ਹਰਬੀਰ ਸਿੰਘ ਨੂੰ ਸਟਾਰ ਲਾਇਨ ਆਫ ਦਾ ਰੀਜਨ ਅਤੇ ਸੰਦੀਪ ਕੁਮਾਰ ਥਾਪਰ ਨੂੰ ਬੈਸਟ ਪੀਆਰਓ ਦਾ ਐਵਾਰਡ ਮਿਲਿਆ | Kotkapura News
Kotkapura News: ਕੋਟਕਪੂਰਾ (ਅਜੈ ਮਨਚੰਦਾ)। ਲਾਇਨਜ਼ ਕਲੱਬ ਇੰਟਰਨੈਸ਼ਨਲ ਜ਼ਿਲ੍ਹਾ 321- ਐਫ ਦੇ ਰੀਜਨ -3 ਦੀ ਹੋਈ ਕਾਨਫਰੰਸ ਵਿੱਚ ਲਾਇਨਜ਼ ਕਲੱਬ ਕੋਟਕਪੂਰਾ ਗਰੇਟਰ ਵੱਲੋਂ ਲਾਇਨ ਵਰ੍ਹੇ 2024-25 ਦੌਰਾਨ ਕੀਤੇ ਗਏ ਲੋਕ ਭਲਾਈ ਕਾਰਜਾਂ ਲਈ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਰੀਜਨ ਚੇਅਰਮੈਨ ਲਾਇਨ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਇਸ ਕਾਨਫਰੰਸ ਅਭਿਨੰਦਨ 2025 ਵਿਚ ਕਲੱਬ ਨੇ ਵੱਖ ਵੱਖ ਕੈਟਾਗਿਰੀਆ ਤਹਿਤ 6 ਐਵਾਰਡ ਪ੍ਰਾਪਤ ਕੀਤੇ।
ਇਸ ਕਾਨਫ਼ਰੰਸ ਵਿੱਚ ਜ਼ਿਲ੍ਹਾ ਗਵਰਨਰ ਲਾਇਨ ਰਵਿੰਦਰ ਸੱਗੜ ਮੁੱਖ ਮਹਿਮਾਨ ਦੇ ਤੌਰ ’ਤੇ ਅਤੇ ਉਪ ਜ਼ਿਲ੍ਹਾ ਗਵਰਨਰ -1 ਲਾਇਨ ਅੰਮ੍ਰਿਤਪਾਲ ਸਿੰਘ ਜੰਡੂ ਅਤੇ ਉਪ ਜ਼ਿਲ੍ਹਾ ਗਵਰਨਰ -2 ਲਾਇਨ ਅਜੇ ਗੋਇਲ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ । ਕਲੱਬ ਦੇ ਸੀਨੀਅਰ ਮੈਂਬਰ ਲਾਇਨ ਹਰਬੀਰ ਸਿੰਘ ਨੂੰ ਲਾਇਨਿਜ਼ਮ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਉਘਾ ਯੋਗਦਾਨ ਪਾਉਣ ਲਈ ਸਟਾਰ ਲਾਇਨ ਆਫ ਦਾ ਰੀਜਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕਲੱਬ ਵੱਲੋਂ ਅਧਿਆਪਕ ਦਿਵਸ ਮੌਕੇ ’ਤੇ ਵਿਲੱਖਣ ਸਮਰੱਥਾ ਵਾਲੇ ਬੱਚਿਆਂ ਦੇ ਸਕੂਲ ਵਿੱਚ ਲਗਾਏ ਪ੍ਰੋਜੈਕਟ ਨੂੰ ਬੈਸਟ ਪ੍ਰਾਜੈਕਟ ਆਫ਼ ਰੀਜਨ ਐਵਾਰਡ, ਅਰੁਣ ਮਖੀਜਾ ਨੂੰ ਸੈਕਿੰਡ ਬੈਸਟ ਪ੍ਰੈਜੀਡੈਂਟ ਐਵਾਰਡ, ਸਿਮਰਨਜੀਤ ਸਿੰਘ ਮੱਕੜ ਨੂੰ ਥਰਡ ਬੈਸਟ ਸਕੱਤਰ ਐਵਾਰਡ, ਰਾਜ ਨਾਰੰਗ ਨੂੰ ਸੈਕਿੰਡ ਬੈਸਟ ਕੈਸ਼ੀਅਰ ਅਤੇ ਸੰਦੀਪ ਕੁਮਾਰ ਸੋਨੀ ਥਾਪਰ ਨੂੰ ਬੈਸਟ ਪੀ. ਆਰ. ਓ ਐਵਾਰਡ ਨਾਲ ਸਨਮਾਨਤ ਕੀਤਾ ਗਿਆ। Kotkapura News
