਂ ਉਨ੍ਹਾਂ ਦੀ ਜ਼ਮੀਨ ’ਤੇ ਤਿਆਰ ਹੋਣ ਵਾਲੇ ਰਿਹਾਇਸ਼ੀ ਪ੍ਰੋਜੈਕਟ ਵਿੱਚ ਕਿਸਾਨਾਂ ਨੂੰ 1 ਹਜ਼ਾਰ ਗਜ ਰਿਹਾਇਸ਼ੀ ਤੇ 200 ਗਜ ਕਮਰਸੀਅਲ ਪਲਾਟ ਵੀ ਮਿਲਣਗੇ। ਇਸ ਪਲਾਟ ਨੂੰ ਕਿਸਾਨ ਆਪਣੀ ਮਰਜ਼ੀ ਨਾਲ ਵੇਚ ਵੀ ਸਕਦੇ ਹਨ ਅਤੇ ਇਸ ਲੈਂਡ ਪੁਲਿੰਗ ਰਾਹੀਂ ਚੰਗੀ ਰਿਹਾਇਸ਼ੀ ਕਲੋਨੀ ਦਾ ਨਿਰਮਾਣ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ: Punjab Haryana High Court: ਪੰਜਾਬ-ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉੱਡਾਣ ਦੀ ਧਮਕੀ

ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮੁਕੰਮਲ ਤਰੀਕੇ ਨਾਲ ਖਤਮ ਹੋ ਗਈ ਹੈ। ਹੁਣ ਲੈਂਡ ਪੁਲਿੰਗ ਨੂੰ ਮੁੱਦਾ ਬਣਾ ਕੇ ਉਨ੍ਹਾਂ ਕਿਸਾਨਾਂ ਨੂੰ ਭੜਕਾਉਂਦੇ ਹੋਏ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕੀ ਸੁਖਬੀਰ ਬਾਦਲ ਦੱਸਣਗੇ ਕਿ ਉਨ੍ਹਾਂ ਦੀ ਸਰਕਾਰ ਹੇਠ ਹੀ ਬਣੇ ਮੁਹਾਲੀ ਏਅਰੋਸਿਟੀ ਦੀ ਜ਼ਮੀਨ ਨੂੰ ਕਿਸਾਨਾਂ ਤੋਂ ਲੈਂਡ ਪੁਲਿੰਗ ਰਾਹੀਂ ਲਿਆ ਗਿਆ ਸੀ ਜਾਂ ਫਿਰ ਨਹੀਂ?

ਹਰਪਾਲ ਚੀਮਾ ਨੇ ਕਿਹਾ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਿਰਫ਼ ਇੰਨਾ ਫਰਕ ਹੈ ਕਿ ਅਕਾਲੀ ਦਲ ਵੱਲੋਂ ਲੈਂਡ ਪੁਲਿੰਗ ਦੇ ਆਉਣ ਤੋਂ ਪਹਿਲਾਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਜਾਣਕਾਰੀ ਲੀਕ ਕਰ ਦਿੱਤੀ ਜਾਂਦੀ ਸੀ ਤਾਂ ਕਿ ਉਹ ਕਿਸਾਨਾਂ ਤੋਂ ਸਸਤੇ ਭਾਅ ’ਤੇ ਜ਼ਮੀਨ ਦੀ ਖਰੀਦ ਕਰਕੇ ਰੱਖ ਲੈਣ ਤਾਂ ਕਿ ਲੈਂਡ ਪੁਲਿੰਗ ਦੌਰਾਨ ਉਨ੍ਹਾਂ ਦੇ ਦੋਸਤ ਰਿਸ਼ਤੇਦਾਰ ਉਸੇ ਜ਼ਮੀਨ ਨੂੰ ਕਰੋੜਾਂ ਰੁਪਏ ਵਿੱਚ ਵੇਚਦੇ ਹੋਏ ਮੋਟਾ ਮੁਨਾਫ਼ਾ ਕਮਾ ਸਕਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਇੰਝ ਨਹੀਂ ਹੁੰਦਾ ਅਤੇ ਸਾਫ਼-ਸੁਥਰੇ ਢੰਗ ਨਾਲ ਕਿਸਾਨਾਂ ਨੂੰ ਹੀ ਫਾਇਦਾ ਦਿੱਤਾ ਜਾ ਰਿਹਾ ਹੈ। Punjab Land Pooling Policy

ਸੁਖਬੀਰ ਬਾਦਲ ਨੇ ਆਪਣੇ ਹੋਟਲ ਸੁਖਵਿਲਾ ਨੂੰ ਬਣਾਉਣ ਲਈ ਪਹਿਲਾਂ ਹੀ ਜ਼ਮੀਨ ਖਰੀਦ ਲਈ ਸੀ: ਹਰਪਾਲ ਚੀਮਾ

ਹਰਪਾਲ ਚੀਮਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੇ ਹੋਟਲ ਸੁਖਵਿਲਾ ਨੂੰ ਬਣਾਉਣ ਲਈ ਪਹਿਲਾਂ ਹੀ ਜ਼ਮੀਨ ਖਰੀਦ ਲਈ ਸੀ, ਉਸ ਤੋਂ ਬਾਅਦ ਲੈਂਡ ਪੁਲਿੰਗ ਨੂੰ ਲੈ ਕੇ ਆਏ ਸਨ ਤਾਂ ਕਿ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਫਾਇਦਾ ਹੋ ਸਕੇ। ਇਸ ਨਾਲ ਹੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵੱਲੋਂ ਲੈਂਡ ਪੁਲਿੰਗ ਨੂੰ ਹਥਿਆਰ ਬਣਾ ਕੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ, ਕਿਉਂਕਿ ਹੁਣ ਤੱਕ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖ਼ਿਲਾਫ਼ ਕੁਝ ਵੀ ਕੱਢ ਨਹੀਂ ਪਾ ਰਹੇ ਹਨ ਅਤੇ ਉਨ੍ਹਾਂ ਦੀ ਸਿਆਸਤ ਚਮਕ ਨਹੀਂ ਰਹੀ ਹੈ।