Expressways News: ਹੁਣ ਹਿਮਾਚਲ ਜਾਣਾ ਹੋਵੇਗਾ ਸੌਖਾ, ਟ੍ਰੈਫਿਕ ਜਾਮ ’ਚ ਬਰਬਾਦ ਨਹੀਂ ਹੋਵੇਗਾ ਸਮਾਂ, ਜਾਣੋ ਕਿਵੇਂ…

Expressways News
Expressways News: ਹੁਣ ਹਿਮਾਚਲ ਜਾਣਾ ਹੋਵੇਗਾ ਸੌਖਾ, ਟ੍ਰੈਫਿਕ ਜਾਮ ’ਚ ਬਰਬਾਦ ਨਹੀਂ ਹੋਵੇਗਾ ਸਮਾਂ, ਜਾਣੋ ਕਿਵੇਂ...

Expressways News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਲੋਕਾਂ ਲਈ ਇੱਕ ਰਾਹਤ ਵਾਲੀ ਖ਼ਬਰ ਆਈ ਹੈ। ਹੁਣ ਲੋਕਾਂ ਨੂੰ ਲੰਬੇ ਟਰੈਫਿਕ ਜਾਮ ਤੋਂ ਰਾਹਤ ਮਿਲਣ ਵਾਲੀ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਤੇ ਹਰਿਆਣਾ ਵਿੱਚ 19.2 ਕਿਲੋਮੀਟਰ ਲੰਬਾ 6 ਲੇਨ ਵਾਲਾ ਬਾਈਪਾਸ ਬਣਾਇਆ ਜਾਵੇਗਾ। ਇਹ ਐੱਚਐੱਚ 7 (ਜ਼ੀਰਕਪੁਰ-ਪਟਿਆਲਾ) ਤੋਂ ਸ਼ੁਰੂ ਹੋਵੇਗਾ ਤੇ ਐੱਨਐੱਚ 5 (ਜ਼ੀਰਕਪੁਰ-ਪਰਵਾਣੂ) ਤੱਕ ਬਣਾਇਆ ਜਾਵੇਗਾ। ਇਸ ਬਾਈਪਾਸ ਦਾ ਉਦੇਸ਼ ਜ਼ੀਰਕਪੁਰ ਤੇ ਪੰਚਕੂਲਾ ’ਚ ਟਰੈਫਿਕ ਜਾਮ ਨੂੰ ਘਟਾਉਣਾ ਤੇ ਸੰਪਰਕ ਨੂੰ ਬਿਹਤਰ ਬਣਾਉਣਾ ਹੈ। Expressways News

ਇਹ ਖਬਰ ਵੀ ਪੜ੍ਹੋ : Ludhiana Firing: ਗੈਂਗਸਟਰ ਪੁਨੀਤ ਬੈਂਸ ਦੇ ਘਰ ‘ਤੇ ਗੋਲੀਬਾਰੀ, 5 ਅਪਰਾਧੀ ਸੀਸੀਟੀਵੀ ਵਿੱਚ ਕੈਦ

ਇਸ ਦਾ ਨਿਰਮਾਣ 1878.31 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਇਸ ਬਾਈਪਾਸ ਦੇ ਨਿਰਮਾਣ ਨਾਲ ਸ਼ਿਮਲਾ ਜਾਣ ਵਾਲੇ ਲੋਕਾਂ ਨੂੰ ਹੁਣ ਜ਼ੀਰਕਪੁਰ ’ਚ ਟਰੈਫਿਕ ਜਾਮ ’ਚ ਨਹੀਂ ਫਸਣਾ ਪਵੇਗਾ। ਇਸ ਦੇ ਨਾਲ ਹੀ ਆਲੇ-ਦੁਆਲੇ ਦੇ ਇਲਾਕਿਆਂ ’ਚ ਜ਼ਮੀਨ ਦੀਆਂ ਕੀਮਤਾਂ ਵੀ ਵਧਣਗੀਆਂ। ਇਸ ਦੇ ਨਾਲ ਹੀ, ਇਸਦਾ ਮੁੱਖ ਉਦੇਸ਼ ਪਟਿਆਲਾ, ਦਿੱਲੀ ਤੇ ਮੋਹਾਲੀ ਐਰੋਸਿਟੀ ਤੋਂ ਆਵਾਜਾਈ ਨੂੰ ਮੋੜਨਾ ਤੇ ਹਿਮਾਚਲ ਪ੍ਰਦੇਸ਼ ਨਾਲ ਸਿੱਧਾ ਸੰਪਰਕ ਸਥਾਪਤ ਕਰਕੇ ਜ਼ੀਰਕਪੁਰ, ਪੰਚਕੂਲਾ ਤੇ ਆਲੇ-ਦੁਆਲੇ ਦੇ ਖੇਤਰਾਂ ’ਚ ਆਵਾਜਾਈ ਨੂੰ ਘਟਾਉਣਾ ਹੈ। Expressways News