ਜਗਸੀਰ ਸਿੰਘ (ਸੁਪਰ ਸ਼ਾਈਨ ਵਾਲੇ) ਨੂੰ ਆਈਕੋਨਿਕ ਲਾਇਨ ਐਵਾਰਡ ਨਾਲ ਸਨਮਾਨਿਤ ਕੀਤਾ
ਇਸ ਤੋਂ ਇਲਾਵਾ ਕਲੱਬ ਦੇ ਚਾਰਟਰ ਪ੍ਰਧਾਨ ਇੰਦਰਜੀਤ ਸਿੰਘ ਮਦਾਨ ਨੂੰ ਮੈਲਬੋਰਨ ਵਿਖੇ ਹੋਈ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਭਾਗ ਲੈਣ ਲਈ ਅਤੇ ਕਲੱਬ ਦੇ ਮੈਂਬਰ ਜਗਸੀਰ ਸਿੰਘ (ਸੁਪਰ ਸ਼ਾਈਨ ਵਾਲੇ) ਨੂੰ ਆਈਕੋਨਿਕ ਲਾਇਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕਲੱਬ ਦੇ ਹੋਰ ਮੈਂਬਰਾਂ ਜਸਵਿੰਦਰ ਪਾਲ ਸਿੰਘ ਮੱਕੜ, ਜਰਨੈਲ ਸਿੰਘ,ਉਪਿੰਦਰ ਸਿੰਘ, ਅਮਨਦੀਪ ਸਿੰਘ,ਜਤਿੰਦਰ ਚਾਵਲਾ, ਮਨਜਿੰਦਰ ਸਿੰਘ ਮਦਾਨ, ਗੁਰਮੀਤ ਸਿੰਘ ਬੱਧਣ, ਹਰਸਿਮਰਨ ਸਿੰਘ ਹਰੀਸ਼ ਮਿੱਤਲ,ਅਸ਼ਵਨੀ ਕਾਲੜਾ ਸਮੇਤ ਹੋਰਾਂ ਨੂੰ ਵੀ ਉਹਨਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
ਰੀਜਨ ਸਕੱਤਰ ਹਰਬੀਰ ਸਿੰਘ ਨੂੰ ਵਧੀਆ ਕਾਰਗੁਜ਼ਾਰੀ ਲਈ ਗਵਰਨਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਗਵਰਨਰ ਲਾਇਨ ਰਵਿੰਦਰ ਸੱਗੜ ਅਤੇ ਰੀਜਨ ਚੇਅਰਮੈਨ ਲਾਇਨ ਸੁਰਿੰਦਰ ਸਿੰਘ ਨੇ ਕਲੱਬ ਵੱਲੋਂ ਕੀਤੇ ਗਏ ਕਾਰਜਾਂ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਕਲੱਬ ਵੱਲੋਂ ਹਾਸਲ ਕੀਤੀਆਂ ਪ੍ਰਾਪਤੀਆਂ ਲਈ ਸਮੂਹ ਅਹੁਦੇਦਾਰਾ ਅਤੇ ਮੈਂਬਰਾਂ ਨੂੰ ਵਧਾਈ ਦਿੱਤੀ । ਇਸ ਮੌਕੇ ਅਜੇ ਪਸਰੀਚਾ, ਸੰਜੀਵ ਮਿੱਤਲ, ਤਰਲੋਚਨ ਸਿੰਘ ਮੱਕੜ, ਡਾਕਟਰ ਪ੍ਰਮੋਦ ਗੁਪਤਾ, ਡਾ ਹਰਿੰਦਰ ਸਿੰਘ ਗਾਂਧੀ ਐਸਐਮਓ ਕੋਟਕਪੂਰਾ, ਐਡਵੋਕੇਟ ਅਵੰਤਾ ਜੈਨ, ਡਾ ਸਤਵਿੰਦਰ ਪਾਲ ਸਿੰਘ ਸੋਢੀ, ਜਸਕਰਨ ਸਿੰਘ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ । Kotkapura News