Farmers News Mansa: ਮਾਨਸਾ ਪੁੱਜੇ ਵਿੱਤ ਮੰਤਰੀ ਨੂੰ ਮਿਲਣ ਜਾਂਦੇ ਕਿਸਾਨ ਪੁਲਿਸ ਨੇ ਘੇਰੇ

Farmers News Mansa
Farmers News Mansa: ਮਾਨਸਾ ਪੁੱਜੇ ਵਿੱਤ ਮੰਤਰੀ ਨੂੰ ਮਿਲਣ ਜਾਂਦੇ ਕਿਸਾਨ ਪੁਲਿਸ ਨੇ ਘੇਰੇ

Farmers News Mansa: ਕਰੀਬ 40 ਕਿਸਾਨਾਂ ਨੂੰ ਕੀਤਾ ਗ੍ਰਿਫਤਾਰ

Farmers News Mansa: ਮਾਨਸਾ (ਸੁਖਜੀਤ ਮਾਨ)। “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਬਣਾਈਆਂ ਕਮੇਟੀਆਂ “ਪਿੰਡਾਂ ਦੇ ਪਹਿਰੇਦਾਰ” ਦੇ ਮਾਨਸਾ ਜ਼ਿਲ੍ਹਾ ਪੱਧਰੀ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਪੁੱਜੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੂੰ ਮਿਲਣ ਜਾਂਦੇ ਕਿਸਾਨਾਂ ਨੂੰ ਘੇਰ ਕੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਕਰੀਬ 40 ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਹੈ।

ਵੇਰਵਿਆਂ ਮੁਤਾਬਿਕ ਕਿਸਾਨਾਂ ਨੂੰ ਜਦੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਮਾਨਸਾ ਆਉਣ ਬਾਰੇ ਪਤਾ ਲੱਗਿਆ ਤਾਂ ਕਿਸਾਨਾਂ ਨੇ ਆਪਣੇ ਸਵਾਲਾਂ ਦੀ ਲੰਬੀ ਸੂਚੀ ਤਿਆਰ ਕਰ ਲਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ‘ਚ ਜਦੋਂ ਕਿਸਾਨ ਜਵਾਹਰਕੇ ਰੋਡ ‘ਤੇ ਸਥਿਤ ਸਮਾਗਮ ਵਾਲੇ ਪੈਲਸ ਵੱਲ ਵਧੇ ਤਾਂ ਪੁਲਿਸ ਨੇ ਸਰਸਾ-ਮਾਨਸਾ ਸੜਕ ‘ਤੇ ਰਮਦਿਤੇ ਵਾਲਾ ਚੌਂਕ ‘ਚ ਕਿਸਾਨਾਂ ਨੂੰ ਘੇਰ ਕੇ ਗ੍ਰਿਫਤਾਰ ਕਰ ਲਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਕਰੀਬ 40 ਕਿਸਾਨ ਗ੍ਰਿਫਤਾਰ ਕਰ ਲਏ ਹਨ। Farmers News Mansa

Read Also : Ludhiana Encounter News: ਵੱਡੀ ਖਬਰ: ਲੁਧਿਆਣਾ ਦੇ ਪਿੰਡ ’ਚ ਪੁਲਿਸ ਮੁਕਾਬਲਾ

ਸਵਾਲਾਂ ਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ ਸਰਕਾਰ ਤੋਂ ਪੁੱਛਣਾ ਸੀ ਕਿ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਆਦਰਸ਼ ਸਕੂਲ ਦੀ ਮੈਨੇਜਮੈਂਟ ਦਾ ਬਚਾਅ ਕਿਉਂ ਕੀਤਾ, ਕਿਸਾਨਾਂ ‘ਤੇ ਇਰਾਦਾ ਕਤਲ ਵਰਗੇ ਕੇਸ ਕਿਉਂ ਪਾਏ, ਮਹਿਲਾ ਅਧਿਆਪਕਾਂ ਅਤੇ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ ਤੇ ਪਰਮਜੀਤ ਕੌਰ ਪਿੱਥੋ ਨੂੰ ਚੋਣਵਾਂ ਨਿਸ਼ਾਨਾ ਬਣਾਕੇ ਜਬਰ ਕਿਉਂ ਢਾਹਿਆ ਗਿਆ, ਕਿਸਾਨਾਂ ਨਾਲ ਚਲਦੀ ਮੀਟਿੰਗ ਵਿੱਚ ਮੁੱਖ ਮੰਤਰੀ ਦਾ ਵਾਕ ਆਊਟ ਕਰਕੇ ਜਾਣਾ ਅਤੇ ਪੰਜਾਬ ਨਾਲ ਸਬੰਧਤ ਕੋਈ ਮੰਗ ਹੀ ਨਾ ਹੋਣ ਦੀ ਗੱਲ ਕਹਿਣਾ ਵਾਜਬ ਹੈ ਅਤੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ‘ਚ ਕਿਸਾਨਾਂ ਨੂੰ ਧਰਨਾ ਲਾਉਣ ਤੋਂ ਕਿਉਂ ਰੋਕਿਆ ਗਿਆ?

Farmers News Mansa

ਇਸ ਤੋਂ ਇਲਾਵਾ ਪਿਛਲੇ ਦਿਨਾਂ ਵਿੱਚ ਗੜੇਮਾਰੀ ਨਾਲ ਮਰੀਆਂ ਫਸਲਾਂ ਅਤੇ ਬਿਜਲੀ ਮਹਿਕਮੇ ਦੀਆਂ ਢਿੱਲੀਆਂ ਤਾਰਾਂ ਸਦਕਾ ਸੜੀਆਂ ਕਣਕਾਂ, ਟਰੈਕਟਰ ਅਤੇ ਜਾਨੀ-ਮਾਲੀ ਨੁਕਸਾਨ ਦੀ ਪੂਰਤੀ ਕਰਨ ਤੋਂ ਸਰਕਾਰ ਨੇ ਚੁੱਪ ਕਿਉਂ ਵੱਟੀ ਹੋਈ ਹੈ। ਇਹਨਾਂ ਸਵਾਲਾਂ ਤੋਂ ਇਲਾਵਾ ਕਿਸਾਨਾਂ ਨੇ ਹੋਰ ਵੀ ਕਾਫੀ ਸਵਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਗੇ ਰੱਖਣੇ ਸਨ ਪਰ ਪੁਲਿਸ ਨੇ ਕਿਸਾਨਾਂ ਨੂੰ ਵਿੱਤ ਮੰਤਰੀ ਤੱਕ ਪੁੱਜਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ।