ਏਕਜੋਤ ਚੈਰੀਟੇਬਲ ਫਾਊਂਡੇਸ਼ਨ ਤੇ ਓਐਨਜੀਸੀ ਵੱਲੋਂ ਲਾਇਆ ਮੁਫ਼ਤ ਅੱਖਾਂ ਦਾ ਕੈਂਪ

Patiala News
ਏਕਜੋਤ ਚੈਰੀਟੇਬਲ ਫਾਊਂਡੇਸ਼ਨ ਤੇ ਓਐਨਜੀਸੀ ਵੱਲੋਂ ਲਾਇਆ ਮੁਫ਼ਤ ਅੱਖਾਂ ਦਾ ਕੈਂਪ

ਹਜ਼ਾਰਾਂ ਮਰੀਜਾਂ ਨੇ ਉਠਾਇਆ ਕੈਂਪ ਦਾ ਲਾਭ, ਸੈਕੜੇ ਮਰੀਜਾਂ ਦੀ ਹੋਈ ਓਪਰੇਸ਼ਨ ਲਈ ਚੋਣ | Patiala News

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਏਕਜੋਤ ਚੈਰੀਟੇਬਲ ਫਾਊਂਡੇਸ਼ਨ ਪੰਜਾਬ ਨੇ (ਓਐਨਜੀਸੀ) ਇੰਡੀਆ ਦੇ ਸਹਿਯੋਗ ਨਾਲ ਗੁਰਦੁਅਰਾ ਸਿੰਘ ਸਭਾ, ਗਲੋਬਲ ਅੱਖਾਂ ਦੇ ਹਸਪਤਾਲ ਸਾਹਮਣੇ ਪਟਿਆਲਾ ਵਿਖੇ ਪਹਿਲਕਦਮੀ ਦੇ ਤਹਿਤ ਇੱਕ ਵਿਸ਼ਾਲ ਮੁਫ਼ਤ ਅੱਖ ਕੈਂਪ ਲਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਮਰੀਜਾਂ ਨੇ ਪਹੁੰਚ ਕੇ ਕੈਂਪ ਦਾ ਲਾਭ ਉਠਾਇਆ ਤੇ ਸੈਕੜੇ ਮਰੀਜਾਂ ਦੀ ਓਪਰੇਸ਼ਨ ਲਈ ਚੋਣ ਕੀਤੀ ਗਈ। ਓ. ਐਨ. ਜੀ. ਸੀ. ਦੀ ਸੀਐਸਆਰ ਫੰਡਿੰਗ ਵਾਲੇ ਪ੍ਰੋਜੈਕਟ ਅਧੀਨ ਫਾਊਂਡੇਸ਼ਨ ਨੇ ਪੰਜਾਬ ਅਤੇ ਰਾਜਸਥਾਨ ਦੇ ਘੱਟ ਆਮਦਨ ਵਾਲੇ ਲੋਕਾਂ ਲਈ 7 ਮਹੀਨਿਆਂ ਵਿੱਚ 4000 ਮੋਤੀਬਿੰਦ ਓਪਰੇਸ਼ਨ ਕਰਨ ਦਾ ਬੀੜਾ ਚੁਕਿਆ ਗਿਆ ਹੈ। ਇਸ ਦੇ ਤਤਿਹ ਦਸੰਬਰ 2024 ਤੋਂ ਹੁਣ ਤੱਕ 72 ਤੋਂ ਵੱਧ ਮੁਫ਼ਤ ਅੱਖਾਂ ਕੈਂਪਾਂ ’ਚ 2900 ਤੋਂ ਵੱਧ ਮੋਤੀਬਿੰਦ ਓਪਰੇਸ਼ਨ ਕੀਤਾ ਜਾ ਚੁੱਕੇ ਹਨ।

ਇਹ ਖਬਰ ਵੀ ਪੜ੍ਹੌ : PBKS vs RCB: ਕੋਹਲੀ-ਪਡਿੱਕਲ ਦੇ ਜਬਰਦਸਤ ਅਰਧਸੈਂਕੜੇ, ਬੈਂਗਲੁਰੂ ਨੇ ਪੰਜਾਬ ਨੂੰ 7 ਵਿਕਟਾਂ ਨਾਲ ਹਰਾਇਆ

