Drug Smuggling Case: ਗ੍ਰਿਫਤਾਰ ਮਹਿਲਾ ਪੁਲਿਸ ਮੁਲਾਜ਼ਮ ਨੂੰ ਜ਼ਮਾਨਤ ਮਿਲੀ

Drug Smuggling Case
Drug Smuggling Case: ਗ੍ਰਿਫਤਾਰ ਮਹਿਲਾ ਪੁਲਿਸ ਮੁਲਾਜ਼ਮ ਨੂੰ ਜ਼ਮਾਨਤ ਮਿਲੀ

Drug Smuggling Case: (ਸੁਖਜੀਤ ਮਾਨ) ਬਠਿੰਡਾ। ਲੰਘੀ 2 ਅਪ੍ਰੈਲ ਨੂੰ ਬਠਿੰਡਾ ਪੁਲਿਸ ਵੱਲੋਂ 17.71 ਗ੍ਰਾਮ ਹੈਰੋਇਨ ਅਤੇ ਇੱਕ ਕਾਲੀ ਥਾਰ ਸਮੇਤ ਗ੍ਰਿਫ਼ਤਾਰ ਮਹਿਲਾ ਪੁਲਿਸ ਮੁਲਾਜ਼ਮ ਅਮਨਦੀਪ ਕੌਰ ਨੂੰ ਮਾਣਯੋਗ ਬਠਿੰਡਾ ਅਦਾਲਤ ’ਚੋਂ ਜ਼ਮਾਨਤ ਮਿਲ ਗਈ ਹੈ। ਅਦਾਲਤ ਨੇ ਉਸਨੂੰ 50,000 ਰੁਪਏ ਦੇ ਜ਼ਮਾਨਤੀ ਮੁਚਲਕੇ ’ਤੇ ਰਿਹਾਅ ਕਰ ਦਿੱਤਾ ਹੈ।

ਇਹ ਵੀ ਪੜ੍ਹੋ: Punjab Kisan News: ਫਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਕੱਲ੍ਹ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਦਿੱਤੇ ਜਾਣਗੇ ਮੰਗ ਪੱਤਰ…

ਵੇਰਵਿਆਂ ਮੁਤਾਬਿਕ ਗ੍ਰਿਫਤਾਰੀ ਤੋਂ ਬਾਅਦ ਬਠਿੰਡਾ ਪੁਲਿਸ ਨੇ ਪਹਿਲਾਂ 2 ਦਿਨਾਂ ਦਾ ਅਤੇ ਫਿਰ 3 ਦਿਨਾਂ ਦਾ ਰਿਮਾਂਡ ਲਿਆ ਸੀ ਪਰ ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ਆਦਿ ’ਚ ਪੁਲਿਸ ਨੂੰ ਕੋਈ ਵਾਧੂ ਸਬੂਤ ਨਹੀਂ ਮਿਲਿਆ। ਅਮਨਦੀਪ ਕੌਰ ਲਗਭਗ ਇੱਕ ਮਹੀਨਾ ਜੇਲ੍ਹ ਵਿੱਚ ਰਹੀ। ਅਮਨਦੀਪ ਕੌਰ ਦੇ ਵਕੀਲ ਵਿਸ਼ਵਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਬਠਿੰਡਾ ਅਦਾਲਤ ਵਿੱਚੋਂ ਅਮਨਦੀਪ ਕੌਰ ਨੂੰ ਜ਼ਮਾਨਤ ਮਿਲ ਗਈ ਹੈ। ਉਹਨਾਂ ਕਿਹਾ ਕਿ ਪੁਲਿਸ ਨੂੰ ਅਮਨਦੀਪ ਕੌਰ ਕੋਲੋਂ ਬਰਾਮਦਗੀ ਨਹੀਂ ਹੋਈ ਸਗੋਂ ਬਣਾਈ ਗਈ ਹੈ। ਪੁਲਿਸ ਵੱਲੋਂ ਹਾਲੇ ਤੱਕ ਅਮਨਦੀਪ ਕੌਰ ਖਿਲਾਫ਼ ਚਲਾਨ ਵੀ ਪੇਸ਼ ਨਹੀਂ ਕੀਤਾ ਗਿਆ। Drug Smuggling Case