Storm In Punjab: (ਮਨੋਜ ਗੋਇਲ), ਘੱਗਾ। ਭਿਆਨਕ ਪੈ ਰਹੀ ਗਰਮੀ ਤੋਂ ਸ਼ਾਮ ਨੂੰ ਲੋਕਾਂ ਨੂੰ ਰਾਹਤ ਮਿਲੀ ਜਦੋਂ ਅਚਾਕਨ ਸ਼ਾਮ ਨੂੰ ਮੌਸਮ ਨੇ ਅਚਾਨਕ ਕਰਵਟ ਲਈ। ਇਸ ਦੌਰਾਨ ਤੇਜ਼ ਹਨ੍ਹੇਰੀ ਚੱਲ ਪਈ। ਇਸ ਦੌਰਾਨ ਇਲਾਕੇ ’ਚ ਰੋਡ ’ਤੇ ਦਰੱਖਤ ਟੁੱਟ ਕੇ ਡਿੱਗ ਪਏ। ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਦੋਂ ਰੋਡ ’ਤੇ ਡਿੱਗੇ ਦਰੱਖਤਾਂ ਸੰਬੰਧੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਪਤਾ ਚੱਲਿਆ ਤਾਂ ਉਹ ਤਰੁੰਤ ਇਕੱਠ ਹੋ ਕੇ ਸਮਾਣਾ ਪਾਤੜਾਂ ਰੋਡ ’ਤੇ ਘੱਗਾ ਨਜ਼ਦੀਕ ਸੜਕ ਉੱਪਰ ਟੁੱਟ ਪਏ ਦਰੱਖਤ ਦੇ ਟਾਹਣਿਆਂ ਨੂੰ ਹਟਾਉਣ ’ਚ ਜੁੱਟ ਗਏ।
ਕੁਝ ਹੀ ਸਮੇਂ ’ਚ ਸੇਵਾਦਾਰਾਂ ਨੇ ਰੋਡ ’ਤੇ ਟੁੱਟੇ ਪਏ ਟਾਹਣਿਆਂ ਨੂੰ ਹਟਾ ਦਿੱਤਾ। ਇਸ ਮੌਕੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬਲਾਕ ਪ੍ਰੇਮੀ ਸੇਵਕ ਟਿੰਕੂ ਇੰਸਾਂ ,ਗੁਰਸੇਵਕ ਇੰਸਾਂ ਅਤੇ ਬੰਟੀ ਇੰਸਾਂ ਉਹਨਾਂ ਨੇ ਦੱਸਿਆ ਕਿ ਜੇਕਰ ਰੋਡ ਤੋਂ ਇਹਨਾਂ ਟਾਹਣਿਆਂ ਨੂੰ ਨਹੀਂ ਹਟਾਇਆ ਜਾਂਦਾ ਤਾਂ ਰਾਤ ਦਾ ਸਮਾਂ ਹੋਣ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।
ਇਹ ਵੀ ਪੜ੍ਹੋ: Gond Katira Benefits: ਭਿਆਨਕ ਗਰਮੀ ’ਚ ਵੀ ਸਰੀਰ ਨੂੰ ਠੰਢਕ ਪ੍ਰਦਾਨ ਕਰੇਗਾ ਗੂੰਦ ਕਤੀਰਾ, ਜਾਣੋ ਇਸ ਦੇ ਚਮਤਕਾਰੀ ਫਾਇ…