Wheat Fire
Wheat Fire: ਪੰਜਾਬ ਤੇ ਹਰਿਆਣਾ ’ਚ ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗ ਜਾਣਾ ਬੇਹੱਦ ਨੁਕਸਾਨਦਾਇਕ ਤੇ ਦੁਖਦਾਈ ਹੈ ਛੇ ਮਹੀਨਿਆਂ ਦੀ ਮਿਹਨਤ ਜਦੋਂ ਘਰ ਆਉਣੀ ਹੁੰਦੀ ਹੈ ਤਾਂ ਸੋਨੇ ਦੀ ਥਾਂ ਸੁਆਹ ਵੇਖ ਕੇ ਕਿਸਾਨ ਦਾ ਕਲੇਜਾ ਮੂੰੰਹ ਨੂੰ ਆ ਜਾਂਦਾ ਹੈ ਹਰ ਸਾਲ ਇਹ ਘਟਨਾਵਾਂ ਵਾਪਰ ਰਹੀਆਂ ਹਨ ਤੇ ਕਿਤੇ-ਕਿਤੇ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ ਫਸਲ ਇੰਨੀ ਜ਼ਿਆਦਾ ਸੁੱਕੀ ਹੁੰਦੀ ਹੈ ਕਿ ਬਾਰੂਦ ਵਾਂਗ ਬਲ਼ ਉੁਠਦੀ ਹੈ ਫਾਇਰ ਬ੍ਰਿਗੇਡ ਤੇ ਮਨੁੱਖੀ ਸ਼ਕਤੀ ਦੇ ਬਾਵਜ਼ੂਦ ਅੱਗ ਬੁਝਾਉਂਦਿਆਂ-ਬੁਝਾਉਂਦਿਆਂ ਕਾਫੀ ਨੁਕਸਾਨ ਹੋ ਜਾਂਦਾ ਹੈ ਸਰਕਾਰਾਂ ਤੇ ਕਿਸਾਨਾਂ ਨੂੰ ਰਲ ਕੇ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। Wheat Fire
ਇਹ ਖਬਰ ਵੀ ਪੜ੍ਹੋ : Bribe: ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਰੰਗੇ ਹੱਥੀਂ ਕਾਬੂ
ਇਸ ਮਾਮਲੇ ’ਚ ਬਿਜਲੀ ਅਧਿਕਾਰੀਆਂ ਦੀ ਅਣਗਹਿਲੀ ਵੀ ਸਾਹਮਣੇ ਆਉਂਦੀ ਹੈ, ਤਾਰਾਂ ਢਿੱਲੀਆਂ ਹੋਣ ਕਾਰਨ ਅੱਗ ਲੱਗ ਜਾਂਦੀ ਹੈ ਕਈ ਵਾਰ ਖੇਤਾਂ ’ਚ ਚਾਹ-ਪਾਣੀ ਲਈ ਅੱਗ ਬਾਲਣ ਕਾਰਨ ਵੀ ਅੱਗ ਲੱਗ ਜਾਂਦੀ ਹੈ ਕੰਬਾਈਨ ਤੇ ਤੂੜੀ ਬਣਾਉਣ ਵਾਲੀ ਮਸ਼ੀਨ ’ਚੋਂ ਚੰਗਿਆੜੀ ਦਾ ਨਿੱਕਲਣਾ ਵੀ ਅੱਗ ਲੱਗਣ ਦਾ ਕਾਰਨ ਹੈ ਖੇਤੀ ਮਾਹਿਰਾਂ ਨੂੰ ਇਸ ਮਾਮਲੇ ’ਚ ਕਾਢ ਕੱਢਣ ਦੀ ਸਖ਼ਤ ਜ਼ਰੂਰਤ ਹੈ ਕਣਕ ਦੀ ਵਾਢੀ ਤੇ ਤੂੜੀ ਬਣਾਉਣ ਦੇ ਕੰਮ ’ਚ ਕੁਝ ਦਿਨਾਂ ਦਾ ਅੰਤਰ ਰਖ ਕੇ ਵੀ ਅੱਗ ਦੇ ਮਾਮਲਿਆਂ ’ਚ ਕਮੀ ਆ ਸਕਦੀ ਹੈ ਇਸੇ ਤਰ੍ਹਾਂ ਫਾਇਰ ਬਿਗ੍ਰੇਡ ਸਰਵਿਸ ’ਚ ਵਾਧਾ ਜ਼ਰੂਰੀ ਹੈ ਪੰਚਾਇਤਾਂ ਤੇ ਸਹਿਕਾਰੀ ਵਿਭਾਗ ਰਲ ਕੇ ਫਾਇਰ ਗੱਡੀਆਂ ਵਧਾ ਸਕਦੇ ਹਨ ਬਿਜਲੀ ਦੀਆਂ ਤਾਰਾਂ ਦੀ ਕਸਾਈ ਨੂੰ ਵੀ ਦਰੁਸਤ ਕਰਨ ਵਾਸਤੇ ਕੋਈ ਢਾਂਚਾ ਬਣਾਇਆ ਜਾ ਸਕਦਾ ਹੈ। Wheat Fire