Wheat Fire: ਕਣਕ ਵਿਸ਼ਵ ਵਿਆਪੀ ਭੋਜਨ ਹੈ। ਇਹ ਮੱਕੀ ਤੋਂ ਬਾਅਦ ਦੁਨੀਆਂ ਭਰ ਵਿੱਚ ਪੈਦਾ ਕੀਤੀ ਜਾਣ ਵਾਲੀ ਅਨਾਜ ਦੀ ਦੂਜੀ ਵੱਡੀ ਫਸਲ ਹੈ। ਕਣਕ ਦਾ ਵਪਾਰ ਪੂਰੀ ਦੁਨੀਆਂ ਵਿੱਚ ਬਾਕੀ ਸਾਰੀਆਂ ਫਸਲਾਂ ਨਾਲੋਂ ਵੱਧ ਹੈ। ਪੁਰਾਤਨ ਰਿਕਾਰਡ ਵਿੱਚ ਦਰਜ਼ ਹੈ ਕਿ ਕਣਕ ਦੀ ਕਾਸ਼ਤ ਸਭ ਤੋਂ ਪਹਿਲਾਂ 9600 ਈਸਾ ਪੂਰਵ ਦੇ ਆਸ-ਪਾਸ ਉਪਜਾਊ ਕ੍ਰੇਸੈਂਟ ਦੇ ਖ਼ੇਤਰ ਵਿੱਚ ਕੀਤੀ ਗਈ ਸੀ। ਬੋਟੈਨੀਕਲ ਤੌਰ ’ਤੇ ਕਣਕ ਦਾ ਦਾਣਾ ਇੱਕ ਕਿਸਮ ਦਾ ਫਲ ਹੈ, ਕਣਕ ਪੈਦਾ ਕਰਨ ਵਾਲੇ ਮੁੱਖ ਦੇਸ਼ ਚੀਨ, ਭਾਰਤ, ਰੂਸ, ਸੰਯੁਕਤ ਰਾਜ, ਕੈਨੇਡਾ, ਫਰਾਂਸ, ਪਾਕਿਸਤਾਨ, ਯੂਕਰੇਨ, ਜਰਮਨੀ, ਤੁਰਕੀ ਹਨ। ਕਣਕ ਦੀ ਖੇਤੀ ਦੇ ਸਭ ਤੋਂ ਪੁਰਾਤਨ ਸਬੂਤ ਸੀਰੀਆ, ਜਾਰਡਨ, ਤੁਰਕੀ, ਅਰਮੇਨੀਆ ਤੇ ਇਰਾਕ ਵਿੱਚ ਮਿਲਦੇ ਹਨ। ਪੁਰਾਤਨ ਨਿਸ਼ਾਨੀਆਂ ਤੋਂ ਪਤਾ ਲੱਗਦਾ ਹੈ।
ਇਹ ਖਬਰ ਵੀ ਪੜ੍ਹੋ : Punjab: ਪੰਜਾਬ ਦੇ ਇਸ ਸ਼ਹਿਰ ’ਚ ਵੱਡੀ ਹਲਚਲ, 355 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ, ਜਾਣੋ ਕਿਉਂ…
ਕਿ ਲਗਭਗ 9000 ਸਾਲ ਪਹਿਲਾਂ ਜੰਗਲੀ ਇਨਕੌਰਨ ਕਣਕ ਦੀ ਵਾਢੀ ਕੀਤੀ ਗਈ ਤੇ ਦੱਖਣ ਪੱਛਮੀ ਏਸ਼ੀਆ ਇਲਾਕੇ ਵਿੱਚ ਇਸ ਦੀ ਖੇਤੀ ਕੀਤੀ ਜਾਣ ਲੱਗੀ। ਲਗਭਗ 8000 ਸਾਲ ਪਹਿਲਾਂ ਕਣਕ ਦਾ ਦੋਗਲਾਕਰਨ ਹੋ ਗਿਆ। ਨਤੀਜਨ ਵੱਡੇ ਦਾਣਿਆਂ ਵਾਲਾ ਕਣਕ ਦਾ ਪੌਦਾ ਤਿਆਰ ਹੋਇਆ। ਜੇਕਰ ਗੱਲ ਕਰੀਏ ਕਿਸਾਨ ਦੀ ਤਾਂ ਇਸ ਨੂੰ ਅੰਨਦਾਤਾ ਕਿਹਾ ਜਾਂਦਾ ਹੈ। ਕਿਉਂਕਿ ਕਣਕ ਦਾ ਬੀਜ ਲੈ ਕੇ ਆਉਣ ਤੋਂ ਪੱਕਣ ਤੱਕ ਤੇ ਇਸ ਦੀ ਵਾਢੀ ਕਰਕੇ ਮੰਡੀ ਵਿੱਚ ਲਿਆਉਣ ਤੱਕ ਵੱਖ-ਵੱਖ ਤਰ੍ਹਾਂ ਦੇ ਵਰਗ ਦੇ ਲੋਕ ਇਸ ਤੋਂ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ ਤੇ ਫਿਰ ਇਹ ਕਣਕ ਸਾਡੇ ਸਾਰਿਆਂ ਕੋਲ ਆਟੇ ਤੇ ਇਸ ਦੇ ਹੋਰ ਰੂਪਾਂ ਵਿੱਚ ਸਾਡਾ ਢਿੱਡ ਭਰਨ ਦੇ ਕੰਮ ਆਉਂਦੀ ਹੈ। ਜਿਸ ਕਾਰਨ ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਹੈ। Wheat Fire
ਪੰਜਾਬ ਦਾ ਕਿਸਾਨ ਦੇਸ਼ ਦੇ ਅਨਾਜ ਭੰਡਾਰ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਅਮਰੀਕਾ ਤੋਂ ਲਾਲ ਰੰਗ ਦੀ ਕਣਕ ਪੀਐਲ-480 ਮੰਗਵਾਈ ਜਾਂਦੀ ਸੀ, ਜਿਸ ਨੂੰ ਅਮਰੀਕਾ ਦੇ ਪਸ਼ੂਆਂ ਲਈ ਵੀ ਗੈਰ-ਸਿਹਤਮੰਦ ਕਰਾਰ ਦਿੱਤਾ ਹੁੰਦਾ ਸੀ। ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਨੇ ਅਮਰੀਕਾ ਦੀ ਦੋਗਲੀ ਨੀਤੀ ਦਾ ਕਰਾਰਾ ਜਵਾਬ ਦਿੰਦੇ ਹੋਏ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਜੋੜ ਕੇ ਪੂਰੇ ਦੇਸ਼ ਵਿੱਚ ਹਰੀ ਕ੍ਰਾਂਤੀ ਸ਼ੁਰੂ ਕਰਕੇ ਅਨਾਜ ਦੀ ਪੈਦਾਵਾਰ ਵਿੱਚ ਵਾਧਾ ਕਰਵਾਇਆ। ਉਸੇ ਸ਼ੁਰੂਆਤ ਨੇ ਅੱਜ ਪੰਜਾਬ ਨੂੰ ਅਨਾਜ ਦੀ ਪੈਦਾਵਾਰ ਦਾ ਮੁੱਖ ਸੂਬਾ ਬਣਾ ਦਿੱਤਾ ਹੈ। ਪਿਛਲੇ ਕੁੱਝ ਦਿਨਾਂ ਤੋਂ ਇਸ ਹਾੜੀ ਦੇ ਸੀਜ਼ਨ ਦੌਰਾਨ ਪੰਜਾਬ ਵਿੱਚ ਹਜ਼ਾਰਾਂ ਏਕੜ ਕਣਕ ਦੀ ਪੱਕੀ ਸੋਨੇ ਰੰਗੀ ਫਸਲ ਸੜ ਕੇ ਸਵਾਹ ਬਣ ਗਈ ਹੈ।
ਜਿਸ ਦੀਆਂ ਕਾਲੀਆਂ ਤਸਵੀਰਾਂ ਹਰ ਅਖਬਾਰ ਤੇ ਟੀਵੀ ਚੈਨਲਾਂ ’ਤੇ ਆਮ ਹੀ ਦੇਖਣ ਨੂੰ ਮਿਲੀਆਂ। ਤਸਵੀਰਾਂ ਦਾ ਮੰਜ਼ਰ ਬਹੁਤ ਹੀ ਭਿਆਨਕ ਸੀ। ਥੋੜ੍ਹੀ ਜ਼ਮੀਨ ਦੇ ਮਾਲਕ ਪਿਓ-ਧੀ ਦੀਆਂ ਚੀਕਾਂ ਭਾਵੁਕ ਕਰਨ ਵਾਲੀਆਂ ਸਨ। ਕਈ ਥਾਈਂ ਤਾਂ ਅੱਗ ਬੁਝਾਉਣ ਲਈ ਵਰਤੇ ਜਾ ਰਹੇ ਟਰੈਕਟਰ ਵੀ ਕਣਕ ਦੇ ਨਾਲ-ਨਾਲ ਸੜ ਕੇ ਕੋਇਲਾ ਬਣ ਗਏ। ਕਈ ਕੰਬਾਈਨਾਂ ਵੀ ਅੱਗ ਦੀ ਲਪੇਟ ਵਿੱਚ ਆ ਕੇ ਸੜ ਗਈਆਂ। ਬਹੁਤੇ ਛੋਟੇ ਜ਼ਿਮੀਂਦਾਰਾਂ ਨੇ ਜ਼ਮੀਨ ਠੇਕੇ ’ਤੇ ਲੈ ਕੇ ਕਣਕ ਬੀਜੀ ਸੀ ਜੋ ਰਾਖ ਦੀ ਢੇਰੀ ਬਣ ਗਈ। ਹੁਣ ਤਾਂ ਠੇਕੇ ਵੀ ਲੱਖਾਂ ਦੇ ਹਿਸਾਬ ਨਾਲ ਹੋ ਗਏ ਹਨ। ਪਰ ਜਿੱਥੇ ਇਹ ਸਭ ਘਾਟਾ ਪਿਆ, ਉੱਥੇ ਸਾਡੀ ਭਾਈਚਾਰਕ ਸਾਂਝ ਵੀ ਦੇਖਣ ਨੂੰ ਮਿਲੀ ਕਿ ਕਿਸ ਤਰ੍ਹਾਂ ਇੱਕ-ਦੂਜੇ ਦੀ ਮੱਦਦ ਲਈ ਸਾਰੇ ਬਿਨਾਂ ਸੱਦੇ ਇਕੱਠੇ ਹੋ ਕੇ ਅੱਗੇ ਆਏ ਤੇ ਭਾਈਚਾਰੇ ਦੀਆਂ ਮਿਸਾਲਾਂ ਵੀ ਕਾਇਮ ਕੀਤੀਆਂ।
