Faridkot Agniveer: ਜੰਮੂ-ਕਸ਼ਮੀਰ ’ਚ ਫਰੀਦਕੋਟ ਦਾ ਅਗਨੀਵੀਰ ਸ਼ਹੀਦ, ਇਲਾਕੇ ’ਚ ਸੋਗ ਦੀ ਲਹਿਰ

Faridkot Agniveer
Faridkot Agniveer: ਜੰਮੂ-ਕਸ਼ਮੀਰ ’ਚ ਫਰੀਦਕੋਟ ਦਾ ਅਗਨੀਵੀਰ ਸ਼ਹੀਦ, ਇਲਾਕੇ ’ਚ ਸੋਗ ਦੀ ਲਹਿਰ

ਫ਼ਰੀਦਕੋਟ ਦੇ ਪਿੰਡ ਕੋਠੇ ਚਹਿਲ ਦੇ ਰਹਿਣ ਵਾਲਾ ਸੀ ਅਗਨੀਵੀਰ | Faridkot Agniveer

ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ 

Faridkot Agniveer: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਕੋਠੇ ਚਹਿਲ ਦੇ ਰਹਿਣ ਵਾਲੇ ਅਗਨੀਵੀਰ ਦੇ ਸ਼ਹੀਦ ਹੋਣ ਦੀ ਖਬਰ ਆਈ ਹੈ। ਜਿਵੇਂ ਸ਼ਹੀਦ ਅਗਨੀਵੀਰ ਦੀ ਸ਼ਹਾਦਤ ਦਾ ਪਤਾ ਪਿੰਡ ਪਹੁੰਚਿਆ ਤਾਂ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਅਨੁਸਾਰ 22 ਸਾਲਾ ਅਗਨੀਵੀਰ ਅਕਾਸ਼ਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕੋਠੇ ਚਹਿਲ ਦੇ ਵੀਰਵਾਰ ਸਵੇਰੇ ਜੰਮੂ ‘ਚ ਡਿਊਟੀ ਦੌਰਾਨ ਸ਼ਹੀਦ ਹੋਣ ਦਾ ਸਮਾਚਾਰ ਮਿਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਅਕਾਸ਼ਦੀਪ ਸਿੰਘ ਦੇ ਗੋਲੀ ਲੱਗਣ ਕਾਰਨ ਉਹ ਸ਼ਹੀਦ ਹੋਇਆ ਹੈ। ਦੇਸ਼ ਲਈ ਉਸਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਹਾਲਾਂਕਿ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ।

ਇਹ ਵੀ ਪੜ੍ਹੋ: Protest March: ਸੰਯੁਕਤ ਕਿਸਾਨ ਮੋਰਚੇ ਵੱਲੋਂ ਰੋਸ ਮਾਰਚ

ਵਰਣਨਯੋਗ ਹੈ ਕਿ 22 ਸਾਲ ਦੇ ਅਕਾਸ਼ਦੀਪ ਸਿੰਘ ਨੇ ਕਰੀਬ ਢਾਈ ਸਾਲ ਪਹਿਲਾਂ ਅਗਨੀਵੀਰ ਵਜੋਂ ਫੌਜ ਵਿਚ ਭਰਤੀ ਹੋਇਆ ਸੀ। ਅਕਾਸ਼ਦੀਪ ਸਿੰਘ ਸਿੱਖ ਰੈਜੀਮੈਂਟ ਵਿੱਚ ਤਾਇਨਾਤ ਸੀ ਅਤੇ ਜੰਮੂ ਵਿੱਚ ਤਾਇਨਾਤ ਸੀ। ਉਨ੍ਹਾਂ ਦੇ ਬਲੀਦਾਨ ਦੀ ਖ਼ਬਰ ਅੱਜ ਸਵੇਰੇ ਆਈ।ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਛੁੱਟੀ ਪੂਰੀ ਕਰਨ ਤੋਂ ਬਾਅਦ ਵੀ ਅਪ੍ਰੈਲ ਨੂੰ ਡਿਊਟੀ ’ਤੇ ਵਾਪਸ ਗਿਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੀ ਮਾਂ ਨਾਲ ਕੱਲ੍ਹ ਸ਼ਾਮ ਨੂੰ ਹੀ ਗੱਲ ਕੀਤੀ ਸੀ। ਅੱਜ ਸਵੇਰੇ ਹੀ ਉਸ ਦੇ ਸ਼ਹੀਦ ਹੋਣ ਦੀ ਖਬਰ ਆ ਗਈ ਜਿਸ ਦੇ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਮ੍ਰਿਤਕ ਦੇਹ ਉਨਾਂ ਦੇ ਪਿੰਡ ਸ਼ੁੱਕਰਵਾਰ ਨੂੰ ਪਹੁੰਚੇਗੀ।

Faridkot Agniveer
Faridkot Agniveer: ਜੰਮੂ-ਕਸ਼ਮੀਰ ’ਚ ਫਰੀਦਕੋਟ ਦਾ ਅਗਨੀਵੀਰ ਸ਼ਹੀਦ, ਇਲਾਕੇ ’ਚ ਸੋਗ ਦੀ ਲਹਿਰ

ਇਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਖਬਰ ਕਾਰਨ ਸਵੇਰ ਤੋਂ ਹੀ ਪਿੰਡ ਅਤੇ ਇਲਾਕੇ ‘ਚ ਸੋਗ ਦੀ ਲਹਿਰ ਹੈ। ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਲਵਿੰਦਰ ਸਿੰਘ ਉਨ੍ਹਾਂ ਦਾ ਪੁਰਾਣਾ ਮਿੱਤਰ ਹੈ ਅਤੇ ਉਹ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਬਲਵਿੰਦਰ ਸਿੰਘ ਅਤੇ ਸਮੁੱਚੇ ਪਰਿਵਾਰ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ਣ।ਡੀ ਕੇ