Amritsar News: ਅੰਮ੍ਰਿਤਸਰ ’ਚ ਧਮਾਕੇ ਦੀ ਆਵਾਜ਼ ਬਾਰੇ ਐਮਪੀ ਨੇ ਲੋਕਾਂ ਨੂੰ ਕੀਤੀ ਅਪੀਲ, ਜਾਣੋ ਕੀ ਕਿਹਾ?

Amritsar News
Amritsar News: ਅੰਮ੍ਰਿਤਸਰ ’ਚ ਧਮਾਕੇ ਦੀ ਆਵਾਜ਼ ਬਾਰੇ ਐਮਪੀ ਲੋਕਾਂ ਨੂੰ ਕੀਤੀ ਅਪੀਲ, ਜਾਣੋ ਕੀ ਕਿਹਾ?

Amritsar News: ਅੰਮ੍ਰਿਤਸਰ (ਏਜੰਸੀ)। ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਿਚਾਲੇ ਬੀਤੀ ਰਾਤ ਲੋਕਾਂ ਵੱਲੋਂ ਅੰਮ੍ਰਿਤਸਰ ਵਿਚ ਧਮਾਕੇ ਦੀ ਆਵਾਜ਼ ਸੁਣਨ ਦੀ ਗੱਲ ਆਖ਼ੀ ਜਾ ਰਹੀ ਹੈ। ਹਾਲਾਂਕਿ ਇਸ ਬਾਰੇ ਪੁਲਿਸ ਜਾਂ ਫ਼ੌਜ ਵੱਲੋਂ ਕੋਈ ਵੀ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਇਸ ਵਿਚਾਲੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ।

Read Also : Operation Sindoor: ਸਰਬ ਪਾਰਟੀ ਮੀਟਿੰਗ ਅੱਜ, ਪਾਕਿਸਤਾਨ ਨੇ ਜੰਮੂ ’ਚ ਫਿਰ ਕੀਤੀ ਗੋਲੀਬਾਰੀ

ਉਨ੍ਹਾਂ ਮੌਜੂਦਾ ਹਾਲਾਤ ਬਾਰੇ ਗੱਲਬਾਤ ਕਰਦਿਆਂ ਲੋਕਾਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਤੇ ਮੌਕ ਡਰਿੱਲ ਦੌਰਾਨ ਕੋਈ ਛੋਟਾ-ਮੋਟਾ ਧਮਾਕਾ ਹੁੰਦਾ ਹੈ ਤਾਂ ਇਹ ਨਾ ਸਮਝੋ ਕਿ ਹਮਲਾ ਹੋ ਗਿਆ। ਰਾਤ ਨੂੰ ਵੀ ਅਜਿਹਾ ਹੀ ਹੋਇਆ ਸੀ, ਪਰ ਉੱਧਰੋਂ (ਸਰਹੱਦ ਪਾਰ ਤੋਂ) ਕੁਝ ਵੀ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਥੋੜ੍ਹਾ ਬਹੁਤ ਚੱਲੇਗਾ। ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਗੁਰੂਆਂ ਦੀ ਨਗਰੀ ਹੈ, ਲੋਕ ਭਰੋਸਾ ਰੱਖਣ, ਕੁਝ ਨਹੀਂ ਹੋਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਈ ਚਿੰਤਾ ਨਾ ਕਰਨ, ਅਸੀਂ ਸਾਰੇ ਤੁਹਾਡੇ ਨਾਲ ਖੜ੍ਹੇ ਹਾਂ ਤੇ ਅਸੀਂ ਇਨ੍ਹਾਂ ਹਾਲਾਤਾਂ ਵਿਚੋਂ ਬਾਹਰ ਨਿਕਲਾਂਗੇ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਨੂੰ ਫ਼ੌਜ ’ਤੇ ਮਾਣ ਹੈ। ਅਸੀਂ ਦੇਸ਼ ਦਾ ਸਾਥ ਦੇਣਾ ਹੈ।

Amritsar News

ਅੰਮ੍ਰਿਤਸਰ ਏਅਰਪੋਰਟ ਬਾਰੇ ਗੱਲਬਾਤ ਕਰਦਿਆਂ ਗੁਰਜੀਤ ਔਜਲਾ ਨੇ ਕਿਹਾ ਕਿ ਇਸ ਨੂੰ 10 ਮਈ ਤਕ ਬੰਦ ਕੀਤਾ ਗਿਆ ਹੈ। ਇੱਥੇ ਮੌਕ ਡਰਿੱਲ ਤੇ ਏਅਰਫ਼ੋਰਸ ਦੇ ਜਹਾਜ਼ ਚੱਲਣਗੇ, ਇਸ ਲਈ ਇਸ ਏਅਰਪੋਰਟ ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਹਾਲਤ ਵਿਚ ਵੀ ਘਬਰਾਉਣ ਨਾ ਤੇ ਰਾਸ਼ਨ ਇਕੱਠਾ ਕਰਨ ਦੀ ਕੋਸ਼ਿਸ਼ ਨਾ ਕਰਨ। ਅਜਿਹੇ ਕੋਈ ਵੀ ਹਾਲਾਤ ਨਹੀਂ ਹਨ, ਜਿਸ ਲਈ ਤੁਹਾਨੂੰ ਰਾਸ਼ਨ ਇਕੱਠਾ ਕਰਨਾ ਪਵੇ। ਕਈ ਲੋਕ ਇਸ ਚੀਜ਼ ਦਾ ਫ਼ਾਇਦਾ ਲੈ ਕੇ ਰਾਸ਼ਨ ਮਹਿੰਗਾ ਵੀ ਵੇਚ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਫ਼ਵਾਹਾਂ ’ਤੇ ਧਿਆਨ ਨਾ ਦੇਣ ਦੀ ਵੀ ਅਪੀਲ ਕੀਤੀ।