Heat Action Plan Delhi: ਦਿੱਲੀ ’ਚ ਇਸ ਤਰ੍ਹਾਂ ਕੰਮ ਕਰੇਗਾ ‘ਹੀਟ ਐਕਸ਼ਨ ਪਲਾਨ’

Heat Action Plan Delhi
Heat Action Plan Delhi: ਦਿੱਲੀ ’ਚ ਇਸ ਤਰ੍ਹਾਂ ਕੰਮ ਕਰੇਗਾ ‘ਹੀਟ ਐਕਸ਼ਨ ਪਲਾਨ’

Heat Action Plan Delhi: ਤਿੰਨ ਹਜ਼ਾਰ ਵਾਟਰ ਏਟੀਐੱਮ ਤੇ ਕੂਲਿੰਗ ਸ਼ੈਲਟਰ ਲੋਕਾਂ ਨੂੰ ਰਾਹਤ ਪ੍ਰਦਾਨ ਕਰਨਗੇ

Heat Action Plan Delhi: ਨਵੀਂ ਦਿੱਲੀ (ਏਜੰਸੀ)। ਆਫ਼ਤ ਪ੍ਰਬੰਧਨ ਵਿਧੀ ਨੂੰ ਸਰਗਰਮ ਕਰਦੇ ਹੋਏ, ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੋਮਵਾਰ ਨੂੰ ‘ਹੀਟ ਐਕਸ਼ਨ ਪਲਾਨ (2025)’ ਦਾ ਉਦਘਾਟਨ ਕੀਤਾ ਅਤੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਨੇ 3,000 ਠੰਢੇ ਪਾਣੀ ਦੇ ਏਟੀਐਮ ਦਾ ਵੀ ਪ੍ਰਸਤਾਵ ਰੱਖਿਆ ਹੈ।

ਹੀਟ ਐਕਸ਼ਨ ਪਲਾਨ ਵਿੱਚ 1,800 ਰਾਸ਼ਟਰੀ ਤੇ ਦਿੱਲੀ ਆਫ਼ਤ ਪ੍ਰਤੀਕਿਰਿਆ ਵਲੰਟੀਅਰਾਂ ਜਾਂ ‘ਆਫ਼ਤ ਮਿੱਤਰਾਂ’ ਨੂੰ ਸ਼ਾਮਲ ਕਰਨਾ ਵੀ ਸ਼ਾਮਲ ਹੈ, ਇਸ ਤੋਂ ਇਲਾਵਾ ਛਾਂਦਾਰ-ਠੰਢੇ ਆਸਰੇ ਸਥਾਪਤ ਕਰਨਾ ਅਤੇ ਦਿੱਲੀ ਦੇ ਸਰਕਾਰੀ ਸਕੂਲਾਂ ਤੇ ਦਫ਼ਤਰੀ ਇਮਾਰਤਾਂ ਦੀਆਂ ਚਾਰਦੀਵਾਰੀਆਂ ਦੇ ਨੇੜੇ 3,000-4,000 ਵੱਡੇ ਵਾਟਰ ਆਰਓ ਯੂਨਿਟ ਖੋਲ੍ਹਣੇ ਸ਼ਾਮਲ ਹਨ ਤਾਂ ਜੋ ਪੰਜ ਲੱਖ ਨਾਗਰਿਕਾਂ ਨੂੰ ਚੌਵੀ ਘੰਟੇ ਠੰਢਾ ਪਾਣੀ ਮੁਹੱਈਆ ਕਰਵਾਇਆ ਜਾ ਸਕੇ।

Heat Action Plan Delhi

ਇਸ ਵਿੱਚ ਪੀਡਬਲਯੂਡੀ ਸੜਕਾਂ ’ਤੇ ਬੱਸ ਅੱਡਿਆਂ ਤੇ ਟਰੈਫਿਕ ਚੌਰਾਹਿਆਂ ਦੇ ਨੇੜੇ ਜਨਤਾ ਲਈ 3,000 ਵਾਟਰ ਏਟੀਐਮ ਸਥਾਪਤ ਕਰਨ ਦਾ ਵੀ ਪ੍ਰਸਤਾਵ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਦਾ ਮੌਸਮ ਅਕਸਰ ਨਾਗਰਿਕ ਸਮੱਸਿਆਵਾਂ ਨਾਲ ਜੁੜਿਆ ਹੁੰਦਾ ਹੈ, ਗਰਮੀਆਂ ਵਿੱਚ ਪਾਣੀ ਦੀ ਕਮੀ, ਸਰਦੀਆਂ ਵਿੱਚ ਪ੍ਰਦੂਸ਼ਣ ਤੇ ਮਾਨਸੂਨ ਵਿੱਚ ਪਾਣੀ ਭਰ ਜਾਣਾ। ਉਨ੍ਹਾਂ ਦੀ ਸਰਕਾਰ ਇਹ ਯਕੀਨੀ ਬਣਾਏਗੀ ਕਿ ਲੋਕ ਬਿਨਾਂ ਕਿਸੇ ਪਰੇਸ਼ਾਨੀ ਦੇ ਹਰ ਮੌਸਮ ਦਾ ਅਨੰਦ ਮਾਣ ਸਕਣ।

