School Of Happiness: ਵਾੜਾ ਭਾਈਕਾ ਵਿਖੇ ਨਵੇਂ ਬਣ ਰਹੇ ਸਕੂਲ ਆਫ਼ ਹੈਪੀਨੈਂਸ ਦੀ ਵਿਧਾਇਕ ਅਮੋਲਕ ਸਿੰਘ ਜੈਤੋ ਨੇ ਰੱਖੀ ਨੀਂਹ

School Of Happiness
School Of Happiness: ਵਾੜਾ ਭਾਈਕਾ ਵਿਖੇ ਨਵੇਂ ਬਣ ਰਹੇ ਸਕੂਲ ਆਫ਼ ਹੈਪੀਨੈਂਸ ਦੀ ਵਿਧਾਇਕ ਅਮੋਲਕ ਸਿੰਘ ਜੈਤੋ ਨੇ ਰੱਖੀ ਨੀਂਹ

ਇਸੇ ਸਾਲ ਬਣ ਕੇ ਤਿਆਰ ਹੋਣ ਵਾਲੇ ਸਕੂਲ ਦਾ ਲਾਗਲੇ ਪਿੰਡਾਂ ਦੇ ਬੱਚੇ ਵੀ ਲੈ ਸਕਣਗੇ ਲਾਹਾ : ਅਮੋਲਕ ਸਿੰਘ

School Of Happiness: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸਿੱਖਿਆ ਨੂੰ ਲੈਕੇ ਵਿੱਢੀ ਹੋਈ ਸਿੱਖਿਆ ਕ੍ਰਾਂਤੀ ਦੀ ਮੁਹਿੰਮ ਦੇ ਤਹਿਤ ਅੱਜ ਪਿੰਡ ਵਾੜਾ ਭਾਈਕਾ ਵਿਖੇ ਬਣਾਈ ਜਾ ਰਹੀ ਸਕੂਲ ਆਫ਼ ਹੈਪੀਨੈਂਸ ਦੀ ਨਵੀਂ ਇਮਾਰਤ ਦੀ ਨੀਂਹ ਹਲਕਾ ਜੈਤੋ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਵੱਲੋਂ ਰੱਖੀ ਗਈ। ਇੱਥੇ ਦੱਸਣਯੋਗ ਹੈ ਕਿ ਵਾੜਾ ਭਾਈਕਾ ਦਾ ਇਹ ਪ੍ਰਾਇਮਰੀ ਸਮਾਰਟ ਸਕੂਲ, ਸਕੂਲ ਸਟਾਫ਼ ਦੀ ਮਿਹਨਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਪਹਿਲਾਂ ਹੀ ਪੰਜਾਬ ਦੇ ਗਿਣੇ ਚੁਣੇ ਸਕੂਲਾਂ ਵਿੱਚ ਆਉਂਦਾ ਹੈ ਕਿਉਂਕਿ ਇਹ ਪ੍ਰਾਇਮਰੀ ਸਕੂਲ ਅੰਗਰੇਜ਼ੀ ਮਾਧਿਅਮ ਹੋਣ ਕਰਕੇ ਆਸ-ਪਾਸ ਦੇ ਕਈ ਪਿੰਡਾਂ ਦੇ ਬੱਚੇ ਇਸ ਸਕੂਲ ਵਿੱਚ ਸਿੱਖਿਆ ਲੈ ਰਹੇ ਹਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਅਮੋਲਕ ਸਿੰਘ ਨੇ ਦੱਸਿਆ ਕਿ ਇਹ ਸਕੂਲ ਆਫ਼ ਹੈਪੀਨੈਂਸ ਦੀ ਨਵੀਂ ਇਮਾਰਤ ਇਸੇ ਸਾਲ ਹੀ ਬਣ ਕੇ ਤਿਆਰ ਹੋ ਜਾਵੇਗੀ ਅਤੇ ਇਸ ਇਮਾਰਤ ਨੂੰ ਬਣਾਉਣ ਲਈ 80 ਲੱਖ ਰੁਪਏ ਦੀ ਰਾਸ਼ੀ ਦਾ ਟੀਚਾ ਸਰਕਾਰ ਵੱਲੋਂ ਮਿੱਥਿਆ ਗਿਆ ਹੈ। ਉਹਨਾਂ ਦੱਸਿਆ ਕਿ ਇਹ ਸਕੂਲ ਸਿਰਫ਼ ਇੱਕ ਪਿੰਡ ਦਾ ਹੀ ਨਹੀਂ ਹੈ ਸਗੋਂ ਲਾਗਲੇ ਪਿੰਡਾਂ ਦੇ ਲੋਕ ਵੀ ਇਸ ਸਕੂਲ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਵਾਕੇ ਸਰਕਾਰ ਦੀ ਇਸ ਸਕੀਮ ਦਾ ਲਾਭ ਲੈ ਸਕਣਗੇ।

