Indian Weapons System: ਮਿਜ਼ਾਈਲ ਸਿਸਟਮ ਨੇ ਪਾਕਿਸਤਾਨ ਨੂੰ ਜ਼ਬਰਦਸਤ ਸੱਟ ਮਾਰੀ
Indian Weapons System: ਨਵੀਂ ਦਿੱਲੀ (ਏਜੰਸੀ)। ਭਾਰਤ ਦੀਆਂ ਸਵਦੇਸ਼ੀ ਮਿਜ਼ਾਈਲਾਂ ਨੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਹੈ। ਭਾਰਤ ’ਚ ਵਿਕਸਤ ਤੇ ਬਣੀ ਆਕਾਸ਼ ਮਿਜ਼ਾਈਲ ਸਿਸਟਮ ਨੇ ਪਾਕਿਸਤਾਨ ਨੂੰ ਜ਼ਬਰਦਸਤ ਸੱਟ ਮਾਰੀ ਹੈ। ਆਕਾਸ਼ ਮਿਜ਼ਾਈਲ ਦੀ ਜ਼ਬਰਦਸਤ ਮਾਰਕ ਸਮਰਥਾ ਤੇ ਕਾਮਯਾਬੀ ਨੂੰ ਦੇਖਦੇ ਹੋਏ ਹੁਣ ਇਸਨੂੰ ਵਿਆਪਕ ਪੱਧਰ ’ਤੇ ਤੈਨਾਤ ਕੀਤਾ ਜਾ ਰਿਹਾ ਹੈ। ਆਕਾਸ਼ ਮਿਜ਼ਾਈਲ ਦੀ ਨਵੀਂ ਯੂਨਿਟ ਨੂੰ ਫਾਰਵਰਡ ਏਰੀਆ ’ਚ ਤੈਨਾਤ ਕੀਤਾ ਜਾ ਰਿਹਾ ਹੈ। Operation Sindoor
Indian Weapons System
ਰੱਖਿਆ ਅਧਿਕਾਰੀਆਂ ਦੇ ਮੁਤਾਬਿਕ, ਆਕਾਸ਼ ਮਿਜ਼ਾਈਲ ਸਿਸਟਮ ਭਾਰਤੀ ਸਮੁੰਦਰੀ ਫੌਜ ਤੇ ਹਵਾਈ ਫੌਜ ਦੋਵਾਂ ਕੋਲ ਉਪਲੱਭਧ ਹੈ। ਪਾਕਿਸਤਾਨ ਹੱਦ ’ਤੇ ਤੈਨਾਤ ਹਵਾਈ ਫੌਜ ਤੇ ਸਮੁੰਦਰੀ ਫੌਜ ਦੀ ਯੂਨਿਟ ਆਕਾਸ਼ ਮਿਜ਼ਾਈਲਾਂ ਨਾਲ ਲੈਸ ਹੈ ਅਤੇ ਇਸਦਾ ਇਸਤੇਮਾਲ ਕਰ ਰਹੀ ਹੈ। ਸਵਦੇਸ਼ੀ ਤੌਰ ’ਤੇ ਵਿਕਸਤ ‘ਆਕਾਸ਼’ ਸਿਸਟਮ ’ਚ ਸਤਹਿ ਤੋਂ ਹਵਾ ’ਚ ਵਾਰ ਕਰਨ ਵਾਲੀ ਮੱਧਮ ਦੂਰੀ ਦੀ ਮਿਜ਼ਾਈਲ ਹੈ। ਇਸ ਸਿਸਟਮ ਨੂੰ ਡੀਆਰਡੀਓ ਨੇ ਡਿਜਾਈਨ ਕੀਤਾ ਹੈ। ਇਸਦੀ ਰੇਂਜ 25 ਤੋਂ 30 ਕਿਲੋਮੀਟਰ ਦੀ ਹੈ। ਇਹ ਆਪਣੀ ਤੈਨਾਤੀ ਦੀ ਥਾਂ ਤੋਂ 20 ਤੋਂ 30 ਕਿਲੋਮੀਟਰ ਤੱਕ ਦੀ ਦੂਰੀ ਤੱਕ ਦੇ ਟਾਰਗੇਟ ਨੂੰ ਨਸ਼ਟ ਕਰ ਸਕਦੀ ਹੈ। ਇਹ ‘ਰਡਾਰ ਬੇਸਡ ਕਮਾਂਡ ਗਾਈਡੈਂਸ’ ਦੇ ਅਧੀਨ ਦੁਸ਼ਮਣ ਦੇ ਟੀਚੇ ’ਤੇ ਬੇਹੱਦ ਸਟੀਕਤਾ ਨਾਲ ਹਮਲਾ ਕਰਦੀ ਹੈ
