
Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਇਲਾਕੇ ਦੀ ਮਾਣਮੱਤੀ ਵਿੱਦਿਅਕ ਸੰਸਥਾ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜੀਵਨਵਾਲਾ ਦੀ ਹੋਣਹਾਰ ਵਿਦਿਆਰਥਣ ਅਨਮੋਲਪ੍ਰੀਤ ਕੌਰ ਨੇ ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸਨ ਵੱਲੋਂ ਕਰਵਾਏ ਗਏ ਸਪੇਸ ਕੁਇੱਜ਼ ਮੁਕਾਬਲਿਆਂ ਅੰਦਰ ਭਾਗ ਲੈਂਦੇ ਹੋਏ ਭਾਰਤ ਭਰ ਦੇ 350 ਵਿਦਿਆਰਥੀਆਂ ’ਚ ਆਪਣਾ ਯੋਗ ਸਥਾਨ ਬਣਾਉਂਦਿਆਂ ਪੰਜਾਬ ਦੇ ਚੁਣੇ ਗਏ 10 ਵਿਦਿਆਰਥੀਆਂ ’ਚ ਸ਼ਾਮਲ ਹੋਈ ਹੈ।
ਇਹ ਵੀ ਪੜ੍ਹੋ: Storm In Punjab: ਤੇਜ਼ ਝੱਖੜ ਕਾਰਨ ਡਿੱਗੇ ਦਰੱਖਤ, ਸੇਵਾਦਾਰਾਂ ਨੇ ਰੋਡ ਤੋਂ ਹਟਾਇਆ
ਫਰੀਦਕੋਟ ਜ਼ਿਲ੍ਹੇ ਦੀ ਚੁਣੀ ਗਈ ਅਨਮੋਲ ਇੱਕੋ-ਇੱਕ ਪ੍ਰਤੀਨਿਧੀ ਹੈ। ਇਸ ਵਿਦਿਆਰਥਣ ਦੀ ਯੁਵਾ ਵਿਗਿਆਨਕ ਵਜੋਂ ਚੋਣ ਹੋਣ ਕਰਕੇ ਇਹ ਇੰਡੀਅਨ ਇੰਸਟੀਚਿਊਟ ਆਫ ਰਿਮੋਟ ਸੈਸਿਗ ਦੇਹਰਾਦੂਨ ਵਿਖੇ ਫ੍ਰੀ ਟ੍ਰੇਨਿੰਗ ਲਈ ਜਾ ਰਹੀ ਹੈ।ਵਿਦਿਆਰਥਣ ਦੀ ਸ਼ਲਾਘਾਯੋਗ ਪ੍ਰਾਪਤੀ ਲਈ ਸੰਸਥਾ ਦੇ ਪ੍ਰਿੰਸੀਪਲ ਡਾ. ਐੱਸ.ਐੱਸ ਬਰਾੜ ਨੇ ਐੱਚ.ਓ.ਡੀ. ਸਟੈਮ ਸ੍ਰੀਮਤੀ ਮਿਨਾਕਸ਼ੀ ਅਤੇ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਡ ਟੈਕਨਾਲੋਜੀ ਦੇ ਡਾ. ਕੇ.ਐੱਸ .ਬਾਠ ਅਤੇ ਡਾ. ਮੰਦਾਕਿਨੀ ਠਾਕੁਰ ਦੇ ਕੀਮਤੀ ਮਾਰਗਦਰਸਨ ਲਈ ਵਿਸੇਸ ਧੰਨਵਾਦ ਕਰਦਿਆਂ ਕਿਹਾ ਇਹ ਪ੍ਰਾਪਤੀ ਨਾ ਸਿਰਫ ਵਿਦਿਆਰਥੀ ਦੀ ਸਖਤ ਮਿਹਨਤ ਤੇ ਦਿੜ੍ਹ ਇਰਾਦੇ ਨੂੰ ਦਰਸਾਉਂਦੀ ਹੈ ਸਗੋਂ ਸਕੂਲ ਦੀ ਪ੍ਰਤਿਭਾ ਤੇ ਉੱਤਮਤਾ ਦੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ। Faridkot News
ਅਨਮੋਲਪ੍ਰੀਤ ਕੌਰ ਦੀ ਪ੍ਰਾਪਤੀ ’ਤੇ ਸਕੂਲ ਸਟਾਫ ਨੇ ਦਿੱਤੀ ਵਧਾਈ
ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਵਿਦਿਆਰਥੀਆਂ ਨੂੰ ਅਕਾਦਮਿਕ ਕੰਮਾਂ ’ਚ ਨਵੀਆਂ ਉਚਾਈਆਂ ‘ਤੇ ਪਹੁੰਚਣ ਅਤੇ ਸੰਸਥਾ ਦੇ ਇਤਿਹਾਸਕ ਪੰਨਿਆਂ ’ਚ ਬਹੁਤ ਕੁਝ ਹੋਰ ਨਵਾਂ ਜੋੜਨ ਲਈ ਹਮੇਸ਼ਾ ਪ੍ਰੇਰਿਤ ਕਰਦਾ ਆ ਰਿਹਾ ਹੈ। ਅਨਮੋਲਪ੍ਰੀਤ ਕੌਰ ਦੀ ਇਸ ਪ੍ਰਾਪਤੀ ’ਤੇ ਉਸ ਨੂੰ ਸਕੂਲ ਦੇੇ ਡਾਇਰੈਕਟਰ/ਪ੍ਰਿੰਸੀਪਲ ਡਾ.ਐਸ.ਐਸ.ਬਰਾੜ, ਸਕੂਲ ਦੇ ਗਾਈਡ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੀਲਮ ਰਾਣੀ, ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਜਨਾ ਕੌਸ਼ਲ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਪ੍ਰਦੀਪ ਦਿਓੜਾ, ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਵਨ ਕੁਮਾਰ, ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਨੇ ਵਧਾਈ ਦਿੱਤੀ ਹੈ। Faridkot News