ਕਣਕਾਂ ਨੂੰ ਅੱਗਾਂ ਲੱਗਣ ਦੇ ਸੈਂਕੜੇ ਕਾਰਨ ਹੋ ਸਕਦੇ ਹਨ ਪਰ ਇੱਕ ਕਾਰਨ ਵੱਡੀ ਗਿਣਤੀ ਵਿੱਚ ਦਰੱਖਤਾਂ ਦੀ ਕਟਾਈ ਕਾਰਨ ਵਾਤਾਵਰਨ ਵਿੱਚ ਵਧਦੀ ਤਪਸ਼ ਵੀ ਹੈ। ਸਮੇਂ ਤੋਂ ਪਹਿਲਾਂ ਇੱਕਦਮ ਤਪਸ਼ ਵਧ ਗਈ, ਕਣਕਾਂ ਪੱਕ ਕੇ ਬਰੂਦ ਦੀ ਢੇਰੀ ਬਣੀਆਂ ਹੋਈਆਂ ਸਨ, ਬੱਸ ਕੋਈ ਵੀ ਕਿਸੇ ਤਰ੍ਹਾਂ ਦੀ ਚੰਗਿਆੜੀ ਨੇ ਸਭ ਰਾਖ ਦੀ ਢੇਰੀ ਬਣਾ ਦਿੱਤਾ। ਇਹ ਵੀ ਸੋਚਣ ਦੀ ਲੋੜ ਹੈ? ਪਿਛਲੇ ਸਾਲਾਂ ਨਾਲੋਂ ਐਤਕੀਂ ਦੇ ਹਾੜੀ ਸੀਜ਼ਨ ਦੌਰਾਨ ਕਣਕਾਂ ਦੇ ਸੜਨ ਦੀ ਗਿਣਤੀ ਕਈ ਗੁਣਾ ਵੱਧ ਕਿਉਂ ਹੈ? ਦੁਬਈ ਦਾ ਤਾਪਮਾਨ ਰੇਤਲਾ ਇਲਾਕਾ ਹੋਣ ਕਾਰਨ ਗਰਮੀ ਵਿੱਚ ਬਹੁਤ ਵਧ ਜਾਂਦੀ ਸੀ। ਉੱਥੋਂ ਦੇ ਬਸ਼ਿੰਦਿਆਂ ਨੇ ਸਰਕਾਰ ਨਾਲ ਮਿਲ ਕੇ ਆਪਣੇ ਦੇਸ਼ ਵਿੱਚ ਦਰੱਖਤਾਂ ਦੀ ਗਿਣਤੀ ਸੈਂਕੜੇ ਗੁਣਾਂ ਵਧਾ ਕੇ ਦੁਬਈ ਦੇ ਤਾਪਮਾਨ ਨੂੰ ਘੱਟ ਕਰਨ ਲਈ ਯੋਗਦਾਨ ਪਾਇਆ। Wheat Fire
ਪਰੰਤੂ ਇਸ ਦੇ ਉਲਟ ਅਸੀਂ ਖਾਸ ਕਰਕੇ ਪੰਜਾਬੀਆਂ ਨੇ ਪੰਜਾਬ ਵਿੱਚੋਂ ਦਰੱਖਤਾਂ ਦੀ ਕਟਾਈ ਕਰਕੇ ਪੰਜਾਬ ਦੇ ਤਾਪਮਾਨ ਨੂੰ ਵਧਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਸਾਨੂੰ ਵੀ ਕੁੱਝ ਹੋਸ਼ ਕਰਨ ਦੀ ਲੋੜ ਹੈ। ਸਮੇਂ ਤੋਂ ਪਹਿਲਾਂ ਗਰਮੀ ਇੱਕਦਮ ਵਧਣ ਦਾ ਕਾਰਨ ਨਿੱਤ ਦਿਹਾੜੇ ਨਵੇਂ ਏਸੀ ਯੂਨਿਟ ਲੱਗਣਾ ਵੀ ਹੈ। ਅਸੀਂ ਮਾਨਸਿਕ ਤੌਰ ’ਤੇ ਕਮਜ਼ੋਰ ਹੋ ਚੁੱਕੇ ਹਾਂ ਗਰਮੀ-ਸਰਦੀ ਸਹਿਣ ਦੀ ਸ਼ਕਤੀ ਸਾਡੇ ਅੰਦਰੋਂ ਘਟ ਰਹੀ ਹੈ। ਸਾਡੇ ਦੇਸ਼ ਦੇ 300 ਮਿਲੀਅਨ ਘਰਾਂ ਵਿੱਚ ਭਾਵ 1.4 ਬਿਲੀਅਨ ਲੋਕਾਂ ਦੇ ਘਰਾਂ ਵਿੱਚ 8 ਪ੍ਰਤੀਸ਼ਤ ਤੋਂ 10 ਪ੍ਰਤੀਸ਼ਤ ਦੇ ਵਿਚਕਾਰ ਏਅਰ ਕੰਡੀਸ਼ਨ ਲੱਗੇ ਹਨ। ਸਰਕਾਰੀ ਅਨੁਮਾਨ ਮੁਤਾਬਕ ਇਹ ਗਿਣਤੀ 2037 ਤੱਕ 50% ਦੇ ਨੇੜੇ ਪਹੁੰਚਣ ਦੀ ਉਮੀਦ ਹੈ। ਅੰਤਰਰਾਸ਼ਟਰੀ ਊਰਜਾ ਏਜੰਸੀ (ਘਹਅ) ਦੀ ਇੱਕ ਰਿਪੋਰਟ ਵਿੱਚ ਭਵਿੱਖਬਾਣੀ ਕੀਤੀ ਗਈ ਹੈ। Wheat Fire
ਕਿ 2050 ਤੱਕ ਭਾਰਤ ਵਿੱਚ ਇੱਕ ਬਿਲੀਅਨ ਤੋਂ ਵੱਧ ਏਅਰ ਕੰਡੀਸ਼ਨ ਚੱਲ ਰਹੇ ਹੋਣਗੇ ਜੇਕਰ 10% ਏਸੀ ਲੱਗਣ ਨਾਲ ਨਾ ਸਹਿਣ ਯੋਗ ਤਾਪਮਾਨ ਹੋ ਚੁੱਕਾ ਹੈ ਤਾਂ ਏਅਰ ਕੰਡੀਸ਼ਨ ਦੀ ਵਧਦੀ ਤਦਾਦ ਨਾਲ ਤਾਪਮਾਨ ਦੁਬਈ ਦੇ ਤਾਪਮਾਨ ਤੋਂ ਕਿਧਰੇ ਵੱਧ ਹੋ ਜਾਵੇਗਾ ਤੇ ਇਨਸਾਨਾਂ ਦਾ ਕੀ ਹਾਲ ਹੋਵੇਗਾ? ਇਹ ਸੋਚਣ ਵਾਲੀ ਗੱਲ ਹੈ। ਤਾਪਮਾਨ ਨੂੰ ਕੰਟਰੋਲ ਕਰਨ ਲਈ ਨਾ ਤਾਂ ਅਸੀਂ ਦਰੱਖਤ ਛੱਡੇ ਹਨ ਤੇ ਨਾ ਹੀ ਅਸੀਂ ਧਰਤੀ ਹੇਠਲੇ ਪਾਣੀ ਦਾ ਪੱਧਰ, ਖਾਸ ਕਰਕੇ ਪੰਜਾਬ ਦਾ, ਉੱਚਾ ਰਹਿਣ ਦਿੱਤਾ ਹੈ। ਗੱਲ ਮੁੜ-ਘੁੜ ਕੇ ਸਾਡੇ ’ਤੇ ਹੀ ਢੁੱਕਦੀ ਹੈ। ਜਦੋਂ ਕਿਤੇ ਸੜਕ ’ਤੇ ਟਰੈਫਿਕ ਜਾਮ ਦੀ ਸਮੱਸਿਆ ਆਉਂਦੀ ਹੈ ਤਾਂ ਪੈਦਲ ਜਾਂ ਸਾਈਕਲ, ਸਕੂਟਰ ’ਤੇ ਉੱਥੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਕਿਉਂਕਿ ਸਾਰੀਆਂ ਹੀ ਗੱਡੀਆਂ ਸਟਾਰਟ ਤੇ ਅੰਦਰ ਏਸੀ ਚੱਲਦੇ ਹੋਣ ਕਾਰਨ ਬਾਹਰ ਅੱਤ ਦੀ ਚੁੱਭਵੀਂ ਹੀਟ ਛੱਡ ਰਹੇ ਹੁੰਦੇ ਹਨ।
ਇਹੀ ਹਾਲ ਸਾਡੇ ਘਰਾਂ ਵਾਲੇ ਏਸੀ ਵਾਤਾਵਰਨ ਦਾ ਕਰਦੇ ਹਨ। ਜੇਕਰ ਸਾਰੀਆਂ ਹੀ ਸੜਕਾਂ ਦੇ ਕਿਨਾਰੇ ਪਹਿਲਾਂ ਵਾਂਗ ਦਰੱਖਤ ਭਾਰੀ ਗਿਣਤੀ ’ਚ ਲੱਗੇ ਹੋਣ ਤਾਂ ਇਹ ਹਾਲ ਨਾ ਹੋਵੇ। ਖੇਤਾਂ ਵਿੱਚ ਵੀ ਪ੍ਰਤੀ ਏਕੜ ਹਰ ਕਿਸਾਨ 10 ਦਰੱਖਤ ਲਾਉਣ ਨੂੰ ਜੇਕਰ ਪਹਿਲ ਦੇਵੇ ਤਾਂ ਇਹ ਸਮੇਂ ਤੋਂ ਪਹਿਲਾਂ ਇੰਨੀ ਤਪਸ਼ ਨਾ ਹੋਵੇ। ਜਿਸ ਨਾਲ ਸਾਡੀਆਂ ਸੋਨੇ ਰੰਗੀਆਂ ਕਣਕਾਂ ਸੜ ਕੇ ਸਵਾਹ ਨਾ ਹੋਣ। ਸੜਕਾਂ ਤੇ ਖੇਤਾਂ ਦੇ ਬੰਨੇ ਲੱਗੇ ਦਰੱਖਤਾਂ ਦੀ ਛਾਂ ਵਿੱਚ ਕੋਈ ਰਾਹੀ-ਪਾਂਧੀ, ਕੋਈ ਜਾਨਵਰ ਕਿਸੇ ਵੀ ਸਮੇਂ ਆਰਾਮ ਕਰ ਸਕਦੇ ਹਨ। ਪਰ ਹੁਣ ਤਾਂ ਦੂਰ-ਦੂਰ ਤੱਕ ਭੰਬੂਤਾਰੇ ਉੱਡਦੇ ਨਜ਼ਰ ਆਉਂਦੇ ਹਨ। ਸਰਕਾਰਾਂ ਵੱਲੋਂ ਵਣ ਮਹਾਂ ਉਤਸਵ ਮਨਾਉਣੇ ਤਾਂ ਹੀ ਸਾਰਥਿਕ ਹੋ ਸਕਦੇ ਹਨ।
ਜੇਕਰ ਦਰਖਤ ਲਾ ਕੇ ਉਨ੍ਹਾਂ ਦੀ ਸੰਭਾਲ ਸਾਲ ਵਿੱਚ ਇੱਕ ਦਿਨ ਦਰੱਖਤ ਲਾ ਕੇ ਆਪਣੀਆਂ ਫੋਟੋ ਅਖਬਾਰਾਂ ਵਿੱਚ ਛਪਵਾ ਕੇ ਪੱਲਾ ਝਾੜਨ ਨਾਲ ਤਾਂ ਉਹ ਦਰੱਖਤ ਵੱਡੇ ਨਹੀਂ ਹੋਣੇ ਉਨ੍ਹਾਂ ਨੂੰ ਵੱਡੇ ਕਰਨ ਲਈ ਘੱਟੋ-ਘੱਟ ਚਾਰ ਸਾਲ ਪਾਲਣਾ ਪੈਂਦਾ ਹੈ। ਫਿਰ ਜਾ ਕੇ ਕਿਤੇ ਉਹ ਠੰਢੀ-ਮਿੱਠੀ ਛਾਂ ਤੇ ਫਲ ਦੇਣ ਦੇ ਕਾਬਲ ਬਣਦੇ ਹਨ। ਮੈਂ ਅੱਖੀਂ ਦੇਖਿਆ ਕਿ ਡੇਰਾ ਸੱਚਾ ਸੌਦਾ ਸਰਸਾ ਦੇ ਪ੍ਰੇਮੀ ਹਰ ਸਾਲ ਅਗਸਤ ਮਹੀਨੇ ਵਿੱਚ ਦੇਸ਼ ਭਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਛਾਂਦਾਰ ਤੇ ਫਲਦਾਰ ਰੁੱਖ ਲਾ ਕੇ ਕਈ ਸਾਲ ਉਨ੍ਹਾਂ ਦੀ ਸੰਭਾਲ ਕਰਕੇ ਪਾਲਦੇ ਹਨ। ਡੇਰਾ ਸੱਚਾ ਸੌਦਾ ਸਰਸਾ ਦੇ ਨਾਂਅ ਲੱਖਾਂ, ਕਰੋੜਾਂ ਦਰੱਖਤ ਲਾਉਣ ਲਈ ਵਿਸ਼ਵ ਰਿਕਾਰਡ ਵੀ ਬੋਲਦੇ ਹਨ। ਸਾਨੂੰ ਵੀ ਅਜਿਹਾ ਕਰਨ ਲਈ ਉਨ੍ਹਾਂ ਦੀ ਤਰ੍ਹਾਂ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸਾਨ ਦੀ ਪੁੱਤਾਂ ਵਾਂਗੂ ਪਾਲ਼ੀ ਹੋਈ। Wheat Fire
ਸੋਨੇ ਰੰਗੀ ਕਣਕ ਦਾ ਇੱਕ ਵੀ ਦਾਣਾ ਅੱਗ ਦੀ ਭੇਂਟ ਨਾ ਚੜ੍ਹੇ ਤੇ ਸਰਕਾਰਾਂ ਨੂੰ ਵੀ ਇਸ ਸਬੰਧੀ ਕੋਈ ਕਾਨੂੰਨ ਬਣਾਉਣ ਦੀ ਲੋੜ ਹੈ। ਆਉਣ ਵਾਲੇ ਹਾੜੀ ਦੇ ਸੀਜ਼ਨ ਵਾਸਤੇ ਸਾਨੂੰ ਇਸ ਹਾੜੀ ਦੇ ਸੀਜ਼ਨ ਤੋਂ ਸਬਕ ਲੈ ਕੇ ਅਗਲੀ ਕਣਕ ਪੱਕਣ ਵੇਲੇ ਸਾਰੇ ਪਿੰਡ ਦੇ ਘਰਾਂ ਤੋਂ ਇੱਕ-ਇੱਕ ਮੈਂਬਰ ਆਪਣੇ ਪੂਰੇ ਪਿੰਡ ਦੇ ਰਕਬੇ ਵਿੱਚ ਪੱਕੀ ਕਣਕ ਦੀ ਰਾਖੀ ਲਈ ਦਿਨ-ਰਾਤ ਦੇ ਪਹਿਰੇ ’ਤੇ ਰਹਿਣ ਅਤੇ ਹਰ ਪਿੰਡ ਆਪਣੇ ਲਈ ਦੇਸੀ ਤਰੀਕੇ ਦੀਆਂ ਸਟੀਲ ਵਾਲੇ ਵੱਡੇ ਟੈਂਕਾਂ ਵਾਲੀਆਂ ਅੱਗ ਬੁਝਾਊ ਗੱਡੀਆਂ ਪੈਸੇ ਇਕੱਠੇ ਕਰਕੇ ਤਿਆਰ ਕਰਨ ਤਾਂ ਜੋ ਕਿਸੇ ਵੀ ਸਮੇਂ ਵਾਪਰਦੀ ਅੱਗਜਨੀ ਵਾਲੀ ਘਟਨਾ ’ਤੇ ਤੁਰੰਤ ਕਾਬੂ ਪਾ ਕੇ ਉਸ ਨੂੰ ਰੋਕਿਆ ਜਾ ਸਕੇ।
ਕੋਟਕਪੂਰਾ।
ਮੋ. 96462-00468