Ludhiana Crime News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੀ ਕ੍ਰਾਈਮ ਬ੍ਰਾਂਚ ਨੇ ਇੱਕ ਵਿਅਕਤੀ ਨੂੰ ਨਜਾਇਜ਼ ਅਸਲੇ ਸਣੇ ਕਾਬੂ ਕੀਤਾ ਹੈ ।ਜਾਣਕਾਰੀ ਦਿੰਦਿਆਂ ਇੰਸਪੈਕਟਰ ਜੁਨੇਜਾ ਇੰਚਾਜਰ ਕਰਾਇਮ ਬ੍ਰਾਂਚ ਨੇ ਦੱਸਿਆ ਕਿ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਤੇ ਵਾਹਨਾਂ ਦੀ ਚੈਕਿੰਗ ਲਈ ਚੰਡੀਗੜ੍ਹ ਰੋਡ ’ਤੇ ਕਟਾਣੀ ਕਲਾਂ ਮੌਜੂਦ ਸੀ। ਇਸ ਦੌਰਾਨ ਏਐੱਸਆਈ ਬਲਜਿੰਦਰ ਸਿੰਘ ਨੂੰ ਮੁਖ਼ਬਰ ਕੋਲੋਂ ਮਿਲੀ ਇਤਲਾਹ ’ਤੇ ਪੁਲਿਸ ਨੇ ਟੀ- ਪੁਆਇੰਟ ਪਿੰਡ ਛੰਦੜਾਂ ਚੰਡੀਗੜ ਰੋੜ ਤੋਂ ਇੱਕ ਵਿਅਕਤੀ ਨੂੂੰ ਕਾਬੂ ਕੀਤਾ। ਜਿਸ ਦੀ ਪਹਿਚਾਣ ਜਗਵਿੰਦਰ ਸਿੰਘ ਉਰਫ਼ ਮਿੱਠੀ ਵਾਸੀ ਪਿੰਡ ਛੰਦੜਾਂ ਵਜੋਂ ਹੋਈ ਹੈ।
ਇਹ ਵੀ ਪੜ੍ਹੋ: Crime News: ਪੁਲਿਸ ਤੇ ਲਾਰੈਂਸ ਦੇ ਗੁਰਗੇ ਵਿਚਕਾਰ ਫਾਇਰਿੰਗ, ਮੁਲਜ਼ਮ ਗ੍ਰਿਫ਼ਤਾਰ
ਉਨਾਂ ਦੱਸਿਆ ਕਿ ਜਗਵਿੰਦਰ ਸਿੰਘ ਕੋ ਨਜਾਇਜ਼ ਅਸਲਾ ਸੀ ਤੇ ਉਹ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਾਕ ਵਿੱਚ ਸੀ। ਉਨਾਂ ਦੱਸਿਆ ਕਿ ਮੌਕੇ ਤੋਂ ਜਗਵਿੰਦਰ ਸਿੰਘ ਦੇ ਕੋਲੋਂ ਇੱਕ ਪਿਸਤੌਲ ਦੇਸੀ 315 ਬੋਰ ਸਮੇਤ 1 ਜਿੰਦਾ ਰੌਦ ਬਰਾਮਦ ਕੀਤਾ ਗਿਆ ਹੈ ਅਤੇ ਅਗਲੇਰੀ ਪੁੱਛਗਿੱਛ ਲਈ ਪੁਲਿਸ ਨੇ ਅਦਾਲਤ ਕੋਲੋਂ ਉਸਦਾ ਇੱਕ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਉਨਾਂ ਇਹ ਵੀ ਦੱਸਿਆ ਕਿ ਜਗਵਿੰਦਰ ਸਿੰਘ ਇੱਕ ਲੜਾਈ-ਝਗੜੇ ਦੇ ਮਾਮਲੇ ਵਿੱਚ ਜੇਲ੍ਹ ’ਚੋਂ 10 ਸਤੰਬਰ 2024 ਵਿੱਚ ਹੀ ਜਮਾਨਤ ’ਤੇ ਬਾਹਰ ਆਇਆ ਸੀ। Ludhiana Crime News