Sports Faridkot News: ਦਸਮੇਸ਼ ਡੈਂਟਲ ਕਾਲਜ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਵਾਸਤੇ ਸ਼ੁਰੂ ਹੋਇਆ ਸਮਾਗਮ ਅਡੀਜ਼ਨ-2025

Sports Faridkot News
ਫਰੀਦਕੋਟ : ਦਸਮੇਸ਼ ਡੈਂਟਲ ਕਾਲਜ ਵਿਖੇ ਖੇਡ ਸਮਾਗਮ ਦੀ ਸ਼ੁਰੂਆਤ ਮੌਕੇ ਸੰਬੋਧਨ ਕਰਦੇ ਹੋਏ ਕਾਲਜ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ, ਟੀ-ਸ਼ਰਟ ਰਿਲੀਜ਼ ਕਰਦੇ ਹੋਏ ਪ੍ਰਿੰਸੀਪਲ ਡਾ.ਐਸ.ਪੀ.ਐਸ.ਸੋਢੀ ਤੇ ਕਾਲਜ ਸਟਾਫ਼ ਦੇ ਡਾਕਟਰ ਸਾਹਿਬਾਨ। ਤਸਵੀਰ: ਗੁਰਪ੍ਰੀਤ ਪੱਕਾ

ਪੰਜ ਹਾਊਸਿਜ਼ ਦੇ ਖਿਡਾਰੀ ਵੱਖ-ਵੱਖ ਮਨਮੋਹਕ ਰੰਗਾਂ ਦੀ ਟੀ-ਸ਼ਰਟ ’ਚ 26 ਤੱਕ ਕਰਨਗੇ ਖੇਡ ਕਲਾ ਦਾ ਪ੍ਰਦਰਸ਼ਨ

Sports Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਮੈਡੀਕਲ ਖੇਤਰ ’ਚ ਵਿਲੱਖਣ ਪਹਿਚਾਣ ਰੱਖਣ ਵਾਲੀ ਸੰਸਥਾ ਦਸਮੇਸ਼ ਡੈਂਟਲ ਕਾਲਜ ਅਤੇ ਹਸਪਤਾਲ ਤਲਵੰਡੀ ਰੋਡ, ਫਰੀਦਕੋਟ ਦੀਆਂ ਸਲਾਨਾ ਖੇਡਾਂ ਐਡੀਸ਼ਨ-2025 ਦੀ ਸ਼ੁਰੂ ਕਰਨ ਲਈ ਕੀਤੇ ਗਏ ਸਮਾਗਮ ਦਾ ਉਦਘਾਟਨ ਕੈਪਟਨ ਡਾ. ਪੂਰਨ ਸਿੰਘ ਅੋਡੀਟੋਰੀਅਮ ਵਿਖੇ ਕਾਲਜ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ ਨੇ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ’ਚ ਹਮੇਸ਼ਾ ਖੇਡਾਂ ਦਾ ਅਹਿਮ ਰੋਲ ਹੁੰਦਾ ਹੈ। ਉਨ੍ਹਾਂ ਕਿਹਾ ਤੰਦਰੁਸਤ ਸਰੀਰ ਅੰਦਰ ਹੀ ਤੰਦਰੁਸਤ ਮਨ ਹੁੰਦਾ ਹੈ। ਉਨ੍ਹਾਂ ਕਿਹਾ ਅਜੋਕੇ ਦੌਰ ’ਚ ਖੇਡਾਂ ਸਾਨੂੰ ਤਣਾਅ ਤੋਂ ਬਚਾਉਂਦੀਆਂ ਹਨ। ਇਸ ਨਾਲ ਵਿਦਿਆਰਥੀਆਂ ਦਾ ਬੁਹਪੱਖੀ ਵਿਕਾਸ ਹੁੰਦਾ ਹੈ। ਇਸ ਲਈ ਹਰ ਵਿਦਿਆਰਥੀ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਅੰਦਰ ਜ਼ਰੂਰ ਭਾਗ ਲੈਣਾ ਚਾਹੀਦਾ ਹੈ।

ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਅਤੇ ਖੇਡ ਸਮਾਗਮ ਦੇ ਚੇਅਰਮੈਨ ਡਾ.ਐਸ. ਪੀ. ਐਸ. ਸੋਢੀ. ਨੇ ਦੱਸਿਆ ਕਿ ਇਸ ਖੇਡ ਸਮਾਗਮ ਤਹਿਤ ਅੱਜ ਤੋਂ 26 ਅਪ੍ਰੈਲ ਤੱਕ ਹਰ ਪ੍ਰਕਾਰ ਦੀਆਂ ਖੇਡਾਂ ਧੂਮ-ਧਾਮ ਨਾਲ ਕਰਵਾਈਆਂ ਜਾਣਗੀਆਂ। ਇਨ੍ਹਾਂ ਖੇਡਾਂ ਦਾ ਮੰਤਵ ਵਿਦਿਆਰਥੀਆਂ ਨੂੰ ਸਰੀਰਤ ਤੇ ਮਾਨਸਿਕ ਤੌਰ ’ਤੇ ਤੰਦਰੁਸਤ ਰੱਖਣਾ ਹੈ। ਉਨ੍ਹਾਂ ਦੱਸਿਆ ਇਸ ਖੇਡ ਸਮਾਗਮ ਦੌਰਾਨ ਕ੍ਰਿਕਟ, ਵਾਲੀਵਾਲ,ਥਰੋਅਬਾਲ, ਟੇਬਲ-ਟੈਨਿਸ, ਬੈਡਮਿੰਟਨ, ਕੈਰਮ ਬੋਰਡ, ਚੈਸ, ਬਾਸਕਟਬਾਲ, ਐਥਲੈਟਿਕਸ ਆਦਿ ਦੇ ਮੁਕਾਬਲੇ ਮੁੱਖ ਤੌਰ ’ਤੇ ਕਰਵਾਏ ਜਾਣਗੇ।

ਇਹ ਵੀ ਪੜ੍ਹੋ: Ayushman Bharat Scheme: ਦਿੱਲੀ ’ਚ ਆਯੁਸ਼ਮਾਨ ਭਾਰਤ ਯੋਜਨਾ ਨੂੰ ਲਾਗੂ ਕਰਨ ਲਈ 8 ਕਮੇਟੀਆਂ ਦਾ ਗਠਨ

ਚੀਫ ਕੋਆਰਡੀਨੇਟਰ ਡਾ.ਬਸਵਾਰਾਜ, ਕਨਵੀਨਰ ਡਾ. ਨਿਤਿਨ ਖੁੱਲਰ, ਡਾ. ਸਤਨਾਮ ਸਿੰਘ, ਡਾ.ਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਅਤੇ ਇਸ ਖੇਡ ਸਮਾਗਮ ਦੇ ਗੁਰੱਪ ਵੀ ਪੰਜਾਬ ਦੇ ਪੰਜ ਦਰਿਆਵਾਂ ਦੇ ਨਾਵਾਂ ’ਤੇ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਫੈਕਲਟੀ ਅਤੇ ਪੋਸਟ ਗਰੈਜ਼ੂਏਟ ਸਮਾਇਟੀ ਮਾਲਵਾਜ਼, ਇਨਟਰਨ ਚਨਾਬ ਚੈਂਲਜਰਜ਼, ਚੌਥਾ ਸਾਲ ਜਿਹਲਮ ਜਾਇੰਟਸ, ਤੀਜਾ ਸਾਲ ਸੀਜਲਿੰਗ ਸਤਲੁਜ, ਦੂਜਾ ਸਾਲ ਬਿਆਸ ਬਸਟਰਜ਼, ਪਹਿਲਾ ਸਾਲ ਰੋਰਿੰਗ ਰਾਵੀ ਹੈ।

ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਵੀ ਕੀਤਾ | Sports Faridkot News

ਇਸ ਮੌਕੇ ਵੱਖ-ਵੱਖ ਹਾਊਸਿਜ਼ ਲਈ ਤਿਆਰ ਕੀਤੀਆਂ ਵਿਸ਼ੇਸ਼ ਟੀ-ਸ਼ਰਟ ਵੀ ਰਿਲੀਜ਼ ਕੀਤੀਆਂ ਗਈਆਂ। ਇਨ੍ਹਾਂ ਨੂੰ ਪਹਿਨਣ ਕੇ ਖੇਡਦੇ ਖਿਡਾਰੀ ਮਨਾਂ ਨੂੰ ਮੋਹ ਰਹੇ ਸਨ। ਇਸ ਮੌਕੇ ਡਾ. ਤਰੁਣ ਕੁਮਾਰ ਨੇ ਖਿਡਾਰੀਆਂ ਨੂੰ ਪ੍ਰਣ ਕਰਵਾਇਆ ਕਿ ਸਾਰੇ ਖਿਡਾਰੀ ਇਨ੍ਹਾਂ ਖੇਡਾਂ ਨੂੰ ਖੇਡ ਦੀ ਭਾਵਨਾ ਨਾਲ ਖੇਡਣਗੇ। ਇਸ ਮੌਕੇ ਸਭ ਨੇ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਵੀ ਕੀਤਾ। ਇਸ ਮੌਕੇ ਡਾ. ਗੁਰਸਿਮਰਤ ਕੌਰ ਬਰਾੜ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਖੂਬ ਰੰਗ ਬੰਨ੍ਹਿਆ। ਇਸ ਮੌਕੇ ਕਾਲਜ ਦਾ ਸਮੁੱਚਾ ਸਟਾਫ਼ ਤੇ ਖਿਡਾਰੀ ਹਾਜ਼ਰ ਸਨ।