Martial Arts: ਏਕਮਪ੍ਰੀਤ ਕੌਰ ਇੰਸਾਂ ਤੇ ਗੁਰਲਾਭ ਸਿੰਘ ਇੰਸਾਂ ਭੈਣ-ਭਰਾ ਨੇ ਮਾਰਸ਼ਲ ਆਰਟ ’ਚ ਗੱਡੇ ਝੰਡੇ

Martial Arts
Martial Arts: ਏਕਮਪ੍ਰੀਤ ਕੌਰ ਇੰਸਾਂ ਤੇ ਗੁਰਲਾਭ ਸਿੰਘ ਇੰਸਾਂ ਭੈਣ-ਭਰਾ ਨੇ ਮਾਰਸ਼ਲ ਆਰਟ ’ਚ ਗੱਡੇ ਝੰਡੇ

Martial Arts: (ਵਿੱਕੀ ਕੁਮਾਰ) ਮੋਗਾ। ਮੋਗਾ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਤਾਈਕਵਾਂਡੋ (ਮਾਰਸ਼ਲ ਆਰਟ) ਖੇਡ ਵਿੱਚ ਤਗਮੇ ਹਾਸਲ ਕਰਨ ਵਾਲੇ ਖਿਡਾਰੀਆਂ ਦਾ ਹੌਸਲਾ ਅਫ਼ਜ਼ਾਈ ਕੀਤਾ ਗਿਆ। ਜਿਸ ਵਿਚ ਮੋਗਾ ਦੇ ਪ੍ਰੀਤ ਨਗਰ ਵਾਸੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਗੁਰਪ੍ਰੀਤ ਸਿੰਘ ਇੰਸਾਂ ਤੇ ਸੁਨੀਤਾ ਰਾਣੀ ਇੰਸਾਂ ਦੀ ਧੀ ਏਕਮਪ੍ਰੀਤ ਕੌਰ ਇੰਸਾਂ (15 ਸਾਲ) ਤੇ ਪੁੱਤਰ ਗੁਰਲਾਭ ਸਿੰਘ ਇੰਸਾਂ (13 ਸਾਲ) ਦੋਵਾਂ ਭੈਣ-ਭਰਾ ਨੇ ਇਕੱਠੇ ਖੇਡ ਕੇ ਆਪਣੇ ਮਾਪਿਆ ਦਾ ਮਾਣ ਵਧਾਇਆ।

ਇਹ ਵੀ ਪੜ੍ਹੋ: Faridkot News: ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰ ’ਤੇ ਕੰਟਰੋਲ ਰੂਮ ਸਥਾਪਿਤ : ਡੀਸੀ

Martial Arts
Martial Arts: ਏਕਮਪ੍ਰੀਤ ਕੌਰ ਇੰਸਾਂ ਤੇ ਗੁਰਲਾਭ ਸਿੰਘ ਇੰਸਾਂ ਭੈਣ-ਭਰਾ ਨੇ ਮਾਰਸ਼ਲ ਆਰਟ ’ਚ ਗੱਡੇ ਝੰਡੇ

ਇਸ ਦੀ ਜਾਣਕਾਰੀ ਦਿੰਦਿਆਂ ਇਹਨਾਂ ਬੱਚਿਆਂ ਦੇ ਪਿਤਾ ਗੁਰਪ੍ਰੀਤ ਸਿੰਘ ਇੰਸਾਂ ਤੇ ਮਾਤਾ ਸੁਨੀਤਾ ਰਾਣੀ ਇੰਸਾਂ ਨੇ ਦੱਸਿਆ ਕਿ ਸਾਨੂੰ ਆਪਣੇ ਬੱਚਿਆ ਨੂੰ ਖੇਡਾਂ ਵਿੱਚ ਭੇਜਣ ਦੀ ਪ੍ਰੇਰਨਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਤੋਂ ਮਿਲੀ ਹੈ। ਮਾਪਿਆਂ ਨੇ ਕਿਹਾ ਕਿ ਸਾਨੂੰ ਸਾਡੇ ਦੋਨਾਂ ਬੱਚਿਆਂ ’ਤੇ ਪੂਰਾ ਮਾਣ ਹੈ ਕਿ ਉਹਨਾਂ ਨੇ ਰਾਜ ਪੱਧਰੀ, ਰਾਸ਼ਟਰੀ, ਅੰਤਰਰਾਸ਼ਟਰੀ, ਏਸ਼ੀਆ ਪੱਧਰ ’ਤੇ ਤਾਈਕਵਾਂਡੋ ਖੇਡ ਵਿੱਚ ਤਗਮੇ ਹਾਸਲ ਕਰਕੇ ਆਪਣੇ ਸਤਿਗੁਰੂ ਜੀ ਅਤੇ ਦੇਸ਼ ਦਾ ਨਾਂਅ ਚਮਕਾਇਆ ਹੈ।