ਦੇਸ਼ ਵਿਰੋਧੀ ਜਾਸੂਸੀ ਗਤੀਵਿਧੀਆਂ ’ਚ ਸ਼ਾਮਲ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
Malerkotla News: ਮਲੇਰਕੋਟਲਾ (ਗੁਰਤੇਜ ਜੋਸ਼ੀ)। ਮਾਲੇਰਕੋਟਲਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਆਪਣੇ ਦੇਸ਼ ਦੀ ਦੂਸਰੇ ਦੇਸ਼ ਨੂੰ ਜਾਣਕਾਰੀ ਦੇਣ ਦੇ ਮਾਮਲੇ ’ਚ ਇੱਕ ਔਰਤ ਸਮੇਤ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ। ਇਸ ਸਬੰਧੀ ਐਸਐਸਪੀ ਗਗਨ ਅਜੀਤ ਮਾਲੇਰਕੋਟਲਾ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਾਲੇਰਕੋਟਲਾ ਪੁਲਿਸ ਵੱਲੋਂ ਸੈਂਟਰਲ ਖੁਫੀਆਂ ਏਜੰਸੀਆ ਦੇ ਸਹਿਯੋਗ ਨਾਲ ਮਹੱਤਵਪੂਰਨ ਸਫਲਤਾ ਹਾਸਲ ਕਰਦੇ ਹੋਏ ਥਾਣਾ ਸਿਟੀ-2 ਮਾਲੇਰਕੋਟਲਾ ਵਿਖੇ ਮੁਕਦਮਾ ਦਰਜ ਕਰਕੇ ਪਾਕਿਸਤਾਨ ਹਾਈ ਕਮਿਸ਼ਨ ਨਵੀਂ ਦਿੱਲੀ ’ਚ ਤਾਇਨਾਤ ਇੱਕ ਪਾਕਿਸਤਾਨੀ ਅੰਬੈਸੀ ਦੇ ਅਧਿਕਾਰੀ ਨਾਲ ਜੁੜੀਆਂ ਦੇਸ਼ ਵਿਰੋਧੀ ਜਾਸੂਸੀ ਗਤੀਵਿਧੀਆਂ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਖਬਰ ਵੀ ਪੜ੍ਹੋ : Punjab News: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸੂਬੇ ’ਚ ਪਹਿਲੀ ਵਾਰ ਲਾਗੂ ਹੋਵੇਗੀ ਇਹ ਨੀਤੀ
ਉਨ੍ਹਾਂ ਦੱਸਿਆ ਕਿ ਮਲੇਰਕੋਟਲਾ ਪੁਲਿਸ ਨੇ ਪਾਕਿਸਤਾਨੀ ਅਧਿਕਾਰੀ ਨੂੰ ਜਾਣਕਾਰੀ ਦੇਣ ਦੇ ਦੋਸ਼ ’ਚ ਇੱਕ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਜੋ ਫਰਵਰੀ 2025 ਦੌਰਾਨ ਪਾਕਿਸਤਾਨ ਹਾਈ ਕਮਿਸ਼ਨ ਦੂਤਾਵਾਸ ਦਫਤਰ, ਨਵੀਂ ਦਿੱਲੀ ਵੀਜਾ ਲਗਵਾਉਣ ਲਈ ਗਈ ਸੀ ਜਿੱਥੇ ਉਸਦੀ ਮੁਲਾਕਾਤ ਇੱਕ ਪਾਕਿਸਤਾਨੀ ਅਧਿਕਾਰੀ ਨਾਲ ਹੋਈ, ਜੋ ਕਿ ਪਾਕਿਸਤਾਨ ਹਾਈ ਕਮਿਸ਼ਨ ਦੂਤਾਵਾਸ ਦਫਤਰ, ਨਵੀਂ ਦਿੱਲੀ ’ਚ ਇੱਕ ਅਧਿਕਾਰੀ ਵਜੋਂ ਤਾਇਨਾਤ ਹੈ। ਉਹ ਉਸ ਦੀ ਸਰਸ ਬਣ ਗਈ ਤੇ ਉਸਨੂੰ ਭਾਰਤ ਬਾਰੇ ਸਵੇਦਣ ਸ਼ੀਲ ਜਾਣਕਾਰੀ/ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ ਜੋ ਪਾਕਿਸਤਾਨ ਸਰਕਾਰ ਨੂੰ ਅੱਗੇ ਪ੍ਰਦਾਨ ਕੀਤੀਆ ਜਾਣਗੀਆ। ਜਾਣਕਾਰੀ ਪ੍ਰਦਾਨ ਕਰਨ ਦੇ ਬਦਲੇ, ਪਾਕਿਸਤਾਨੀ ਅਧਿਕਾਰੀ ਨੇ ਔਨ ਲਾਈਨ ਲੈਣ-ਦੇਣ ਰਾਹੀ ਮੁਲਜ਼ਮ ਔਰਤ ਉਕਤ ਨੂੰ ਪੈਸੇ ਭੇਜੇ।
ਇਸ ਦੇ ਆਧਾਰ ਤੇ ਐਫਆਈਆਰ ਨੰਬਰ 98 ਮਿਤੀ 08.05.2023 ਅਧੀਨ ਕਮਿਸ਼ਨ ਦਫ਼ਤਰ, ਨਵੀਂ ਦਿੱਲੀ ਵਿਖੇ ਤਾਇਨਾਤ ਅਧਿਕਾਰੀ ਵਿਰੁੱਧ ਦੀ ਦਰਜ ਕੀਤੀ ਗਈ ਹੈ। ਭਰੋਸੇਯੋਗ ਗੁਪਤ ਸੂਚਨਾ ’ਤੇ ਕਾਰਵਾਈ ਕਰਦੇ ਹੋਏ, ਦੋਸ਼ੀ ਔਰਤ ਨੂੰ 08.05.2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਔਰਤ ਨੇ ਖੁਲਾਸਾ ਕੀਤਾ ਕਿ ਉਹ 21 ਅਪ੍ਰੈਲ ਨੂੰ ਜਾਣਕਾਰੀ ਦੇ ਅਦਾਨ-ਪ੍ਰਦਾਨ ਦੇ ਉਦੇਸ਼ ਨਾਲ ਪਾਕਿਸਤਾਨੀ ਅਧਿਕਾਰੀ ਨੂੰ ਮਿਲਣ ਗਈ ਸੀ ਅਤੇ ਇਹ ਵੀ ਖੁਲਾਸਾ ਕੀਤਾ ਕਿ ਮਾਰਚ 2025 ਦੇ ਮਹੀਨੇ ਵਿੱਚ ਉਸਨੂੰ ਪਾਕਿਸਤਾਨੀ ਅਧਿਕਾਰੀ ਦੇ ਨਿਰਦੇਸ਼ਾਂ ’ਤੇ ਇੱਕ ਹੋਰ ਮੁਲਜ਼ਮ ਵਿਅਕਤੀ ਰਾਹੀਂ 10,000 ਦੀ ਰਕਮ ਪ੍ਰਾਪਤ ਹੋਈ। Malerkotla News
ਪਾਕਿਸਤਾਨੀ ਅਧਿਕਾਰੀ ਨੇ ਮੁਲਜ਼ਮ ਔਰਤ ਨੂੰ ਇਹ ਵੀ ਦੱਸਿਆ ਕਿ ਇੱਕ ਹੋਰ ਮੁਲਜ਼ਮ ਵਿਅਕਤੀ ਉਸਦਾ ਸਰਸ ਹੈ ਜੋ ਨਿਯਮਿਤ ਤੌਰ ’ਤੇ ਉਸ ਦੇ ਸੰਪਰਕ ਵਿੱਚ ਰਹਿੰਦਾ ਹੈ ਅਤੇ ਭਾਰਤ ਵਿਰੁੱਧ ਜਾਣਕਾਰੀ ਕੱਠੀ ਕਰਦਾ ਹੈ। ਇਸ ਦੇ ਆਧਾਰ ’ਤੇ ਮੁਲਜ਼ਮ ਵਿਅਕਤੀ ਨੂੰ ਨਾਮਜਦ ਕੀਤਾ ਗਿਆ ਤੇ 09/05/2025 ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ, ਦੋਸ਼ੀ ਔਰਤ ਨੂੰ ਪਾਕਿਸਤਾਨੀ ਅਧਿਕਾਰੀ ਤੋਂ 20,000 ਰੁਪਏ ਦੀ ਰਕਮ ਹਾਸਲ ਹੋਈ। ਮੁਲਜ਼ਮ ਔਰਤ, ਪਾਕਿਸਤਾਨੀ ਅਧਿਕਾਰੀ ਦੁਆਰਾ ਭੇਜੇ ਗਏ ਪੈਸੇ ਦਾ ਇੱਕ ਹਿੱਸਾ ਆਪਣੇ ਕੋਲ ਰੱਖਦੀ ਸੀ ਅਤੇ ਉਸਦੇ ਨਿਰਦੇਸ਼ਾਂ ਅਨੁਸਾਰ ਪਾਕਿਸਤਾਨੀ ਅਧਿਕਾਰੀ ਦੇ ਹੋਰ ਸੋਰਸਾਂ ਨੂੰ ਪੈਸੇ ਭੇਜਦੀ ਸੀ। ਦੋਵਾਂ ਮੁਲਜ਼ਮਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਤੇ ਪੁਲਿਸ ਰਿਮਾਂਡ ਪ੍ਰਾਪਤ ਕਰ ਲਿਆ ਗਿਆ ਹੈ। ਉਨ੍ਹਾਂ ਵੱਲੋਂ ਕੀਤੇ ਗਏ ਪੈਸੇ ਦੇ ਫੁੱਲ ਦਾ ਪਤਾ ਲਗਾਉਣ ਅਤੇ ਸਮੂਹ ਦੇ ਹੋਰ ਮੈਂਬਰਾਂ, ਜੇਕਰ ਕੋਈ ਹੈ, ਦਾ ਖੁਲਾਸਾ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।