ਜਿਸ ਨਾਲ ਗਰੀਬਾਂ ਦੀ ਦ੍ਰਿਸ਼ਟੀ ਵਾਪਸ ਮਿਲੀ ਹੈ। ਪੰਜਾਬ ਅਤੇ ਰਾਜਸਥਾਨ ਦੇ ਚਿੰਨਿ੍ਹਤ ਜ਼ਿਲ੍ਹਿਆਂ ਵਿੱਚ ਘੱਟ ਆਮਦਨ ਵਾਲੇ ਮਰੀਜ਼ਾਂ ਅਤੇ ਪਿਛੜੇ ਵਰਗਾਂ ਨੂੰ ਮੋਤੀਬਿੰਦ ਦਾ ਸਰਜੀਕਲ ਇਲਾਜ ਮਹੁੱਈਆ ਕਰਵਾ ਕੇ ਨਿਵਾਰਕ ਅੰਨ੍ਹੇਪਨ ਨੂੰ ਖਤਮ ਕਰਨਾ ਹੈ। ਪਟਿਆਲਾ ਕੈਂਪ ਵਿੱਚ ਮਰੀਜ਼ਾਂ ਦੀ ਪੀੜ ਦੇਖਣ ਨੂੰ ਮਿਲੀ, ਜਿੱਥੇ ਆਏ ਹੋਏ ਮਰੀਜ਼ਾਂ ਨੂੰ ਮੁਫ਼ਤ ਸਕ੍ਰੀਨਿੰਗ, ਸਲਾਹ-ਮਸ਼ਵਰਾ ਅਤੇ ਮੋਤੀਬਿੰਦ ਓਪਰੇਸ਼ਨ ਦੀਆਂ ਸਹੂਲਤਾਂ ਦਿੱਤੀਆਂ ਗਈਆਂ, ਜੋ ਓਐਨਜੀਸੀ ਦੀ ਸਮਾਜਿਕ ਕਲਿਆਣ ਲਈ ਵਚਨਬੱਧਤਾ ਅਤੇ ਏਕਜੋਤ ਫਾਊਂਡੇਸ਼ਨ ਦੀ ਸੁਲਭ ਸਿਹਤ ਸੇਵਾਵਾ ਪ੍ਰਤੀ ਸਮਰਪਾਣ ਨੂੰ ਦਰਸ਼ਾਉਦਾ ਹੈ। Patiala News

ਇਸ ਮੌਕੇ ਮੁੱਖ ਮਹਿਮਾਨ ਸ੍ਰੀਮਤੀ ਰੀਨਾ ਜੈਤਲੀ ਆਜ਼ਾਦ ਡਾਇਰੈਕਟਰ, ਓਐਨਜੀਸੀ ਨੇ ਪਹਿਲਕਦਮੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਓਐਨਜੀਸੀ ਨੂੰ ਇਸ ਪਵਿੱਤਰ ਮਿਸ਼ਨ ਵਿੱਚ ਏਕਜੋਤ ਫਾਊਂਡੇਸ਼ਨ ਦੇ ਸਾਥੀ ਬਣਨ ’ਤੇ ਮਾਣ ਹੈ। ਸਿਹਤ ਸੇਵਾਵਾ ਦੀ ਪਹੁੰਚ ਸਾਡੀ ਸੀਐਸਆਰ ਵਚਨਵੱਧਤਾ ਦਾ ਇੱਕ ਮੁੱਖ ਆਧਾਰ ਹੈ ਤੇ ਇਹ ਪ੍ਰੋਜੈਕਟ ਦਰਸਾਉਦਾ ਹੈ ਕਿ ਕਾਰਪੋਰੇਟ ਸਮਾਜਿਕ ਭਾਈਵਾਲੀ ਕਿਵੇ ਜੀਵਨ ਬਦਲ ਸਕਦੀ ਹੈ। ਹਰ ਓਪਰੇਸ਼ਨ ਨਾਲ ਨਾ ਸਿਰਫ਼ ਦ੍ਰਿਸ਼ਟੀ, ਸਗੋ ਆਸ ਅਤੇ ਸਨਮਾਨ ਵੀ ਵਾਪਸ ਮਿਲਦਾ ਹੈ। ਇਸ ਤੋਂ ਇਲਾਵਾ ਡਾ. ਮਨਪ੍ਰੀਤ ਸਿੰਘ ਏਕਜੋਤ ਚੈਰੀਟੇਬਲ ਫਾਊਂਡੇਸ਼ਨ ਦੇ ਉੱਪ ਪ੍ਰਧਾਨ ਨੇ ਕਿਹਾ ਕਿ ਅਸੀਂ ਓ. ਐਨ. ਜੀ. ਸੀ. ਦੇ ਉਦਾਰ ਸਹਿਯੋਗ ਦੇ ਧੰਨਵਾਦੀ ਹਾਂ, ਜਿਸ ਨਾਲ ਅਸੀਂ ਹਜ਼ਾਰਾਂ ਲੋਕਾਂ ਦੀਆਂ ਜਿੰਦਗੀਆਂ ਵਿੱਚ ਰੋਸ਼ਨੀ ਵਾਪਸ ਲਿਆ ਸਕੇ ਹਾਂ। Patiala News

