ਬਣਾਈ ਲਾਰਜੈਸਟ ‘ਬਰਡਜ਼ ਨਰਚਰਿੰਗ’ ( Birds Nurturing ) ਆਕ੍ਰਿਤੀ
-
20,340 ਸਕੇਅਰ ਫੁੱਟ ‘ਚ ਬਣੀ ਆਕ੍ਰਿਤੀ
ਸਰਸਾ: ਮਾਨਵਤਾ ਭਲਾਈ ਕਾਰਜਾਂ ਵਿੱਚ ਮੋਹਰੀ ਡੇਰਾ ਸੱਚਾ ਸੌਦਾ ਨੇ ਇੱਕ ਹੋਰ ਵਿਸ਼ਵ ਰਿਕਾਰਡ ਬਣਾਇਆ। ਵੱਖ-ਵੱਖ ਅਨਾਜਾਂ ਦੇ ਬੀਜਾਂ ਰਾਹੀਂ ਵਿਸ਼ਵ ਦਾ ਸਭ ਤੋਂ ਵੱਡਾ ‘ਲਾਰਜੈਸਟ ਬਰਡਜ਼ ਨਰਚਰਿੰਗ’ ( Birds Nurturing ) ਮਾਜੈਕ ਬਣਾ ਕੇ ਆਮ ਲੋਕਾਂ ਨੂੰ ਪੰਛੀਆਂ ਦੀ ਸੰਭਾਲ ਕਰਨ ਦਾ ਮਹਾਂ ਸੰਦੇਸ਼ ਦਿੱਤਾ। ਸਥਾਨਕ ਸ਼ਾਹ ਸਤਿਨਾਮ ਜੀ ਧਾਮ ਵਿੱਚ 20,340 ਸਕੇਅਰ ਫੁੱਟ ਆਕਾਰ ਵਿੱਚ ਵੱਖ-ਵੱਖ ਅਨਾਜਾਂ ਨਾਲ ਬਣਾਈ ਇਸ ਆਕ੍ਰਿਤੀ ਨੂੰ ਵੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਆਏ। ਇਸ ਆਕ੍ਰਿਤੀ ਨੂੰ ਬਣਾਉਣ ਵਿੱਚ 3737.48 ਕਿੱਲੋ ਅਨਾਜ ਦੇ ਦਾਣਿਆਂ ਦੀ ਵਰਤੋਂ ਕੀਤੀ ਗਈ। ਵਿਸ਼ਾਲ ਆਕ੍ਰਿਤੀ ਵਿੱਚ ਪੰਛੀ ਦਾਣਾ ਚੁਗਦੇ ਅਤੇ ਪਾਣੀ ਪੀਂਦੇ ਹੋਏ ਦਰਸਾਏ ਗਏ ਹਨ, ਜੋ ਕਿ ਇੱਕ ਅਤੀ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੇ ਹਨ।
3737.48 ਕਿੱਲੋ ਅਨਾਜ ਦੀ ਹੋਈ ਵਰਤੋਂ
ਜਾਣਕਾਰੀ ਦਿੰਦਿਆਂ ਕਨਵੀਨਰ ਪੁਸ਼ਪਾ ਇੰਸਾਂ ਨੇ ਦੱਸਿਆ ਕਿ ਡਾ. ਐੱਮਐੱਸਜੀ ਦੇ ਪਵਿੱਤਰ ਦਿਸ਼ਾ-ਨਿਰਦੇਸ਼ਨ ਵਿੱਚ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 131 ਮਾਨਵਤਾ ਭਲਾਈ ਕਾਰਜਾਂ ਵਿੱਚੋਂ 37ਵੇਂ ਸੇਵਾ ਕਾਰਜ ‘ਪੰਛੀਆਂ ਲਈ ਦਾਣਾ ਪਾਣੀ ਦਾ ਪ੍ਰਬੰਧ ਕਰਨ ਦਾ’ ਸੰਕਲਪ ਹੈ। ਆਕ੍ਰਿਤੀ ਬਣਾਉਣ ਲਈ 304 ਲੋਕਾਂ (ਆਰਟਿਸਟ) ਨੇ ਆਪਣਾ ਅਹਿਮ ਯੋਗਦਾਨ ਦਿੱਤਾ ਅਤੇ 14 ਘੰਟਿਆਂ ਵਿੱਚ 113 ਗੁਣਾ 180 ਸਕੇਅਰ ਫੁੱਟ ਵਿੱਚ ਵਿਸ਼ਾਲ ਚਿੱਤਰ ਨੂੰ ਜ਼ਮੀਨ ‘ਤੇ ਉਕੇਰਿਆ। ਵੀਰਵਾਰ ਸਵੇਰੇ 4:30 ਵਜੇ ਤੋਂ ਸ਼ਾਮ 6:30 ਵਜੇ ਤੱਕ ਬੀਜ ਨਾਲ ਬੀਜ ਜੋੜ ਕੇ ਇਸ ਅਦਭੁੱਤ ਆਕ੍ਰਿਤੀ ਨੂੰ ਬਣਾਇਆ ਗਿਆ। ਇੰਨੀ ਵੱਡੀ ਆਕ੍ਰਿਤੀ ਨੂੰ ਬਣਾਉਣ ਵਿੱਚ 3737.48 ਕਿੱਲੋ ਵੱਖ-ਵੱਖ ਅਨਾਜ ਦੀ ਵਰਤੋਂ ਹੋਈ। ਇਸ ਆਕ੍ਰਿਤੀ ਨੂੰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਤੇ ਏਸ਼ੀਆ ਬੁੱਕ ਆਫ਼ ਰਿਕਾਰਡ ਵਿੱਚ ਦਰਜ਼ ਕਰਵਾਉਣ ਲਈ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਦੇ ਨਾਂਅ ਮਾਨਵਤਾ ਭਲਾਈ ਕਾਰਜਾਂ ਵਿੱਚ 79 ਵਿਸ਼ਵ ਰਿਕਾਰਡ ਦਰਜ਼ ਹਨ।
ਕੁੱਲ ਅਨਾਜ ਦੀ ਹੋਈ ਵਰਤੋਂ:
ਕਣਕ: 3046.35 ਕਿੱਲੋਗ੍ਰਾਮ
ਕਾਲੀ ਦਾਲ (ਮਾਂਹ): 83.04 ਕਿੱਲੋਗ੍ਰਾਮ
ਹਰੀ ਦਾਲ: 91.78 ਕਿੱਲੋਗ੍ਰਾਮ
ਮੱਕੀ: 106.07 ਕਿੱਲੋਗ੍ਰਾਮ
ਮੂੰਗ ਦਾਲ ਲਾਲ: 100.87 ਕਿੱਲੋਗ੍ਰਾਮ
ਜਵਾਰ: 34 ਕਿੱਲੋਗ੍ਰਾਮ
ਬਾਜਰਾ: 17.44 ਕਿੱਲੋਗ੍ਰਾਮ
ਸਰ੍ਹੋਂ: 166.99 ਕਿੱਲੋਗ੍ਰਾਮ
ਛੋਲਿਆਂ ਦੀ ਦਾਲ: 90.94 ਕਿੱਲੋਗ੍ਰਾਮ
ਕੁੱਲ: 3737.48 ਕਿੱਲੋਗ੍ਰਾਮ
ਆਕ੍ਰਿਤੀ ਬਣਾਉਣ ਵਿੱਚ ਵਰਤੇ ਗਏ ਅਨਾਜ ਵਿੱਚ ਮੱਕੀ ਨੂੰ ਬੀਜ ਦੇ ਰੂਪ ਵਿੱਚ, ਜਵਾਬ ਤੇ ਬਾਜਰਾ ਪੰਛੀਆਂ ਲਈ ਚੋਗੇ ਦੇ ਰੂਪ ਵਿੱਚ ਅਤੇ ਕਣਕ, ਛੋਲੇ, ਸਰ੍ਹੋਂ, ਕਾਲੀ ਮਾਂਹ, ਮੂੰਗ ਨੂੰ ਸਾਧ-ਸੰਗਤ ਲਈ ਲੰਗਰ ਭੋਜਨ ਦੇ ਰੂਪ ਵਿੱਚ ਵਰਤਿਆ ਜਾਵੇਗਾ।
ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ‘ਤੇ ਅਮਲ ਕਰਦਿਆਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੰਛੀਆਂ ਲਈ ਦਾਣਾ-ਪਾਣੀ ਦਾ ਇੰਤਜ਼ਾਮ ਕਰ ਰਹੀ ਹੈ। ਭਿਆਨਕ ਗਰਮੀ ਦੇ ਮੌਸਮ ਵਿੱਚ ਸਾਧ-ਸੰਗਤ ਪੰਛੀਆਂ ਲਈ ਦਰੱਖਤਾਂ ‘ਤੇ ਬਨਾਉਟੀ ਆਲ੍ਹਣੇ ਬੰਨ੍ਹ ਕੇ ਰੋਜਾਨਾ ਦਾਣਾ ਤੇ ਪਾਣੀ ਪਾਉਂਦੇ ਹਨ। ਆਮ ਲੋਕ ਵੀ ਪੰਛੀਆਂ ਦੀ ਸੁਰੱਖਿਆ ਪ੍ਰਤੀ ਸੁਚੇਤ ਹੋਣ, ਇਸੇ ਮਕਸਦ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਵਿਸ਼ਾਲ ਆਕ੍ਰਿਤੀ ਬਣਾਈ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।