ਪਾਕਿਸਤਾਨ ਕਰ ਰਿਹਾ ਚਾਈਨੀਜ਼ ਮਾਲ ਦੀ ਵਰਤੋਂ | Operation Sindoor
ਆਕਾਸ਼ ਮਿਜ਼ਾਈਲ ਨੇ ਪਾਕਿਸਤਾਨ ਦੇ ਜੇਐੱਫ-17 ਜੈੱਟ ਨੂੰ ਮਾਰ ਸੁੱਟਿਆ ਹੈ। ਪਾਕਿਸਤਾਨ ਨੂੰ ਇਹ ਫਾਈਟਰ ਜੈੱਟ ਚੀਨ ਤੋਂ ਮਿਲੇ ਹਨ। ਪਾਕਿਸਤਾਨ ਇਨ੍ਹਾਂ ਜਹਾਜ਼ਾਂ ਦੀ ਸਪਲਾਈ, ਮੁਰੰਮਤ ਤੇ ਟੇ੍ਰਨਿੰਗ ਲਈ ਪੂਰੀ ਤਰ੍ਹਾਂ ਨਾਲ ਚੀਨ ’ਤੇ ਨਿਰਭਰ ਹੈ। ਭਾਰਤ ਇਸ ਮੁਕਾਬਲੇ ’ਚ ਸਵਦੇਸ਼ੀ ਹਥਿਆਰ ਪ੍ਰਣਾਲੀਆਂ ਦੀ ਵਰਤੋਂ ਕਰ ਰਿਹਾ ਹੈ। ਦੂਜੇ ਪਾਸੇ, ਪਾਕਿਸਤਾਨ ਆਪਣੇ ਜ਼ਿਆਦਾਤਰ ਹਥਿਆਰਾਂ ਲਈ ਵਿਦੇਸ਼ਾਂ ਤੋਂ ਆਯਾਤ ਹਥਿਆਰ ਪ੍ਰਣਾਲੀਆਂ ’ਤੇ ਨਿਰਭਰ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਵਿਦੇਸ਼ ਤੋਂ ਮਿਲੇ ਇਨ੍ਹਾਂ ਹਥਿਆਰਾਂ ਤੇ ਜਹਾਜ਼ਾਂ ਦੀ ਤਕਨੀਕ ਸਬੰਧੀ ਪੂਰੀ ਜਾਣਕਾਰੀ ਵੀ ਪਾਕਿਸਤਾਨ ਕੋਲ ਨਹੀਂ ਹੈ।
Indian Weapons System
ਇਨ੍ਹਾਂ ਹਥਿਆਰਾਂ ਦੇ ਇਸਤੇਮਾਲ ਦੀ ਸਮੁੱਚੀ ਟ੍ਰੇਨਿੰਗ ਵੀ ਪਾਕਿਸਤਾਨੀ ਫੌਜ ਕੋਲ ਨਹੀਂ ਹੈ। ਪਾਕਿਸਤਾਨੀ ਫੌਜ ਜੇਐੱਫ-17, ਜੇਐੱਫ-10 ਵਰਗੇ ਚਾਇਨੀਜ਼ ਜਹਾਜ਼ਾਂ ਦਾ ਇਸਤੇਮਾਲ ਕਰ ਰਹੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨੇ ਨਿਯਮਾਂ ਦਾ ਉਲੰਘਣ ਕਰਦੇ ਹੋਏ ਅਮਰੀਕਾ ਤੋਂ ਮਿਲੇ ਐੱਫ-16 ਜਹਾਜ਼ਾਂ ਦਾ ਇਸਤੇਮਾਲ ਵੀ ਭਾਰਤ ’ਚ ਨਾਗਰਿਕ ਟਿਕਾਣਿਆਂ ’ਤੇ ਹਮਲੇ ਲਈ ਕੀਤਾ। ਦੂਜੇ ਪਾਸੇ, ਪਾਕਿਸਤਾਨ ਨੇ ਆਪਣੀ ਪੀਐੱਲ-15 ਮਿਜ਼ਾਈਲਾਂ ਦੀ ਵਰਤੋਂ ਭਾਰਤ ਖਿਲਾਫ ਕੀਤੀ ਹੈ
Read Also : Mall Singh Wala Mansa: ਮਾਨਸਾ ਦੇ ਇਸ ਪਿੰਡ ‘ਚ ਡਿੱਗੇ ਮਿਜਾਇਲ ਦੇ ਪੁਰਜੇ