ਇਹ ਵੀ ਪੜ੍ਹੋ: India-Pakistan War: ਪਾਕਿਸਤਾਨ ਬਾਰਡਰ ਤੋਂ ਵੱਡੀ ਖਬਰ, ਭਾਰਤ ਨੇ ਕੀਤੀ ਵੱਡੀ ਕਾਰਵਾਈ, ਪ੍ਰਧਾਨ ਮੰਤਰੀ ਨੂੰ ਮਿਲੇ ਹਵਾ…

ਇਸ ਮੌਕੇ ਹਲਕਾ ਵਿਧਾਇਕ ਅਮੋਲਕ ਸਿੰਘ ਜੈਤੋ,ਚੇਅਰਮੈਨ ਸੁਖਜੀਤ ਸਿੰਘ ਢਿਲਵਾਂ, ਲਛਮਣ ਸਿੰਘ ਭਗਤੂਆਣਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਹਰਸਿਮਰਨ ਸਿੰਘ ਮਲਹੋਤਰਾ ਪ੍ਰਧਾਨ ਟਰੱਕ ਯੂਨੀਅਨ ਜੈਤੋ, ਗੁਰਭੇਜ ਸਿੰਘ ਬਰਾੜ, ਵਾੜਾ ਭਾਈਕਾ ਖ਼ੁਰਦ ਦੇ ਸਰਪੰਚ ਟੇਕ ਸਿੰਘ, ਸਰਪੰਚ ਮੈਗਲ ਸਿੰਘ ਵਾੜਾ ਭਾਈਕਾ, ਗੁਰਮੇਲ ਸਿੰਘ ਪ੍ਰਧਾਨ ਸਹਿਕਾਰੀ ਸਭਾ ਵਾੜਾ ਭਾਈਕਾ, ਰਣਜੀਤ ਸਿੰਘ ਗੋਗਾ ਪੰਚਾਇਤ ਮੈਂਬਰ, ਕੁਲਦੀਪ ਸਿੰਘ ਗਿੱਲ, ਜਸਵੰਤ ਸਿੰਘ ਕਾਕਾ ਮਾਨ, ਲੱਬੀ ਧਾਲੀਵਾਲ, ਗੁਰਜੀਤ ਸਿੰਘ, ਜਸਕਰਨ ਸਿੰਘ ਸਾਬਕਾ ਸਰਪੰਚ, ਮੰਦਰ ਸਿੰਘ ਗਿਆਨੀ, ਹੀਰਾ ਸਿੰਘ ਸਾਬਕਾ ਸਰਪੰਚ,

ਬਿੱਕਰ ਸਿੰਘ ਧਾਲੀਵਾਲ, ਨਛੱਤਰ ਸਿੰਘ ਪੰਚ, ਸੁਖਦੇਵ ਸਿੰਘ ਪੰਚ,ਬਿੱਲੂ ਸਿੰਘ ਪੰਚ,ਖਿੱਦੂ ਸਿੰਘ, ਬੱਬੂ ਸਿੰਘ, ਗੁਰਤੇਜ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਫੌਜੀ, ਸੱਤਾ ਸਿੰਘ, ਚੌਕੀਦਾਰ ਵੀਰ ਸਿੰਘ ਤੋਂ ਇਲਾਵਾ ਰੋਹਿਤ ਗਰਗ ਹੈਡ ਟੀਚਰ ਹਾਈ ਸਕੂਲ ਵਾੜਾ ਭਾਈਕਾ, ਗੁਰਚਰਨ ਸਿੰਘ ਸੈਂਟਰ ਹੈਡ ਟੀਚਰ ਪ੍ਰਾਇਮਰੀ ਸਕੂਲ, ਅਧਿਆਪਕ ਰਾਜਿੰਦਰ ਕੁਮਾਰ, ਅਧਿਆਪਕ ਚੰਦਰ ਸ਼ੇਖਰ, ਅਧਿਆਪਕ ਲਖਵਿੰਦਰ ਸ਼ਰਮਾ, ਕੁਲਜੀਤ ਸਿੰਘ ਧਾਲੀਵਾਲ, ਮੈਡਮ ਹਰਿੰਦਰ ਕੌਰ ਸਮੇਤ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਰਿਹਾ। School Of Happiness