New York Navy Ship Accident: ਮੈਕਸੀਕੋ (ਏਜੰਸੀ)। ਅਮਰੀਕਾ ਦੇ ਨਿਊਯਾਰਕ ਸ਼ਹਿਰ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਆ ਰਹੀ ਹੈ। ਮੈਕਸੀਕਨ ਨੇਵੀ ਦਾ ਇੱਕ ਜਹਾਜ਼ ਅਚਾਨਕ ਪੁਲ ਨਾਲ ਟਕਰਾ ਗਿਆ। ਇਸ ਹਾਦਸੇ ’ਚ 2 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 19 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ’ਚੋਂ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਹਾਦਸਾ ਸ਼ਨਿੱਚਰਵਾਰ ਰਾਤ ਨੂੰ ਨਿਊਯਾਰਕ ਦੇ ਬਰੁਕਲਿਨ ਬ੍ਰਿਜ ਨੇੜੇ ਵਾਪਰਿਆ। ਮੈਕਸੀਕਨ ਨੇਵੀ ਦਾ ਇੱਕ ਜਹਾਜ਼ ਪੁਲ ਦੇ ਹੇਠੋਂ ਲੰਘ ਰਿਹਾ ਸੀ ਜਦੋਂ ਜਹਾਜ਼ ਦਾ ਉੱਪਰਲਾ ਹਿੱਸਾ ਪੁਲ ਨਾਲ ਟਕਰਾ ਗਿਆ। ਇਸ ਘਟਨਾ ਨੇ ਸਾਰੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ।
ਇਹ ਖਬਰ ਵੀ ਪੜ੍ਹੋ : World Aids Vaccine Day 2025: ਐੱਚਆਈਵੀ ਸੰਕ੍ਰਮਣ ਤੋਂ ਮੁਕਤੀ ਵੱਲ ਕੌਮਾਂਤਰੀ ਯਤਨ
ਕੈਮਰੇ ’ਚ ਕੈਦ ਹੋਇਆ ਹਾਦਸਾ | New York Navy Ship Accident
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਇਸ ਵੀਡੀਓ ’ਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਮੈਕਸੀਕਨ ਨੇਵੀ ਦਾ ਜਹਾਜ਼ ਨਿਊਯਾਰਕ ਬੰਦਰਗਾਹ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਫਿਰ ਜਹਾਜ਼ ਦਾ ਉੱਪਰਲਾ ਹਿੱਸਾ ਪੁਲ ਨਾਲ ਟਕਰਾ ਜਾਂਦਾ ਹੈ। ਟੱਕਰ ਤੋਂ ਬਾਅਦ, ਜਹਾਜ਼ ਕੁਝ ਸਮੇਂ ਲਈ ਕਾਬੂ ਤੋਂ ਬਾਹਰ ਜਾਪਿਆ, ਜਿਸ ਕਾਰਨ ਬੰਦਰਗਾਹ ’ਤੇ ਖੜ੍ਹੇ ਲੋਕਾਂ ’ਚ ਭਗਦੜ ਮਚ ਗਈ। ਮੌਕੇ ’ਤੇ ਮੌਜ਼ੂਦ ਕਈ ਲੋਕਾਂ ਨੇ ਇਸ ਘਟਨਾ ਨੂੰ ਕੈਮਰੇ ’ਚ ਕੈਦ ਕਰ ਲਿਆ।
ਮੇਅਰ ਨੇ ਘਟਨਾ ਦੀ ਪੁਸ਼ਟੀ ਕੀਤੀ | New York Navy Ship Accident
ਤੁਹਾਨੂੰ ਦੱਸ ਦੇਈਏ ਕਿ ਨਿਊਯਾਰਕ ’ਚ ਬਣਿਆ ਇਹ ਪੁਲ ਅਮਰੀਕਾ ਦੇ ਦੋ ਵੱਡੇ ਸ਼ਹਿਰਾਂ, ਬਰੁਕਲਿਨ ਤੇ ਮੈਨਹਟਨ ਨੂੰ ਜੋੜਦਾ ਹੈ। ਨਿਊਯਾਰਕ ਦੇ ਮੇਅਰ ਏਰਿਕ ਐਡਮਜ਼ ਨੇ ਇੱਕ ਪ੍ਰੈਸ ਕਾਨਫਰੰਸ ’ਚ ਇਸ ਘਟਨਾ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਇਸ ਘਟਨਾ ’ਚ ਜਹਾਜ਼ ’ਤੇ ਮੌਜ਼ੂਦ ਦੋ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 19 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ’ਚੋਂ 4 ਲੋਕਾਂ ਦੀ ਹਾਲਤ ਗੰਭੀਰ ਹੈ।