Virat Kohli: ਕੋਹਲੀ ਦਾ ‘ਵਿਰਾਟ’ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਦੂਜੇ ਬੱਲੇਬਾਜ਼

Virat Kohli
Virat Kohli: ਕੋਹਲੀ ਦਾ ‘ਵਿਰਾਟ’ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਦੂਜੇ ਬੱਲੇਬਾਜ਼

ਟੀਚੇ ਦਾ ਪਿੱਛਾ ਕਰਦੇ ਹੋਏ ਬਣਾਇਆ ਸੀਜ਼ਨ ਦਾ ਚੌਥਾ ਅਰਧਸੈਂਕੜਾ

Virat Kohli: ਸਪੋਰਟਸ ਡੈਸਕ। ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਸ਼ਾਨਦਾਰ ਫਾਰਮ ’ਚ ਨਜ਼ਰ ਆ ਰਹੇ ਹਨ। ਉਨ੍ਹਾਂ ਐਤਵਾਰ ਨੂੰ ਦਿੱਲੀ ਕੈਪੀਟਲਜ਼ ਵਿਰੁੱਧ ਇੱਕ ਸ਼ਕਤੀਸ਼ਾਲੀ ਅਰਧ-ਸੈਂਕੜਾ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿੱਤ ਵੱਲ ਲੈ ਗਏ। ਕਿੰਗ ਕੋਹਲੀ ਨੇ ਇਸ ਮੈਚ ’ਚ ਕਈ ਉਪਲਬਧੀਆਂ ਹਾਸਲ ਕੀਤੀਆਂ। ਉਹ ਕਿਸੇ ਇੱਕ ਟੀਮ ਵਿਰੁੱਧ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ ਹਨ।

ਇਹ ਖਬਰ ਵੀ ਪੜ੍ਹੋ : ਖੁਸ਼ਖਬਰੀ, ਜਲਦੀ ਹੀ ਹਟਾਇਆ ਜਾਵੇਗਾ ਇਹ ਟੋਲ ਪਲਾਜ਼ਾ, ਜਾਣੋ

ਵਿਰਾਟ ਨੇ ਹਾਸਲ ਕੀਤੀ ਵੱਡੀ ਪ੍ਰਾਪਤੀ | Virat Kohli

ਸਲਾਮੀ ਬੱਲੇਬਾਜ਼ ਵਿਰਾਟ ਕੋਹਲੀ ਦਿੱਲੀ ਲਈ ਸਮੱਸਿਆ ਬਣਕੇ ਸਾਬਤ ਹੋਏ। ਉਨ੍ਹਾਂ 47 ਗੇਂਦਾਂ ’ਚ ਚਾਰ ਚੌਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ ਤੇ ਆਪਣੀ ਟੀਮ ਨੂੰ ਜਿੱਤ ਦੀ ਦਹਿਲੀਜ਼ ’ਤੇ ਪਹੁੰਚਾਇਆ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਇਸ ਮੈਚ ’ਚ ਸੀਜ਼ਨ ਦਾ ਆਪਣਾ ਛੇਵਾਂ ਅਰਧ ਸੈਂਕੜਾ ਤੇ ਆਪਣੇ ਕਰੀਅਰ ਦਾ 61ਵਾਂ ਅਰਧ ਸੈਂਕੜਾ ਪੂਰਾ ਕੀਤਾ। ਇਸ ਦੇ ਨਾਲ, ਵਿਰਾਟ ਆਈਪੀਐਲ ’ਚ ਕਿਸੇ ਇੱਕ ਟੀਮ ਵਿਰੁੱਧ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ। ਕੋਹਲੀ ਨੇ ਦਿੱਲੀ ਵਿਰੁੱਧ 1130 ਦੌੜਾਂ ਬਣਾਈਆਂ ਹਨ। ਇਸ ਮਾਮਲੇ ’ਚ ਸਿਖਰ ’ਤੇ ਡੇਵਿਡ ਵਾਰਨਰ ਹਨ, ਜਿਨ੍ਹਾਂ ਨੇ ਪੰਜਾਬ ਕਿੰਗਜ਼ ਵਿਰੁੱਧ 1134 ਦੌੜਾਂ ਬਣਾਈਆਂ ਹਨ। ਕੋਹਲੀ ਹੁਣ ਵਾਰਨਰ ਦੇ ਰਿਕਾਰਡ ਨੂੰ ਤੋੜਨ ਤੋਂ ਸਿਰਫ਼ ਪੰਜ ਦੌੜਾਂ ਦੂਰ ਹਨ।

ਮੈਚ ’ਚ ਕੀ ਹੋਇਆ? | Virat Kohli

ਕਰੁਣਾਲ ਪੰਡਯਾ ਤੇ ਵਿਰਾਟ ਕੋਹਲੀ ਦੀ ਸੈਂਕੜੇ ਵਾਲੀ ਸਾਂਝੇਦਾਰੀ ਦੀ ਬਦੌਲਤ, ਰਾਇਲ ਚੈਲੇਂਜਰਜ਼ ਬੰਗਲੌਰ ਨੇ ਦਿੱਲੀ ਕੈਪੀਟਲਜ਼ ਨੂੰ 6 ਵਿਕਟਾਂ ਨਾਲ ਹਰਾਇਆ ਤੇ ਸੀਜ਼ਨ ਦੀ ਆਪਣੀ ਸੱਤਵੀਂ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ, ਇਹ ਘਰ ਤੋਂ ਬਾਹਰ ਉਨ੍ਹਾਂ ਦੀ ਲਗਾਤਾਰ ਛੇਵੀਂ ਜਿੱਤ ਹੈ। ਇਸ ਮੈਚ ’ਚ, ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਦਿੱਲੀ ਕੈਪੀਟਲਜ਼ ਨੇ 20 ਓਵਰਾਂ ’ਚ 8 ਵਿਕਟਾਂ ਦੇ ਨੁਕਸਾਨ ’ਤੇ 162 ਦੌੜਾਂ ਬਣਾਈਆਂ। ਜਵਾਬ ’ਚ, ਆਰਸੀਬੀ ਨੇ 18.3 ਓਵਰਾਂ ’ਚ ਚਾਰ ਵਿਕਟਾਂ ਦੇ ਨੁਕਸਾਨ ’ਤੇ 164 ਦੌੜਾਂ ਬਣਾਈਆਂ ਤੇ ਮੈਚ ਜਿੱਤ ਲਿਆ। ਦਿੱਲੀ ਵੱਲੋਂ ਅਕਸ਼ਰ ਪਟੇਲ ਨੇ 2 ਤੇ ਦੁਸ਼ਮੰਥਾ ਚਮੀਰਾ ਨੇ 1 ਵਿਕਟ ਹਾਸਲ ਕੀਤੀ।