Sirsa News: ਯੋਗ ਕੋਚ ਨੇ ਆਪਣੀਆਂ ਪ੍ਰਾਪਤੀਆਂ ਦਾ ਪੂਰਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ
- 68 ਸਾਲ ਦੀ ਉਮਰ ’ਚ ਸ਼ੁਰੂ ਕੀਤਾ ਸੀ ਅਭਿਆਸ, ਹੁਣ ਤੱਕ ਜਿੱਤ ਚੁੱਕੇ 500 ਤੋਂ ਜ਼ਿਆਦਾ ਤਮਗੇ | Sirsa News
Sirsa News: ਸਰਸਾ (ਸੱਚ ਕਹੂੰ ਨਿਊਜ)। ਇਨਸਾਨ ’ਚ ਜੇਕਰ ਜਜ਼ਬਾ ਤੇ ਹੌਂਸਲਾ ਹੋਵੇ ਤਾਂ ਉਹ ਕੁਝ ਵੀ ਹਾਸਲ ਕਰ ਸਕਦਾ ਹੈ। ਬੇਸ਼ੱਕ ਉਹ ਉਮਰ ਦੇ ਕਿਸੇ ਵੀ ਪੜਾਅ ’ਤੇ ਕਿਉਂ ਨਾ ਹੋਵੇ। ਜਿਸ ਉਮਰ ’ਚ ਲੋਕ ਮੰਜਾ ਫੜ ਲੈਂਦੇ ਹਨ, ਉਸ ਉਮਰ ’ਚ ਇਹ ਬਜ਼ੁਰਗ ਐਥਲੀਟ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਜੋ ਬੁਢਾਪੇ ਅਤੇ ਬਿਮਾਰੀਆਂ ਨੂੰ ਮਾਤ ਦੇ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਚਾਂ ’ਚ ਆਪਣਾ ਲੋਹਾ ਮਨਵਾ ਰਹੇ ਹਨ।
ਮੈਡਲ ਮਸ਼ੀਨ (Medal Machine Ilam Chand) ਦੇ ਨਾਂਅ ਨਾਲ ਮਸ਼ਹੂਰ 91 ਸਾਲ ਦੇ ਇਲਮ ਚੰਦ ਇੰਸਾਂ ਨੇ ਇਸ ਵਾਰ ਹਰਿਆਣਾ ਦੇ ਪਲਵਲ ’ਚ ਸਥਿਤ ਗਾਇਤਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ’ਚ ਮਹਾਂਰਿਸ਼ੀ ਪਤੰਜਲੀ ਯੋਗ ਸੰਸਥਾਨ ਅਧੀਨ 10 ਤੋਂ 12 ਮਈ ਤੱਕ ਆਲ ਇੰਡੀਆ ਯੋਗਾ ਆਸਨ ਸਪੋਰਟਸ ਚੈਂਪੀਅਨਸ਼ਿਪ ’ਚ ਦੋ ਸੋਨ ਤਮਗੇ ਜਿੱਤੇ। ਮੁਕਾਬਲੇ ’ਚ ਦੇਸ਼ ਭਰ ਦੇ ਖਿਡਾਰੀਆਂ ਨੇ ਹਿੱਸਾ ਲਿਆ। Motivation
Medal Machine Ilam Chand
80 ਸਾਲ ਤੋਂ ਜ਼ਿਆਦਾ ਉਮਰ ਵਰਗ ਮੁਕਾਬਲੇ ’ਚ ਸਰਸਾ ਜ਼ਿਲ੍ਹੇ ਦੇ ਪਿੰਡ ਸ਼ਾਹ ਸਤਿਨਾਮ ਜੀ ਪੁਰਾ ਨਿਵਾਸੀ ਬਜ਼ੁਰਗ ਖਿਡਾਰੀ ਇਲਮ ਚੰਦ ਇੰਸਾਂ ਨੇ ਸੋਨ ਤਮਗਾ ਜਿੱਤਿਆ, ਜਦੋਂ ਕਿ 50 ਸਾਲ ਤੋਂ ਜ਼ਿਆਦਾ ਉਮਰ ਵਰਗੇ ਯੋਗਾ ਡੈਮੋ ਮੁਕਾਬਲੇ ’ਚ ਵੀ ਉਨ੍ਹਾਂ ਨੇ ਸੋਨ ਤਮਗਾ ਜਿੱਤਿਆ। ਆਯੋਜਕਾਂ ਨੇ ਉਨ੍ਹਾਂ ਨੂੰ ਗੈਸਟ ਆਫ ਆਨਰ ਸਨਮਾਨ ਵੀ ਦਿੱਤਾ। ਯੋਗਾ ਕੋਚ ਨੇ ਆਪਣੀਆਂ ਸਾਰੀਆਂ ਪ੍ਰਾਪਤੀਆਂ ਦਾ ਪੂਰਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਅਤੇ ਰਹਿਮਤ ਨੂੰ ਦਿੱਤਾ। Sirsa News
