ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਲੋੜਵੰਦ ਪਰਿਵਾਰ ਨੂੰ ਪੱਕਾ ਮਕਾਨ ਬਣਾ ਕੇ ਦਿੱਤਾ | Walfare Work
- ਸੀਮਿੰਟ ਦੀਆਂ ਚਾਦਰਾਂ ਹੇਠ ਬੱਚਿਆਂ ਨਾਲ ਰਹਿ ਰਿਹਾ ਕੁਲਦੀਪ ਪੱਕਾ ਮਕਾਨ ਦੇਖ ਹੋਇਆ ਭਾਵੁਕ
Walfare Work: ਮਲੇਰਕੋਟਲਾ (ਗੁਰਤੇਜ ਜੋਸ਼ੀ)। ਸੀਮਿੰਟ ਦੀਆਂ ਚਾਦਰਾਂ ਹੇਠ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਜ਼ਿੰਦਗੀ ਗੁਜ਼ਾਰ ਰਹੇ ਰਟੋਲਾਂ ਪਿੰਡ ਦੇ ਕੁਲਦੀਪ ਸਿੰਘ ਦੀ ਆਰਥਿਕ ਹਾਲਤ ਐਨੀ ਕੁ ਸੀ ਕਿ ਉਹ ਸਿਰਫ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਹੀ ਕਰ ਸਕਦਾ ਸੀ ਪਰ ਪੱਕਾ ਮਕਾਨ ਬਣਾਉਣਾ ਉਸ ਲਈ ਇੱਕ ਸੁਫਨਾ ਸੀ ਮੀਂਹ ਹਨ੍ਹੇਰੀ ’ਚ ਡਿੱਗੂੰ-ਡਿੱਗੂੰ ਕਰਦੀ ਛੱਤ ਪਰਿਵਾਰ ਲਈ ਖਤਰੇ ਦੀ ਘੰਟੀ ਸੀ ਪਰ ਜਦੋਂ ਇਸ ਸਬੰਧੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਨਾ ਸਿਰਫ ਉਸ ਦੀ ਚਿੰਤਾ ਨੂੰ ਦੂਰ ਕੀਤਾ। Walfare Work
ਇਹ ਖਬਰ ਵੀ ਪੜ੍ਹੋ : Cleanliness Campaign: ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਸ਼ਾਹ ਸਤਿਨਾਮ ਜੀ ਮਾਰਗ ’ਤੇ ਚ…
ਸਗੋਂ ਉਸ ਦੇ ਪੱਕੇ ਘਰ ਦੇ ਸੁਫਨੇ ਨੂੰ ਵੀ ਪੂਰਾ ਕੀਤਾ ਜਾਣਕਾਰੀ ਅਨੁਸਾਰ ਪਿੰਡ ਰਟੋਲਾਂ ਦਾ ਕੁਲਦੀਪ ਸਿੰਘ ਜਿਸ ਦੀ ਧਰਮਪਤਨੀ ਦੀ ਕਿਸੇ ਬਿਮਾਰੀ ਕਾਰਨ ਪਿਛਲੇ ਸਾਲ ਮੌਤ ਹੋ ਗਈ ਸੀ ਤੇ ਹੁਣ ਉਹ ਆਪਣੇ ਤਿੰਨ ਬੱਚਿਆਂ ਦਾ ਪਾਲਣ ਪੋਸ਼ਣ ਇੱਕ ਛੋਟੇ ਜਿਹੇ ਝੌਂਪੜੀ ਨੁਮਾ ਕਮਰੇ ’ਚ ਸੀਮਿੰਟ ਦੀਆਂ ਚਾਦਰਾਂ ਹੇਠਾਂ ਬੜੀ ਮੁਸ਼ਕਲ ਨਾਲ ਕਰ ਰਿਹਾ ਸੀ। ਜਦੋਂ ਇਸ ਗੱਲ ਦਾ ਪਤਾ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਲੱਗਿਆ ਤਾਂ ਉਨ੍ਹਾਂ ਤੁਰੰਤ ਪਿੰਡ ਰਟੋਲਾਂ ਜਾ ਕੇ ਜਾਇਜ਼ਾ ਲਿਆ।
ਉਸ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਮਕਾਨ ਬਣਾ ਕੇ ਦੇਣ ਦਾ ਫੈਸਲਾ ਕੀਤਾ ਮਕਾਨ ਬਣਾਉਣ ਦੀ ਸ਼ੁਰੂਆਤ ਪਿੰਡ ਦੇ ਸਰਪੰਚ ਸੁਖਜੀਤ ਸਿੰਘ ਤੇ ਸਮੂਹ ਪੰਚਾਇਤ ਮੈਂਬਰਾਂ ਅਤੇ ਸੇਵਾਦਾਰਾਂ ਵੱਲੋਂ ਸਤਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਸਾਂਝੇ ਤੌਰ ’ਤੇ ਕੀਤੀ ਗਈ ਤੇ ਦੇਖਦਿਆਂ ਹੀ ਦੇਖਦਿਆਂ ਸਾਧ-ਸੰਗਤ ਨੇ ਪੱਕਾ ਮਕਾਨ ਬਣਾ ਕੇ ਪਰਿਵਾਰ ਨੂੰ ਸੌਂਪ ਦਿੱਤਾ ਮਕਾਨ ਬਣਾਉਣ ਵਾਲੇ ਸੇਵਾ ਸੰਮਤੀ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਪੁੰਨ ਦੇ ਕੰਮ ਵਿੱਚ ਪਿੰਡ ਰਟੋਲਾਂ ਅਤੇ ਆਦਮਪਾਲ ਦੀ ਸੰਗਤ ਤੋਂ ਇਲਾਵਾ ਮਿਸਤਰੀ ਡੀਸੀ ਅਤੇ ਭਜਨ ਸਿੰਘ ਦਾ ਮਕਾਨ ਬਣਾਉਣ ਵਿੱਚ ਭਰਪੂਰ ਸਹਿਯੋਗ ਰਿਹਾ। Walfare Work
ਮੇਰੇ ਜ਼ਖਮਾਂ ਦੀ ਮੱਲ੍ਹਮ ਬਣੇ ਹਨ ਡੇਰਾ ਸ਼ਰਧਾਲੂ : ਕੁਲਦੀਪ ਸਿੰਘ | Walfare Work
ਕੁਲਦੀਪ ਸਿੰਘ ਤੇ ਬੱਚਿਆਂ ਨੇ ਆਪਣਾ ਮਕਾਨ ਬਣਦਾ ਦੇਖ ਭਾਵੁਕ ਹੁੰਦਿਆਂ ਕਿਹਾ ਕਿ ਅੱਜ ਉਸਦੇ ਜ਼ਖਮਾਂ ਦੀ ਮੱਲ੍ਹਮ ਬਣ ਕੇ ਡੇਰਾ ਸ਼ਰਧਾਲੂ ਪਹੁੰਚੇ ਹਨ। ਉਸਨੂੰ ਘਰ ਬਣਾਉਣ ਲਈ ਕਿਹਾ ਤਾਂ ਬਹੁਤ ਨੇ ਸੀ, ਪਰ ਘਰ ਬਣਾਇਆ ਡੇਰਾ ਸ਼ਰਧਾਲੂੂਆਂ ਨੇ ਹੈ। ਉਸਨੇ ਕਿਹਾ ਕਿ ਉਸਦੀ ਪਤਨੀ ਦੀ ਮੌਤ ਹੋ ਚੁੱਕੀ ਹੈ, ਉਸ ਦੀ ਬਿਮਾਰੀ ’ਤੇ ਬਹੁਤ ਜ਼ਿਆਦਾ ਖਰਚਾ ਹੋ ਚੁੱਕਿਆ ਸੀ, ਜਿਸ ਕਰਕੇ ਅਸੀਂ ਘਰ ਨਹੀਂ ਬਣਾ ਸਕੇ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਉਸਦੀ ਬਾਂਹ ਫੜੀ ਹੈ ਅਤੇ ਅੱਜ ਡੇਰਾ ਸ਼ਰਧਾਲੂਆਂ ਨੇ ਉਸਦਾ ਘਰ ਬਣਾਇਆ ਹੈ। ਇਸ ਦੇ ਲਈ ਸਾਧ-ਸੰਗਤ ਤੇ ਪੂਜਨੀਕ ਗੁਰੂ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
ਸਾਧ-ਸੰਗਤ ਦਾ ਧੰਨਵਾਦ ਕਰਦੇ ਹਾਂ : ਸਰਪੰਚ ਸੁਖਜੀਤ ਸਿੰਘ
ਇਸ ਮੌਕੇ ਪਿੰਡ ਰਟੋਲਾਂ ਦੇ ਸਰਪੰਚ ਸੁਖਜੀਤ ਸਿੰਘ ਨੇ ਕੁਲਦੀਪ ਸਿੰਘ ਦਾ ਘਰ ਬਣਾਉਣ ਲਈ ਸਾਧ-ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਅਤੀ ਲੋੜਵੰਦ ਸੀ। ਸਮੁੱਚੀ ਪੰਚਾਇਤ ਵੱਲੋਂ ਡੇਰਾ ਪ੍ਰੇਮੀਆਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਲੋੜਵੰਦ ਵਿਅਕਤੀ ਨੂੰ ਘਰ ਬਣਾ ਕੇ ਦਿੱਤਾ ਹੈ। ਸਾਬਕਾ ਫੌਜੀ ਪੰਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਜਿਵੇਂ ਸਾਧ-ਸੰਗਤ ਬਾਰੇ ਸੁਣਿਆ ਸੀ ਅੱਜ ਅੱਖੀਂ ਦੇਖ ਰਿਹਾ ਹਾਂ। ਇਹ ਕਿਵੇਂ ਕੁਝ ਹੀ ਸਮੇਂ ’ਚ ਬਿਨਾਂ ਸਵਾਰਥ ਤੋਂ ਘਰ ਬਣਾਉਂਦੇ ਹਨ। ਹੋਰ ਤਾਂ ਹੋਰ ਇਹ ਤਾਂ ਦੁੱਧ-ਪਾਣੀ ਵੀ ਆਪਣਾ ਹੀ ਲੈ ਕੇ ਆਉਂਦੇ ਹਨ। ਇਨ੍ਹਾਂ ਵਰਗੇ ਹੋਰ ਲੋਕਾਂ ਨੂੰ ਵੀ ਬਣਨਾ ਚਾਹੀਦਾ ਹੈ।