Read Also : Agriculture Land News: ਵਾਹੀਯੋਗ ਜ਼ਮੀਨ ਨਾਲ ਜੁੜੀ ਖਤਰਨਾਕ ਰਿਪੋਰਟ ਨੇ ਵਧਾਈ ਚਿੰਤਾ

ਗਰਮੀ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹੀਟ ਐਕਸ਼ਨ ਪਲਾਨ ਤਹਿਤ 3,000 ਵਾਟਰ ਕੂਲਰ ਜਾਂ ਏਟੀਐਮ ਲਾਏ ਜਾਣਗੇ। ਇਨ੍ਹਾਂ ਵਿੱਚੋਂ ਇੱਕ ਹਜ਼ਾਰ ਜਨਤਕ ਸੜਕਾਂ ’ਤੇ, ਇੱਕ ਹਜ਼ਾਰ ਸਰਕਾਰੀ ਇਮਾਰਤਾਂ ਵਿੱਚ ਤੇ ਇੱਕ ਹਜ਼ਾਰ ਪੇਂਡੂ ਖੇਤਰਾਂ ਵਿੱਚ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਪਹਿਲਕਦਮੀ ਦੇ ਤਹਿਤ ਨਿੱਜੀ ਸੰਸਥਾਵਾਂ ਤੋਂ ਵੀ ਮੱਦਦ ਲਵਾਂਗੇ।

Heat Action Plan Delhi

ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਸਰਕਾਰ ਜਨਤਾ ਨੂੰ ਸਾਵਧਾਨ ਕਰਨ ਲਈ ਨਿਯਮਿਤ ਤੌਰ ’ਤੇ ਐਸਐਮਐਸ ਅਤੇ ਸੋਸ਼ਲ ਮੀਡੀਆ ਰਾਹੀਂ ਗਰਮੀ ਦੀਆਂ ਚੇਤਾਵਨੀਆਂ ਜਾਰੀ ਕਰੇਗੀ। ਹਸਪਤਾਲਾਂ ਵਿੱਚ ਵਿਸ਼ੇਸ਼ ਹੀਟਵੇਵ ਵਾਰਡਾਂ ਤੋਂ ਇਲਾਵਾ, ਝੁੱਗੀਆਂ-ਝੌਂਪੜੀਆਂ ’ਚ ਗਰਮੀ ਨਾਲ ਨਜਿੱਠਣ ਲਈ ਆਫ਼ਤ ਮਿੱਤਰਾਂ ਨੂੰ ਵੀ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਤੇ ਸ਼ਹਿਰ ਲਈ ਹਰ ਜਾਨ ਕੀਮਤੀ ਹੈ ਤੇ ਅਸੀਂ ਇਸਨੂੰ ਬਚਾਉਣ ਲਈ ਵਚਨਬੱਧ ਹਾਂ।

ਉਨ੍ਹਾਂ ਨੇ ਜਾਨਵਰਾਂ ਦੀ ਮੱਦਦ ਲਈ ਉਪਾਅ ਵੀ ਸੁਝਾਏ। ਇਸ ਤੋਂ ਪਹਿਲਾਂ, ਲੋਕ ਨਿਰਮਾਣ ਮੰਤਰੀ ਪਰਵੇਸ਼ ਵਰਮਾ ਨੇ ਕਿਹਾ ਕਿ ਦਿੱਲੀ ਸਰਕਾਰ ਨਾ ਸਿਰਫ਼ ਐਲਾਨਾਂ ਰਾਹੀਂ, ਸਗੋਂ ਆਪਣੇ ਕੰਮਾਂ ਰਾਹੀਂ ਵੀ ਲੋਕ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਸਾਬਤ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗਰਮੀ ਦੀ ਸਮੱਸਿਆ ਨਾਲ ਨਜਿੱਠਣ ਲਈ, ਦਿੱਲੀ ਸਰਕਾਰ ਨੇ ਪਹਿਲਾਂ ਹੀ ਜੀਪੀਐਸ ਨਾਲ ਜੁੜੇ ਪਾਣੀ ਦੇ ਟੈਂਕਰ ਸ਼ੁਰੂ ਕਰ ਦਿੱਤੇ ਹਨ ਤੇ ਸਰਕਾਰੀ ਇਮਾਰਤਾਂ ’ਤੇ ਨਵੀਆਂ ਗਰਮੀ-ਰੋਧਕ, ਠੰਢੀਆਂ ਛੱਤਾਂ ਲਾਉਣ ਦੀ ਪਹਿਲ ਕੀਤੀ ਹੈ ਅਤੇ ਇਸ ਪ੍ਰਯੋਗ ਨੂੰ ਹੌਲੀ-ਹੌਲੀ ਵਧਾਇਆ ਜਾਵੇਗਾ।