Read Also : Welfare Work: ਜ਼ਿੰਦਗੀ ਦੀ ਹਰ ਖੁਸ਼ੀ ਇਸ ਤਰ੍ਹਾਂ ਮਨਾਉਂਦੇ ਨੇ ਇਹ ਇਨਸਾਨੀਅਤ ਦੇ ਰਾਖੇ
ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਪਿੰਡ ਰਣਛਾੜ ਦੇ ਰਹਿਣ ਵਾਲੇ ਇਲਮ ਚੰਦ ਇੰਸਾਂ ਵਰਤਮਾਨ ’ਚ ਡੇਰਾ ਸੱਚਾ ਸੌਦਾ ਸਥਿਤ ਪਿੰਡ ਸ਼ਾਹ ਸਤਿਨਾਮ ਜੀ ਪੁਰਾ ’ਚ ਰਹਿੰਦੇ ਹਨ। ਖੇਡਣ ਤੋਂ ਪਹਿਲਾਂ ਉਹ 16 ਸਾਲ ਤੱਕ ਸਕੂਲ ਦੇ ਪ੍ਰਿੰਸੀਪਲ ਦੀਆਂ ਸੇਵਾਵਾਂ ਦੇ ਚੁੱਕੇ ਹਨ। ਯੋਗ ਦੀ ਸ਼ੁੁਰੂਆਤ ਉਨ੍ਹਾਂ ਨੇ ਸੰਨ 2000 ’ਚ ਕੀਤੀ। ਉਸ ਸਮੇਂ ਤੋਂ ਇਹ ਜਿਸ ਵੀ ਮੁਕਾਬਲੇ ’ਚ ਖੇਡਣ ਜਾਂਦੇ ਹਨ, ਓਥੋਂ ਕਈ ਤਮਗੇ ਜਿੱਤ ਕੇ ਹੀ ਪਰਤਦੇ ਹਨ।
ਇਸ ਤਰ੍ਹਾਂ ਬਦਲੀ ਜ਼ਿੰਦਗੀ : ਸੰਨ 2000 ’ਚ ਉਹ ਸ਼ੂਗਰ ਤੇ ਖੰਘ ਵਰਗੀਆਂ ਬਿਮਾਰੀਆਂ ਤੋਂ ਪੀੜਤ ਸਨ। ਉਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਭੇਂਟ ਕੀਤੀ ਤੇ ਆਪਣੀਆਂ ਸਰੀਰਕ ਪ੍ਰੇਸ਼ਾਨੀਆਂ ਬਾਰੇ ਚਰਚਾ ਕੀਤੀ ਤਾਂ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਨੂੰ ਕਸਰਤ ਤੇ ਯੋਗ ਕਰਨ ਦੀ ਸਲਾਹ ਦਿੱਤੀ।
ਹੁਣ ਤੱਕ ਜਿੱਤ ਚੁੱਕੇ ਹਨ 535 ਤੋਂ ਜ਼ਿਆਦਾ ਤਮਗੇ
ਬਜ਼ੁਰਗ ਅਥਲੀਟ ਇਲਮ ਚੰਦ ਇੰਸਾਂ ਹੁਣ ਤੱਕ 535 ਤੋਂ ਵੀ ਜ਼ਿਆਦਾ ਤਮਗੇ ਜਿੱਤ ਚੁੱਕੇ ਹਨ, ਜਿਸ ’ਚ 113 ਅੰਤਰਰਾਸ਼ਟਰੀ, 244 ਰਾਸ਼ਟਰੀ ਤੇ ਹੋਰ ਜ਼ਿਲ੍ਹਾ, ਪੇਂਡੂ ਪੱਧਰ ’ਤੇ ਤਮਗੇ ਆਪਣੇ ਨਾਂਅ ਕਰ ਚੁੱਕੇ ਹਨ। ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਲਾਈਫ ਅਚੀਵਮੈਂਟ ਐਵਾਰਡ, ਪ੍ਰਧਾਨ ਮੰਤਰੀ ਵੱਲੋਂ ਸਨਮਾਨ ਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਸਪੋਰਟਮੈਨ ਐਡਵੇਂਚਰ ’ਚ ਬਜ਼ੁਰਗ ਸਨਮਾਨ ਨਾਲ ਸਨਮਾਨਿਤ ਹਨ। ਪਿਛਲੇ ਦਿਨੀਂ ਉਨ੍ਹਾਂ ਨੂੰ ਸੰਸਦ ’ਚ ਉਪ ਰਾਸ਼ਟਰਪਤੀ ਜਗਦੀਪ ਧਨਖੜ ਤੇ ਲੋਕ ਸਭਾ ਮੈਂਬਰ ਓਮ ਬਿਰਲਾ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀ।