IPL 2025
IPL 2025: ਸਪੋਰਟਸ ਡੈਸਕ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਐਚਪੀਸੀਏ ਸਟੇਡੀਅਮ ’ਚ ਤਕਨੀਕੀ ਖਰਾਬੀ ਕਾਰਨ ਵੀਰਵਾਰ ਨੂੰ ਪੰਜਾਬ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਵਿਚਕਾਰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ 58ਵਾਂ ਮੈਚ ਰੱਦ ਕਰ ਦਿੱਤਾ ਹੈ। ਇਸ ਦੌਰਾਨ, ਬੀਸੀਸੀਆਈ ਦੀ ਇੱਕ ਮੀਟਿੰਗ ਸ਼ੁੱਕਰਵਾਰ ਨੂੰ ਹੋ ਰਹੀ ਹੈ ਜਿਸ ’ਚ ਇਹ ਫੈਸਲਾ ਲਿਆ ਜਾਵੇਗਾ ਕਿ ਆਈਪੀਐਲ ਕਰਵਾਇਆ ਜਾਵੇਗਾ ਜਾਂ ਰੱਦ ਕੀਤਾ ਜਾਵੇਗਾ। ਦੂਜੇ ਪਾਸੇ, ਬੀਸੀਸੀਆਈ ਆਪਣੇ ਸਾਰੇ ਵਿਕਲਪ ਖੁੱਲ੍ਹੇ ਰੱਖ ਰਿਹਾ ਹੈ, ਜਿਸ ’ਚ ਲੀਗ ਨੂੰ ਅਸਥਾਈ ਤੌਰ ’ਤੇ ਰੋਕਣ ਜਾਂ ਟੂਰਨਾਮੈਂਟ ਦੇ ਸ਼ਡਿਊਲ ਨੂੰ ਬਦਲਣ ਦੀ ਸੰਭਾਵਨਾ ਸ਼ਾਮਲ ਹੈ। IPL 2025
ਇਹ ਖਬਰ ਵੀ ਪੜ੍ਹੋ : India Pakistan Tension: ਸਵੇਰੇ-ਸਵੇਰੇ ਚੰਡੀਗੜ੍ਹ ’ਚ ਵੱਜੇ ਸਾਇਰਨ, ਸਭ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ, ਜਾਣੋ ਹੁਣ…
ਬੀਸੀਸੀਆਈ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਇੰਡੀਅਨ ਐੱਕਸਪ੍ਰੈੱਸ ਨੂੰ ਦੱਸਿਆ, ‘ਅਸੀਂ ਸਥਿਤੀ ’ਤੇ ਨਜ਼ਰ ਰੱਖ ਰਹੇ ਹਾਂ, ਸਰਕਾਰ ਦੀ ਸਲਾਹ ਲੈ ਰਹੇ ਹਾਂ ਅਤੇ ਕੱਲ੍ਹ ਆਈਪੀਐਲ ਬਾਰੇ ਅੰਤਿਮ ਫੈਸਲਾ ਲਵਾਂਗੇ।’ ਹਾਲਾਤ ਹਰ ਰੋਜ਼ ਬਦਲ ਰਹੇ ਹਨ। ਅਸੀਂ ਜੋ ਵੀ ਨਿਰਦੇਸ਼ ਪ੍ਰਾਪਤ ਕਰਾਂਗੇ, ਉਨ੍ਹਾਂ ਦੀ ਪਾਲਣਾ ਕਰਾਂਗੇ ਤੇ ਸਾਰੀਆਂ ਸਬੰਧਤ ਧਿਰਾਂ ਨੂੰ ਸੂਚਿਤ ਕਰਾਂਗੇ। ਇਸ ਸਮੇਂ ਸਾਡੀ ਤਰਜੀਹ ਸਾਰੇ ਖਿਡਾਰੀਆਂ, ਪ੍ਰਸ਼ੰਸਕਾਂ ਤੇ ਹੋਰ ਸਬੰਧਤ ਲੋਕਾਂ ਦੀ ਸੁਰੱਖਿਆ ਹੈ। ਦੂਜੇ ਪਾਸੇ, ਆਈਪੀਐਲ 2025 ਨੂੰ ਮੁਅੱਤਲ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਸੰਭਵ ਹੈ ਕਿ ਇਸ ਲੀਗ ਨੂੰ ਫਿਲਹਾਲ ਮੁਅੱਤਲ ਕਰ ਦਿੱਤਾ ਜਾਵੇ। ਬੀਸੀਸੀਆਈ ਜਲਦੀ ਹੀ ਇਸ ਬਾਰੇ ਅਧਿਕਾਰਤ ਐਲਾਨ ਕਰਨ ਜਾ ਰਿਹਾ ਹੈ। ਬੀਸੀਸੀਆਈ ਦੇ ਸੂਤਰਾਂ ਨੇ ਇਹ ਜਾਣਕਾਰੀ ਨਿਊਜ਼ ਏਜੰਸੀ ਆਈਏਐਨਐਸ ਨੂੰ ਦਿੱਤੀ ਹੈ।