ਡਾ. ਮਨਪ੍ਰੀਤ ਸਿੰਘ ਜਿੰਨ੍ਹਾਂ ਨੂੰ ਪੰਜਾਬ ਦੇ ਸਰਵੋਤਮ ਮੋਤੀਬਿੰਦ ਸਰਜਨਾਂ ਵਿੱਚ ਗਿਣਿਆ ਜਾਂਦਾ ਹੈ। ਫਾਊਂਡੇਸ਼ਨ ਟੀਚੇ ਨੂੰ ਪੂਰਾ ਕਰਨ ਅਤੇ ਓ. ਐਨ.ਜੀ.ਸੀ. ਦੇ ਵਿਸ਼ਵਾਸ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ। ਏਕਜੋਤ ਚੈਰੀਟੇਬਲ ਫਾਊਂਡੇਸ਼ਨ ਦੇ ਚੇਅਰਮੈਨ ਡਾ. ਸੰਜੀਵ ਦੁੱਗਲ ਨੇ ਆਪਣੀ ਵਚਨਬੱਧਤਾ ਦੁਰਹਾਈ ਕਿ ਇਸ ਤਰ੍ਹਾਂ ਦੀਆ ਪਹਿਲਕਦਮੀਆਂ ਪੰਜਾਬ ਅਤੇ ਇਸਦੇ ਨਾਲ ਲੱਗਦੇ ਰਾਜਾਂ ਦੇ ਹਜ਼ਾਰਾਂ ਜਰੂਰਦਮੰਦ ਅੱਖਾਂ ਦੇ ਮਰੀਜ਼ਾਂ ਨੂੰ ਲਾਭ ਪਹੁੰਚਾਉਦੀਆਂ ਰਹਿਣਗੀਆਂ। ਮੈਕਸ ਹੈਲਥਕੇਅਰ ਦੇ ਮੋਢੀ ਅੱਖਾਂ ਦੇ ਸਰਜਨ ਡਾ. ਕਾਸ਼ਿਸ਼ ਗੁਪਤਾ ਨੇ ਸਮਾਜਿਕ ਸੰਸਥਾਵਾਂ, ਪੱਤਰਕਾਰਾਂ ਅਤੇ ਓ. ਐਨ. ਜੀ. ਸੀ. ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।

ਏਕਜੋਤ ਚੈੈਰੀਟੇਬਲ ਫਾਊਂਡੇਸ਼ਨ ਇੱਕ ਪੰਜਾਬ ਅਧਾਰਤ ਗੈਰ ਸਰਕਰੀ ਸੰਗਠਨ ਜੋ ਮੁਫ਼ਤ ਕੈਂਪਾਂ ਅਤੇ ਓਪਰੇਸ਼ਨਾਂ ਦੁਆਰਾ ਨਿਵਾਰਕ ਅੰਨ੍ਹੇਪਨ ਨੂੰ ਖਤਮ ਕਰਨਾ ਮੁੱਖ ਟੀਚਾ ਹੈ। ਇਹ ਕੰਪਨੀ ਐਕਟ 2017 ਅਧੀਨ ਕਾਰਪੋਰੇਟ ਮਾਮਲੇ ਮੰਤਰਾਲੇ ਵਿੱਚ ਰਜਿਸਟਰਡ ਹੈ। ਫਾਊਂਡੇਸ਼ਨ ਸਮਾਜ ਦੇ ਗਰੀਬ, ਪਿਛਲੇ ਅਤੇ ਵੰਚਿਤ ਵਰਗਾਂ ਨੂੰ ਮੁਫ਼ਤ ਜਾਂ ਰਿਆਇਤੀ ਅੱਖਾਂ ਦੀ ਦੇਖਭਾਲ ਅਤੇ ਮੋਤੀਬਿੰਦ ਓਪਰੇਸ਼ਨਾਂ ਦੀ ਸੇਵਾ ਪ੍ਰਦਾਨ ਕਰਦੀ ਹੈ। ਪ੍ਰਾਇਮਰੀ ਆਈ ਕੇਅਰ ਤੋਂ ਲੈ ਕੇ ਦ੍ਰਿਸ਼ਟੀ ਬਚਾਉਣ ਵਾਲੇ ਓਪਰੇਸ਼ਨਾਂ ਤੱਕ, ਫਾਊਂਡੇਸ਼ਨ ਗਰੀਬਾਂ ਅਤੇ ਵੰਚਿਤਾਂ ਲਈ ਆਸ ਦੀ ਕਿਰਨ ਬਣੀ ਹੋਈ ਹੈ। ਇਸ ਮੌਕੇ ਡਾ. ਮਨਪ੍ਰੀਤ ਸਿੰਘ, ਡਾ. ਸੰਜੀਵ ਦੁੱਗਲ, ਡਾ. ਤਾਰਿਕ ਮਸੋਦੀ, ਵਰਿੰਦਰ ਸਿੰਘ ਬੱਲੂ ਮਾਰਕਿਟਿੰਗ ਮੈਨੇਜਰ, ਮੈਨੇਜਰ ਸੰਦੀਪ ਸਿੰਘ, ਸਟੋਰ ਹੈੱਡ ਨੇਹਾ ਗੁੱਪਤਾ ਤੋਂ ਇਲਾਵਾ ਹੋਰ ਸਟਾਫ ਮੌਜੂਦ ਸੀ। Patiala News