ਪੂਰੇ ਕੰਪਲੈਕਸ ਦੀ ਤਲਾਸ਼ੀ ਲਈ ਪਰ ਸ਼ੱਕੀ ਵਸਤੂ ਜਾਂ ਬੰਬ ਨਹੀਂ ਮਿਲਿਆ | Punjab National Bank
Punjab National Bank: ਇੰਦੌਰ, (ਆਈਏਐਨਐਸ)। ਮੱਧ ਪ੍ਰਦੇਸ਼ ਦੀ ਵਪਾਰਕ ਨਗਰੀ ਇੰਦੌਰ ਦੇ ਪੰਜਾਬ ਨੈਸ਼ਨਲ ਬੈਂਕ ਨੂੰ ਬੰਬ ਨਾਲ ਉੱਡਾਣ ਦੀ ਧਮਕੀ ਮਿਲੀ। ਬੰਬ ਰੋਕੂ ਦਸਤੇ ਸਮੇਤ ਪੁਲਿਸ ਜਵਾਨਾਂ ਨੇ ਪੂਰੇ ਕੰਪਲੈਕਸ ਦੀ ਤਲਾਸ਼ੀ ਲਈ ਪਰ ਸ਼ੱਕੀ ਵਸਤੂ ਜਾਂ ਬੰਬ ਨਹੀਂ ਮਿਲਿਆ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਸਿਆਗੰਜ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਨੂੰ ਬੰਬ ਨਾਲ ਉੱਡਾਣ ਦੀ ਧਮਕੀ ਵਾਲਾ ਈਮੇਲ ਮਿਲਿਆ ਸੀ। ਇਸ ਸੂਚਨਾ ਦੇ ਆਧਾਰ ’ਤੇ ਬੰਬ ਨਿਰੋਧਕ ਦਸਤੇ ਦੀ ਟੀਮ ਅਤੇ ਅਧਿਕਾਰੀ ਸਮੇਤ ਪੁਲਿਸ ਜਵਾਨ ਮੌਕੇ ’ਤੇ ਪਹੁੰਚੇ।
ਪੂਰੇ ਬੈਂਕ ਕੰਪਲੈਕਸ ਦੀ ਤਲਾਸ਼ੀ ਲਈ ਗਈ, ਪਰ ਕੋਈ ਸ਼ੱਕੀ ਵਸਤੂ ਨਹੀ ਮਿਲੀ। ਇਹ ਈਮੇਲ ਕੀ ਵਾਸਤਵਿਕ ਤੌਰ ’ਤੇ ਬੈਂਕ ਨੂੰ ਉਡਾਣ ਦੀ ਧਮਕੀ ਸੀ ਜਾਂ ਕਿਸੇ ਵਿਅਕਤੀ ਦੀ ਸ਼ਰਾਰਤ ਸੀ, ਇਸ ਗੱਲ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਈਮੇਲ ਕਿਸ ਵਿਅਕਤੀ ਨੇ ਕੀਤੀ ਹੈ ਅਤੇ ਕਿੱਥੋਂ ਕੀਤੀ ਗਈ ਹੈ। ਇਸ ਦਾ ਪਤਾ ਲਗਾਉਣ ਲਈ ਪੁਲਿਸ ਵੱਲੋਂ ਕੋਸ਼ਿਸ ਜਾਰੀ ਹੈ।
ਇਹ ਵੀ ਪੜ੍ਹੋ: Punjab Holiday: ਪੰਜਾਬ ’ਚ 18 ਅਪਰੈਲ ਨੂੰ ਸਰਕਾਰੀ ਛੁੱਟੀ, ਸਰਕਾਰੀ ਦਫ਼ਤਰ ਅਤੇ ਵਿਦਿਅਕ ਸੰਸਥਾਨ ਰਹਿਣਗੇ ਬੰਦ
ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਵੀਰਵਾਰ ਦੀ ਸੇਵੇਰ ਕੰਟਰੋਲ ਰੂਮ ’ਚ ਬੈਂਕ ਦੇ ਅਧਿਕਾਰੀਆਂ ਵੱਲੋਂ ਧਮਕੀ ਭਰਿਆ ਈਮੇਲ ਆਉਣ ਦੀ ਸੂਚਨਾ ਦਿੱਤੀ ਗਈ ਸੀ ਅਤੇ ਇਸ ਸੂਚਨਾ ਦੇ ਆਧਾਰ ’ਤੇ ਬੈਂਕ ਕੰਪਲੈਕਸ ਦੀ ਤਲਾਸ਼ੀ ਦਾ ਅਭਿਆਨ ਚਲਾਇਆ ਗਿਆ। ਇਸ ਧਮਕੀ ਤੋਂ ਬਾਅਦ ਤਮਾਮ ਸੁਰੱਖਿਆ ਏਜੰਸੀਆਂ ਅਲਰਟ ਮੋਡ ’ਚ ਹਨ ਅਤੇ ਮੌਕੇ ’ਤੇ ਪੁਲਿਸ ਬਲ ਦੀ ਤਾਇਨਾਤੀ ਕੀਤੀ ਗਈ ਹੈ। ਬੈਂਕ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਕੋਤਵਾਲੀ ਪੁਲਿਸ ਤੇ ਬੰਬ ਰੋਕੀ ਦਸਤੇ ਦੀ ਟੀਮ ਨੇ ਕੰਪਲੈਕਸ ਦੇ ਅੰਦਰ, ਬਾਹਰ ਤੋਂ ਇਲਾਵਾ ਆਸ-ਪਾਸ ਦੇ ਇਲਾਕਿਆਂ ’ਚ ਤਲਾਸ਼ੀ ਅਭਿਆਨ ਚਲਾਇਆ। ਪੁਲਿਸ ਨੂੰ ਭਾਵੇਂ ਕੋਈ ਸ਼ੱਕੀ ਵਸਤੂ ਜਾਂ ਇਤਰਾਜਯੋਗ ਸਮੱਗਰੀ ਨਹੀਂ ਮਿਲੀ ਹੈਪਰ ਇਸ ਦੇ ਬਾਵਜ਼ੂਦ ਪੁਲਿਸ ਪੂਰੇ ਤਰ੍ਹਾਂ ਅਲਰਟ ਹੈ। Punjab National Bank
ਬੈਂਕ ਕਰਮਚਾਰੀਆਂ ਅਤੇ ਪੁਲਿਸ ਨੇ ਸੁੱਖ ਦਾ ਸਾਹ ਲਿਆ ਕਿਉਂਕਿ ਬੈਂਕ ਦੇ ਅੰਦਰ ਅਤੇ ਬਾਹਰ ਕੀਤੀ ਗਈ ਤਲਾਸ਼ੀ ਮੁਹਿੰਮ ਦੌਰਾਨ ਕੋਈ ਵੀ ਵਿਸਫੋਟਕ ਸਮੱਗਰੀ ਜਾਂ ਸ਼ੱਕੀ ਵਸਤੂ ਨਹੀਂ ਮਿਲੀ। ਪਿਛਲੇ ਕੁਝ ਦਿਨਾਂ ਵਿੱਚ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬੰਬ ਧਮਾਕਿਆਂ ਰਾਹੀਂ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇ ਕਈ ਮਾਮਲੇ ਸਾਹਮਣੇ ਆਏ ਹਨ। ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ, ਪਰ ਕਿਤੇ ਵੀ ਬੰਬ ਵਰਗੀ ਕੋਈ ਚੀਜ਼ ਨਹੀਂ ਮਿਲੀ। ਇਹ ਹਾਲ ਹੀ ਦੇ ਸਮੇਂ ਵਿੱਚ ਮੱਧ ਪ੍ਰਦੇਸ਼ ਵਿੱਚ ਸਾਹਮਣੇ ਆਇਆ ਪਹਿਲਾ ਮਾਮਲਾ ਹੈ।