Reflectors: ਸਮਾਜ ਸੇਵੀ ਅਮਰੀਕ ਸਿੰਘ ਭੰਗੂ ਦੀ ਅਗਵਾਈ ’ਚ ਵੰਡੇ ਰਿਫਲੈਲਟਰ ਤੇ ਜਾਲੀਆਂ

Reflectors
ਭਾਦਸੋਂ: ਰਿਫਲੈਕਟਰ ਅਤੇ ਜਾਲੀਆਂ ਵੰਡਣ ਮੌਕੇ ਆਸਰਾ ਕਲੱਬ ਦੇ ਆਗੂ ਅਮਰੀਕ ਸਿੰਘ ਭੰਗੂ,ਸ਼ਕਤੀ ਕੁਮਾਰ ਤੇ ਹੋਰ । ਵੇਰਵਾ ਸੁਸ਼ੀਲ ਕੁਮਾਰ

ਸੜਕੀ ਹਾਦਸਿਆਂ ਤੋਂ ਬਚਾਅ ਲਈ ਰਿਫਲੈਕਟਰਾਂ ਦੀ ਵਰਤੋX ਕੀਤੀ ਜਾਵੇ : ਭੰਗੂ,ਸ਼ਕਤੀ

Reflectors: (ਸੁਸ਼ੀਲ ਕੁਮਾਰ) ਭਾਦਸੋਂ। ਆਸਰਾ ਵੇਲਫੈਅਰ ਕਲੱਬ ਭਾਦਸੋਂ ਵੱਲੋਂ ਸਰਪ੍ਰਸਤ ਤੇ ਸਮਾਜ ਸੇਵੀ ਅਮਰੀਕ ਸਿੰਘ ਭੰਗੂ ਦੀ ਅਗਵਾਈ ਵਿਚ ਵਾਹਨਾਂ ’ਤੇ ਰਿਫਲੈਕਟਰ ਲਗਾਏ ਅਤੇ ਮੋਟਰਸਾਇਕਲ ਸਕੂਟਰਾਂ ਵਾਲਿਆਂ ਨੂੰ ਜਾਲੀਆਂ ਵੰਡੀਆਂ ਗਈਆ। ਇਸ ਮੌਕੇ ਗੱਲਬਾਤ ਕਰਦੇ ਹੋਏ ਅਮਰੀਕ ਸਿੰਘ ਭੰਗੂ ਅਤੇ ਸ਼ਕਤੀ ਕੁਮਾਰ ਨੇ ਕਿਹਾ ਕਿ ਜਿੱਥੇ ਰਿਫਲੈਕਟਰ ਰਾਤ ਨੂੰ ਸੜਕੀ ਹਾਦਸਿਆਂ ਤੋਂ ਬਚਾਅ ਕਰਦੀਆਂ ਹਨ ਉੱਥੇ ਮੋਟਰਸਾਇਕਲ, ਸਕੂਟਰ ਸਵਾਰਾਂ ਨੂੰ ਜਾਲੀਆਂ ਮੱਛਰਾਂ ਜਾਂ ਹੋਰ ਕੀਟਾਂ ਨੂੰ ਅੱਖਾਂ ਵਿਚ ਪੈਣ ਤੋਂ ਬਚਾਅ ਹੁੰਦਾ ਹੈ।

ਇਹ ਵੀ ਪੜ੍ਹੋ: Gond Katira Benefits: ਭਿਆਨਕ ਗਰਮੀ ’ਚ ਵੀ ਸਰੀਰ ਨੂੰ ਠੰਢਕ ਪ੍ਰਦਾਨ ਕਰੇਗਾ ਗੂੰਦ ਕਤੀਰਾ, ਜਾਣੋ ਇਸ ਦੇ ਚਮਤਕਾਰੀ ਫਾਇ…

ਭਾਦਸੋਂ: ਰਿਫਲੈਕਟਰ ਅਤੇ ਜਾਲੀਆਂ ਵੰਡਣ ਮੌਕੇ ਆਸਰਾ ਕਲੱਬ ਦੇ ਆਗੂ ਅਮਰੀਕ ਸਿੰਘ ਭੰਗੂ,ਸ਼ਕਤੀ ਕੁਮਾਰ ਤੇ ਹੋਰ । ਵੇਰਵਾ ਸੁਸ਼ੀਲ ਕੁਮਾਰ
ਭਾਦਸੋਂ: ਰਿਫਲੈਕਟਰ ਅਤੇ ਜਾਲੀਆਂ ਵੰਡਣ ਮੌਕੇ ਆਸਰਾ ਕਲੱਬ ਦੇ ਆਗੂ ਅਮਰੀਕ ਸਿੰਘ ਭੰਗੂ,ਸ਼ਕਤੀ ਕੁਮਾਰ ਤੇ ਹੋਰ । ਵੇਰਵਾ ਸੁਸ਼ੀਲ ਕੁਮਾਰ

ਉਨ੍ਹਾਂ ਕਿਹਾ ਕਿ ਅੱਜ ਕਰੀਬ 500 ਜਾਲੀਆਂ ਵੰਡੀਆਂ ਗਈਆਂ ਅਤੇ 100 ਦੇ ਕਰੀਬ ਵਾਹਨਾਂ ਦੇ ਰਿਫਲੈਕਟਰ ਲਗਾਏ ਗਏ। ਇਲਾਕੇ ਵਿਚ ਇਸ ਸਮਾਜ ਸੇਵਾ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਉਨਾ ਨਾਲ ਅਸ਼ੋਕ ਕੁਮਾਰ,ਜਸਵੰਤ ਸਿੰਘ,ਗਗਨ ,ਪਰਦੀਪ ਸਿੰਘ ,ਹੰਸ ਰਾਜ,ਗੋਬਿੰਦ ਸਿੰਘ, ਵਰਦਾਨ ਸਿੰਘ ਭੰਗੂ, ਅਜਮੀਲ ਖਾ, ਕਿਰਨਾਂ ਭਾਦਸੋਂ ਸ਼ੈਲੀ ਵੀ ਹਾਜ਼ਰ ਸਨ । Reflectors