ਬੱਚਿਆਂ ਨੇ ਆਪਣੀ ਮਿਹਨਤ ਦੇ ਬਲਬੂਤੇ ਵਧੀਆ ਪ੍ਰਦਰਸ਼ਨ ਕਰਕੇ ਆਪਣੀ ਕਾਬਲੀਅਤ ਸਾਬਤ ਕੀਤੀ : ਪ੍ਰਿੰਸੀਪਲ ਸੰਧਿਆ ਬਠਲਾ
CBSE Results: (ਮਨੋਜ) ਮਲੋਟ। ਸੀਬੀਐਸਈ ਨਵੀਂ ਦਿੱਲੀ ਦੁਆਰਾ ਬਾਰ੍ਹਵੀਂ ਜਮਾਤ ਦੇ ਐਲਾਨੇ ਸਾਲਾਨਾ ਨਤੀਜੇ ’ਚ ਡੀਏਵੀ ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਨਵੇਂ ਰਿਕਾਰਡ ਕਾਇਮ ਕੀਤੇ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੰਧਿਆ ਬਾਠਲਾ ਨੇ ਦੱਸਿਆ ਕਿ ਆਰਟਸ ਗਰੁੱਪ ਵਿੱਚ ਪਹਿਲਾ ਸਥਾਨ ਛਵੀ ਪੁੱਤਰੀ ਵਿਕਾਸ ਛਾਬੜਾ ਨੇ 500 ਵਿੱਚੋਂ 488 ਅੰਕ (97.6%), ਦੂਜਾ ਸਥਾਨ ਮੁਸਕਾਨ ਪੁੱਤਰੀ ਅਜੈ ਕੁਮਾਰ ਨੇ 500 ਵਿੱਚੋਂ 464 ਅੰਕ (92.8%), ਤੀਜਾ ਸਥਾਨ ਸੀਰਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਨੇ 500 ਵਿੱਚੋਂ 460 ਅੰਕ (92%) ਅੰਕ ਹਾਸਲ ਕੀਤੇ।
ਇਸੇ ਤਰ੍ਹਾਂ ਕਾਮਰਸ ਗਰੁੱਪ ਵਿੱਚ ਪਹਿਲਾ ਸਥਾਨ ਗੁਰਕਮਲਪ੍ਰੀਤ ਕੌਰ ਪੁੱਤਰੀ ਗੁਰਸੇਵਕ ਸਿੰਘ ਨੇ 500 ਵਿੱਚੋਂ 474 ਅੰਕ (94.8%), ਦੂਜਾ ਸਥਾਨ ਅਨੁਰੀਤ ਕੌਰ ਪੁੱਤਰੀ ਦਵਿੰਦਰ ਸਿੰਘ ਨੇ 500 ਵਿੱਚੋਂ 471 ਅੰਕ (94.2%) ਤੇ ਤੀਜਾ ਸਥਾਨ ਹੁਸਨਪ੍ਰੀਤ ਕੌਰ ਪੁੱਤਰੀ ਹਰਜੀਤ ਸਿੰਘ ਤੇ ਗੌਰਿਕਾ ਛਾਬੜਾ ਪੁੱਤਰੀ ਵਿਸ਼ਾਲ ਛਾਬੜਾ ਨੇ 500 ਵਿੱਚੋਂ 458 ਅੰਕ (91.6%) ਅੰਕ ਹਾਸਲ ਕੀਤੇ। ਸਾਇੰਸ ਗਰੁੱਪ ਵਿੱਚ ਖਵਾਇਸ਼ ਪੁੱਤਰੀ ਨੀਰਜ ਕੁਮਾਰ ਨੇ 500 ਵਿੱਚੋਂ 462 ਅੰਕ (92.4%), ਦੂਜਾ ਸਥਾਨ ਨਾਜ਼ਿਮਾ ਪੁੱਤਰੀ ਸ਼ੈਲੀ ਕੁਮਾਰ ਨੇ 500 ਵਿੱਚੋਂ 443 ਅੰਕ (88.6%), ਜਦੋਂ ਕਿ ਤੀਜਾ ਸਥਾਨ ਜਪਜੀ ਸੰਧੂ ਪੁੱਤਰੀ ਕਮਲਜੀਤ ਸਿੰਘ ਸੰਧੂ ਨੇ 500 ਵਿੱਚੋਂ 439 ਅੰਕ (87.8%) ਅੰਕ ਪ੍ਰਾਪਤ ਕੀਤੇ। CBSE Results

ਇਹ ਵੀ ਪੜ੍ਹੋ: Welfare: ਫਿਲੀਪੀਂਸ ਦੀ ਸਾਧ-ਸੰਗਤ ਨੇ ਕੀਤਾ 34 ਯੂਨਿਟ ਖੂਨਦਾਨ
ਪ੍ਰਿੰਸੀਪਲ ਸ਼੍ਰੀਮਤੀ ਸੰਧਿਆ ਬਾਠਲਾ ਨੇ ਕਿਹਾ ਕਿ ਬੱਚਿਆਂ ਨੇ ਆਪਣੀ ਮਿਹਨਤ ਦੇ ਬਲਬੂਤੇ ਵਧੀਆ ਪ੍ਰਦਰਸ਼ਨ ਕਰਕੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਇਹ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਣਵੱਤਾ ਵਾਲੀ ਸਿੱਖਿਆ ਲਈ ਮਸ਼ਹੂਰ ਡੀਏਵੀ ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮਲੋਟ ਨੇ 12ਵੀਂ ਜਮਾਤ ਦੀਆਂ ਸੀਬੀਐਸਈ ਬੋਰਡ ਪ੍ਰੀਖਿਆਵਾਂ ਵਿੱਚ ਨਵੇਂ ਰਿਕਾਰਡ ਕਾਇਮ ਕਰਕੇ ਸਕੂਲ, ਸ਼ਹਿਰ, ਮਾਪਿਆਂ ਅਤੇ ਅਧਿਆਪਕਾਂ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਰਵੀ ਛਾਬੜਾ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਸਖ਼ਤ ਮਿਹਨਤ ਨਾਲ ਸਭ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਲਈ ਕਦੇ ਵੀ ਸਖ਼ਤ ਮਿਹਨਤ ਤੋਂ ਭੱਜਣਾ ਨਹੀਂ ਚਾਹੀਦਾ। ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਲਗਾਤਾਰ ਅੱਗੇ ਵਧਦੇ ਰਹਿਣਾ ਚਾਹੀਦਾ ਹੈ।